ਸ਼ਹਿਣੇ ਵਿਚ ਵਧ ਰਹੀਆਂ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਸਹਿਮੇ

ss1

ਸ਼ਹਿਣੇ ਵਿਚ ਵਧ ਰਹੀਆਂ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਸਹਿਮੇ

 

ਭਦੌੜ 21 ਜੁਲਾਈ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਵਿਚ ਦਿਨ-ਬ-ਦਿਨ ਵਧ ਰਹੀਆਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਜਿਥੇ ਆਮ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਪੁਲਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।ਜਾਣਕਾਰੀ ਅਨੁਸਾਰ ਸ਼ਹਿਣਾ ਪੁਲਸ ਵੱਲੋਂ ਕਸਬੇ ਵਿਚ ਵੱਖ-ਵੱਖ ਥਾਵਾਂ ਤੇ ਹੋਈਆਂ ਦਰਜਨ ਭਰ ਵਾਰਦਾਤਾਂ ਵਿਚੋਂ ਪੁਲਸ ਨੇ ਕੋਈ ਮਾਮਲਾ ਦਰਜ ਨਹੀ ਕੀਤਾ ਗਿਆ ਹੈ।ਪਿਛਲੇ ਮਹੀਨੇ ਇਕ ਦੁਕਾਨ ਵਿਚ ਹੋਈ ਚੋਰੀ, ਬੈਂਕ ਵਿਚ ਸੇਫ ਤੋੜਨ ਦੀ ਕੀਤੀ ਅਸਫਲ ਕੋਸ਼ਿਸ਼, ਕਰੀਬ ਦੋ ਹਫਤੇ ਪਹਿਲਾ ਗੈਸ ਏਜੰਸੀ ਨਜ਼ਦੀਕ ਬਜੁਰਗ ਔਰਤ ਦੀਆਂ ਝਪਟਮਾਰਾਂ ਨੇ ਵਾਲੀਆਂ ਲਾਹ ਲਈਆਂ ਸਨ।ਇਸੇ ਤਰ੍ਹਾਂ ਹੀ ਕੁੱਝ ਦਿਨ ਪਹਿਲਾ ਵੱਡਾ ਗੁਰਦੁਆਰਾ ਸਾਹਿਬ ਨਜ਼ਦੀਕ ਬਜੁਰਗ ਔਰਤ ਦੀਆਂ ਝਪਟਮਾਰਾਂ ਨੇ ਵਾਲੀਆਂ ਲਾਹ ਲਈਆਂ ਸਨ।ਇਹੀ ਨਹੀ ਇਕ ਬੰਦ ਪਏ ਘਰ ਵਿਚ ਦੋ ਵਾਰ ਚੋਰਾਂ ਵੱਲੋਂ ਜਿੰਦੇ ਭੰਨ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਇਹ ਸਾਰੀਆਂ ਵਾਰਦਾਤਾਂ ਨੰੂ ਅੰਜਾਮ ਦੇ ਕੇ ਚੋਰ ਦਿਨ ਦਿਹਾੜੇ ਫਰਾਰ ਹੋ ਗਏ।ਸ਼ਹਿਣਾ ਪੁਲਸ ਅਧਿਕਾਰੀਆਂ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਜਲਦ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਾਲਾਂ ਤੱਕ ਪੁਲਸ ਦੇ ਦਾਅਵੇ ਖੋਖਲੇ ਹੀ ਸਾਬਤ ਹੋ ਰਹੇ ਹਨ।

ਦੂਸਰੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਕਸਬੇ ਵਿਚ ਪੀਸੀਆਰ ਦੀ ਗਸ਼ਤ ਨਾ ਮਾਤਰ ਹੀ ਹੈ, ਜਿਸ ਕਾਰਨ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਦੂਜੇ ਪਾਸੇ ਪੁਲਿਸ ਅਧਿਕਾਰੀ ਰੁਟੀਨ ਵਾਂਗ ਪੁਲਿਸ ਦੀ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਦਾਅਵੇ ਕਰ ਰਹੇ ਹਨ।ਅਜਿਹੀ ਸਥਿਤੀ ਦੇ ਚਲਦਿਆਂ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਅਤੇ ਦਿਨ ਦਿਹਾੜੇ ਘਟਨਾਵਾਂ ਆਮ ਵਾਪਰ ਰਹੀਆਂ ਹਨ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਜਾਂਚ ਪੜਤਾਲ ਵਿਚ ਲੱਗੀ ਹੋਈ ਹੈ।ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਬਰਨਾਲਾ ਵੀਵੀਆਈਪੀ ਡਿਉਟੀ ਤੇ ਗਏ ਹੋਏ ਹਨ, ਡਿਉਟੀ ਤੋਂ ਵਾਪਸ ਆਉਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *