ਸਿਹਤ ਸਹੂਲਤਾਂ ਲਈ ਵੱਡੇ ਪੱਧਰ ਤੇ ਪੈਸਾ ਆਉਣ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਸਮਾਨ ਅਤੇ ਡਾਕਟਰਾਂ ਦੀ ਘਾਟ

ss1

ਸਿਹਤ ਸਹੂਲਤਾਂ ਲਈ ਵੱਡੇ ਪੱਧਰ ਤੇ ਪੈਸਾ ਆਉਣ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਸਮਾਨ ਅਤੇ ਡਾਕਟਰਾਂ ਦੀ ਘਾਟ

ਤਪਾ ਮੰਡੀ, 6 ਮਈ (ਨਰੇਸ਼ ਗਰਗ) ਪੰਜਾਬ ਸਰਕਾਰ ਆਪਣੇ ਬਜਟ ਦੀ ਵੱਡਾ ਹਿੱਸਾ ਸਿੱਖਿਆ ਅਤੇ ਸਿਹਤ ਸੇਵਾਵਾਂ ਤੇ ਖਰਚ ਕਰਦੀ ਹੈ। ਪਰ ਵੱਡੇ ਪੱਧਰ ਤੇ ਖਰਚ ਕਰਨ ਦੇ ਬਾਵਜੂਦ ਆਮ ਲੋਕਾਂ ਨੂੰ ਇਸ ਦਾ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ। ਛੋਟੇ ਮੋਟੇ ਰੋਗਾਂ ਨੂੰ ਛੱਡਕੇ ਗੰਭੀਰ ਕਿਸਮ ਦੇ ਰੋਗਾਂ ਲਈ ਆਮ ਲੋਕਾਂ ਨੂੰ ਨਿੱਜੀ ਹਸਪਤਾਲਾਂ ਅੰਦਰ ਇਲਾਜ ਬਾਰੇ ਜਾਣਕਾਰੀ ਲੈਣ ਲਈ ਖਾਤਰ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਐਮ ਡੀ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਬਾਰੇ ਜਾਣਕਾਰੀ ਦੀ ਮੰਗ ਲੋਕ ਸੂਚਨਾ ਕਾਨੂੰਨ ਤਹਿਤ ਮੰਗੀ। ਜੋ ਸੂਚਨਾ ਰਾਜੇਸ਼ ਸ਼ਰਮਾ ਲੋਕ ਸੂਚਨਾ ਅਫਸਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਆਪਣੇ ਪੱਤਰ ਨੰਬਰ 644 ਰਾਹੀਂ ਭੇਜੀ, ਉਹ ਬਹੁਤ ਹੀ ਹੈਰਾਨੀ ਜਨਕ ਹੈ।

ਭੇਜੀ ਗਈ ਸੂਚਨਾ ਮੁਤਾਬਿਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਕਿਸੇ ਵੀ ਹਸਪਤਾਲ ਅੰਦਰ ਕੋਈ ਵੀ ਐਮ ਆਰ ਆਈ ਕਰਨ ਵਾਲੀ ਮਸ਼ੀਨ ਨਹੀਂ ਹੈ, ਪੰਜਾਬ ਦੇ ਕਿਸੇ ਵੀ ਹਸਪਤਾਲ ਅੰਦਰ ਇੰਜੋਗਰਾਫੀ ਮਸ਼ੀਨ ਉਪਲਬਧ ਨਹੀਂ ਹੈ। ਹੈਲਥ ਕਾਰਪੋਰੇਸ਼ਨ ਦੇ ਹਸਪਤਾਲਾਂ ਅੰਦਰ ਕਿਸੇ ਵੀ ਹਸਪਤਾਲ ਵਿੱਚ ਡੀ ਐਮ, ਨਿਊਰੋ, ਨਿਊਰੋ ਸਰਜਨ, ਡੀ ਐਮ ਮੈਸਟਰੀ, ਕੈਂਸਰ ਰੋਗਾਂ ਅਤੇ ਦਿਲ ਦੇ ਰੋਗਾਂ ਦੇ ਮਾਹਰ ਡੀ ਐਮ ਕਾਰਡੀਊਲਿਸਟ ਡਾਕਟਰ ਨਹੀਂ ਹੈ। ਇਨਾਂ ਰੋਗਾਂ ਦੇ ਡਾਕਟਰ ਨਾ ਹੋਣ ਕਾਰਨ ਇਨਾਂ ਗੰਭੀਰ ਰੋਗਾਂ ਦੇ ਇਲਾਜ ਅਤੇ ਦਿਲ ਦੇ ਰੋਗਾਂ ਦੀ ਬਾਈਪਾਸ ਸਰਜਰੀ, ਸਟੰਟ ਪਾਉਂਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਛੋਟੇ ਵੱਡੇ ਸ਼ਹਿਰਾਂ ਅੰਦਰ ਐਮ ਆਰ ਆਈ ਮਸ਼ੀਨਾਂ, ਇੰਜੋਗਰਾਫੀ ਮਸ਼ੀਨਾਂ ਉਪਲਬਧ ਹੈ ਪਰ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮਜ ਵੱਲੋਂ ਹਰ ਸਾਲ ਅਰਬਾਂ-ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਮਸ਼ੀਨਾਂ ਅਤੇ ਡਾਕਟਰ ਨਹੀਂ ਹਨ। ਜਰੂਰਤ ਇਸ ਗੱਲ ਦੀ ਹੈ ਕਿ ਘੱਟ ਤੋਂ ਘੱਟ ਜ਼ਿਲਾ ਪੱਧਰ ਦੇ ਹਸਪਤਾਲਾਂ ਅੰਦਰ ਸੁਪਰ ਸਪੈਸਲਿਸਟ ਡਾਕਟਰਾਂ ਅਤੇ ਉਨਾਂ ਦੀ ਜਰੂਰਤ ਮੁਤਾਬਿਕ ਸਮਾਨ ਉਪਲਬਧ ਕਰਵਾਇਆ ਜਾਵੇ ਤਾਂ ਕਿ ਆਮ ਆਦਮੀ ਦਾ ਵਿਸ਼ਵਾਸ ਸਰਕਾਰੀ ਹਸਪਤਾਲਾਂ ਤੇ ਬਣਿਆ ਰਹਿ ਸਕੇ ਅਤੇ ਘੱਟ ਖਰਚ ਨਾਲ ਵਧੀਆ ਇਲਾਜ ਲੋੜਵੰਦ ਮਰੀਜਾਂ ਦਾ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *