ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਲੜਕੀ ਦਾ ਅਨੰਦ ਕਾਰਜ ਕਰਵਾਇਆ

ss1

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਲੜਕੀ ਦਾ ਅਨੰਦ ਕਾਰਜ ਕਰਵਾਇਆ

22-17 (2)

ਪੱਟੀ 21 ਜੁਲਾਈ (ਅਵਤਾਰ ਸਿੰਘ ਢਿੱਲੋਂ) ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਜਿਸ ਨੂੰ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਬੜੇ ਸੁੱਜੇ ਢੰਗ ਨਾਲ ਪੱਟੀ ਨਿਵਾਸੀ ਸੰਗਤਾ ਅਤੇ ਐਨ-ਆਰ-ਆਈ ਸੰਗਤਾ ਦੇ ਸਹਿਯੋਗ ਨਾਲ ਸੇਵਾ ਨਿਭਾ ਰਿਹਾ ਹੈ । ਅੱਜ ਟਰੱਸਟ ਵੱਲੋ ਰਿੰਪਲ ਕੌਰ ਜਿਸ ਦੇ ਮਾਤਾ ਪਿਤਾ ਦੀ ਮੋਤ ਹੋ ਚੁੱਕੀ ਹੈ ਅਤੇ ਉਹ ਆਪਣੇ ਮਾਸੀ ਜੀ ਕੋਲ ਰਹਿ ਰਹੀ ਹੈ ।ਆਰਥਿਕ ਪੱਖੋ ਕਮਜੋਰ ਹੋਣ ਕਰਕੇ ਰਿੰਪਲ ਕੌਰ ਦੇ ਵਿਆਹ ਦਾ ਸਾਰਾ ਖਰਚ ਸੰਗਤਾ ਦੇ ਸ਼ਹਿਯੋਗ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋ ਕੀਤਾ ਗਿਆਂ ਲੜਕੀ ਨੂੰ ਡਬਲ-ਬੈਡ,ਪੇਟੀ ,ਗੱਦੇ,ਪੱਖਾ ਸਿਲਾਈ ਮਸ਼ੀਨ,ਡਰੈਸਿਗ ਟੇਬਲ,ਮੇਜ ਕੁਰਸੀਆਂ ਵੀ ਸੰਗਤਾ ਦੇ ਸਹਿਯੋਗ ਨਾਲ ਦਿੱਤਾ ਗਿਆ ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋ ਪਿਛਲੇ ਦਸ ਸਾਲਾਂ ਤੋ ਮਾਨਵਤਾ ਨੂੰ ਸਮਰਪਿਤ ਸੇਵਵਾਂ ਚੱਲ ਰਹੀਆ ਹਨ ਅਤੇ ਨਿੰਰਤਰ ਚੱਲਦੀਆ ਰਹਿਣਗੀਆਂ।ਟਰੱਸਟ ਮੁੱਖੀ ਵੱਲੋ ਸਿੱਖ ਸੇਵਾ ਸੁਸਾਇਟੀ ਨਿਊਯਾਰਕ,ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ,ਸੇਵਾਦਾਰ ਗਰੁੱਪ ਸਿਆਟਲ,ਗਗਨ ਢਿੱਲੋਂ ਯੂ-ਐਸ-ਏ ਅਤੇ ਟਰੱਸਟ ਨੂੰ ਸਹਿਯੋਗ ਦੇਣ ਵਾਲੀਆ ਸੰਗਤਾ ਦਾ ਤਹਿ ਦਿਲੋ ਧੰਨਵਾਦ ਕੀਤਾ ।ਇਸ ਮੌਕੇ ਸਰਪ੍ਰਸਤ ਅਵਤਾਰ ਸਿੰਘ,ਬਲਬੀਰ ਸਿੰਘ,ਡਾ: ਜਸਪਾਲ ਸਿੰਘ,ਸੁਖਚੈਨ ਸਿੰਘ ਰਾਜੂ,ਲਵਪ੍ਰੀਤ ਸਿੰਘ,ਜਤਿੰਦਰ ਸਿੰਘ ਰਾਜਾ,ਸੁਖਪਾਲ ਸਿੰਘ,ਗੁਰਮੀਤ ਸਿੰਘ ਮਿਸਤਰੀ,ਡਾ: ਸਰਬਪ੍ਰੀਤ ਸਿੰਘ,ਮਾ: ਗੁਰਦੇਵ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *