ਟੱਲੇਵਾਲ ਸਕੂਲ ਵਿਚ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ss1

ਟੱਲੇਵਾਲ ਸਕੂਲ ਵਿਚ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

22-16 (2)

ਭਦੌੜ 21 ਜੁਲਾਈ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਵਿਖੇ ਸਿਹਤ ਵਿਭਾਗ ਦੇ ਐਸਆਈ ਜਗਦੇਵ ਸਿੰਘ ਦੀ ਅਗਵਾਈ ਹੇਠ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਐਸਆਈ ਜਗਦੇਵ ਸਿੰਘ ਨੇ ਕਿਹਾ ਡੇਂਗੂ ਇਕ ਖਤਰਨਾਕ ਬਿਮਾਰੀ ਹੈ ਜੋ ਕਿ ਇਕ ਖਾਸ ਕਿਸਮ ਦੇ ਮੱਛਰ ਦੇ ਡੰਗਣ ਨਾਲ ਹੁੰਦੀ ਹੈ।ਇਹ ਮੱਛਰ ਆਮ ਤੌਰ ਤੇ ਦਿਨ ਵੇਲੇ ਡੰਗਦਾ ਹੈ ਅਤੇ ਸਾਫ ਪਾਣੀ ਵਿਚ ਪਲਦਾ ਹੈ।ਉਨ੍ਹਾਂ ਕਿਹਾ ਸਾਨੂੰ ਆਪਣੇ ਘਰਾਂ ਦੇ ਕੂਲਰਾਂ ਵਿਚੋਂ ਪਾਣੀ ਕੱਢ ਕੇ ਉਨ੍ਹਾਂ ਨੂੰ ਸੁਕਾਉਣਾ ਚਾਹੀਦਾ ਹੈ।ਏਸੀ, ਟੁੱਟੇ ਗਮਲਿਆਂ, ਭਾਂਡਿਆਂ ਤੇ ਟਾਇਰਾਂ ਵਿਚ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ।ਖੜ੍ਹੇ ਪਾਣੀ ਵਿਚ ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਕੇ ਮੱਛਰ ਦੇ ਅੰਡੇ ਬਣਨ ਤੋਂ ਰੋਕਿਆ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਡੇਂਗੂ ਦੇ ਮਰੀਜ਼ ਨੰੂ ਤੇਜ਼ ਬੁਖਾਰ, ਅੱਖਾਂ ਵਿਚ ਦਰਦ, ਪਿੱਠ ਦਰਦ, ਬਲੱਡ ਪ੍ਰੈਸ਼ਰ ਘਟਣਾ, ਨਬਜ਼ ਧੀਮੀ ਹੋਣਾ, ਬੁਖਾਰ ਦੌਰਾਨ ਤੇ ਇਸ ਤੋਂ ਪਹਿਲਾਂ ਕਾਂਬਾ ਲੱਗਣਾ ਆਦਿ ਲੱਛਣ ਪਾਏ ਜਾਂਦੇ ਹਨ।ਇਨ੍ਹਾਂ ਮਰੀਜ਼ਾਂ ਦੀ ਸਮੇਂ ਤੇ ਪਛਾਣ ਕਰਦਿਆਂ ਸਹੀ ਡਾਕਟਰੀ ਸਹਾਇਤਾ ਨਾਲ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੀ ਸਫਾਈ ਵੱਲ ਧਿਆਨ ਦੇ ਕੇ ਬਹੁਤ ਸਾਰੀਆਂ ਬਰਸਾਤੀ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇਸ ਮੌਕੇ ਗੁਰਪ੍ਰੀਤ ਕੌਰ ਏਐਨਐਮ, ਚੰਦਰ ਰੇਖਾ ਏਐਨਐਮ, ਡਾਂ ਨਵਨੀਤ ਬਾਂਸਲ ਏਐਮਓ, ਨਿਸ਼ਾ ਰਾਣੀ ਫਾਰਮਾਸਿਸਟ, ਮਿੱਠੂ ਸਿੰਘ ਸਿਹਤ ਵਰਕਰ ਅਤੇ ਪ੍ਰੀਤਮ ਸਿੰਘ ਸਿਹਤ ਵਰਕਰ ਆਦਿ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *