ਚਿੱਟੀ ਮੱਖੀ ਤੋਂ ਅੱਕੇ ਕਿਸਾਨਾਂ ਨੇ ਨਰਮੇ ਤੇ ਚਲਾਇਆ ਹਲ

ss1

ਚਿੱਟੀ ਮੱਖੀ ਤੋਂ ਅੱਕੇ ਕਿਸਾਨਾਂ ਨੇ ਨਰਮੇ ਤੇ ਚਲਾਇਆ ਹਲ

22-16 (1)

ਭਦੌੜ 21 ਜੁਲਾਈ (ਵਿਕਰਾਂਤ ਬਾਂਸਲ) ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਤੇ ਹਰੇ ਤੇਲੇ ਦਾ ਹਮਲਾ ਕਿਸਾਨਾਂ ਦੀ ਚਿੰਤਾ ਨੂੰ ਵਧਾ ਰਿਹਾ ਹੈ, ਜਿਸ ਕਾਰਨ ਕਿਸਾਨ ਆਪਣੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਸਥਾਨਕ ਕਸਬਾ ਭਦੌੜ ਦੇ ਦੋ ਕਿਸਾਨਾਂ ਵੱਲੋਂ ਵੀ ਚਿੱਟੀ ਮੱਖੀ ਤੇ ਤੇਲੇ ਦੇ ਕਾਰਨ ਆਪਣੀ ਨਰਮੇ ਦੀ ਫਸ਼ਲ ਵਾਹੀ ਗਈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਮਲਕੀਤ ਸਿੰਘ ਪੁੱਤਰ ਕੌਰ ਸਿੰਘ ਜਿਸ ਨੇ ਆਪਣੇ ਦੋ ਕਿੱਲੇ ਅਤੇ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਨੈਣੇਵਾਲ ਰੋਡ ਜਿਸ ਨੇ ਆਪਣੀ ਢਾਈ ਕਿੱਲਿਆਂ ਦੀ ਨਰਮੇ ਦੀ ਫਸ਼ਲ ਹਲ ਚਲਾ ਬਰਬਾਦ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਉਹ ਛੋਟੇ ਕਿਸਾਨ ਹਨ ਤੇ ਨਰਮੇ ਦੀ ਫਸ਼ਲ ਬੀਜ਼ੀ ਸੀ ਪਰ ਇਸ ਵਾਰ ਫਿਰ ਨਰਮੇ ਉੱਪਰ ਚਿੱਟੀ ਮੱਖੀ ਤੇ ਹਰੇ ਤੇਲੇ ਦੇ ਹਮਲੇ ਕਾਰਨ ਫ਼ਸਲ ਖ਼ਰਾਬ ਹੋਣ ਲੱਗੀ ਤੇ ਕਿਸੇ ਸਪਰੇਅ ਦਾ ਅਸਰ ਨਾ ਹੁੰਦਾ ਦੇਖ ਉਸ ਨੂੰ ਵਾਹੁਣਾ ਹੀ ਬਿਹਤਰ ਸਮਝਿਆ। ਇਸ ਮੌਕੇ ਹਾਜ਼ਰ ਕਿਸਾਨ ਸੁਖਦੇਵ ਸਿੰਘ, ਬਾਬੂ ਸਿੰਘ, ਅਜ਼ੈਬ ਸਿੰਘ, ਗੁਰਨਾਮ ਸਿੰਘ, ਕੇਸਰ ਸਿੰਘ ਮਲਕੀਤ ਸਿੰਘ, ਜਗਤਾਰ ਸਿੰਘ, ਪਾਲ ਸਿੰਘ ਅਤੇ ਦਰਸ਼ਨ ਸਿੰਘ ਨੇ ਮੰਗ ਕੀਤੀ ਕਿ ਕਿਸਾਨ ਨੂੰ ਖ਼ਰਾਬ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਫ਼ਸਲ ਬੀਜ ਸਕੇ ।

print
Share Button
Print Friendly, PDF & Email

Leave a Reply

Your email address will not be published. Required fields are marked *