ਵਿਦਿਆਰਥੀਆਂ ਨੇ ਕਲਰਕਾਂ ਅਤੇ ਕਲਰਕ-ਕਮ-ਡਾਟਾ ਐਂਟਰੀ ਟਾਇਪ ਟੈਸਟ ਸਮੇਂ ਉਮੀਦਵਾਰਾਂ ਨੂੰ ਆਪਣਾ ਕੀ-ਬੋਰਡ ਲਿਆਉਣ ਦੀ ਆਗਿਆ ਦੇਣ ਸਬੰਧੀ ਕੀਤੀ ਬੇਨਤੀ

ss1

ਵਿਦਿਆਰਥੀਆਂ ਨੇ ਕਲਰਕਾਂ ਅਤੇ ਕਲਰਕ-ਕਮ-ਡਾਟਾ ਐਂਟਰੀ ਟਾਇਪ ਟੈਸਟ ਸਮੇਂ ਉਮੀਦਵਾਰਾਂ ਨੂੰ ਆਪਣਾ ਕੀ-ਬੋਰਡ ਲਿਆਉਣ ਦੀ ਆਗਿਆ ਦੇਣ ਸਬੰਧੀ ਕੀਤੀ ਬੇਨਤੀ

ਪਟਿਆਲਾ 6 , ਮਈ (ਪ.ਪ.) ਸਥਾਨਕ ਸ਼ਹਿਰ ਵਿਖੇ ਵਿਦਿਆਰਥੀਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਕੱਢਿਆਂ ਗਈਆਂ ਕਲਰਕਾਂ ਦੀਆਂ 2664 ਅਸਾਮੀਆਂ ਲਈ ਟੈਸਟ ਜੋ ਕਿ ਪੰਜਾਬ ਸੇਵਾਵਾਂ ਬੋਰਡ ਵੱਲੋਂ ਲਿਆ ਜਾ ਰਿਹਾ ਹੈ, ਜਿਸ ਵਿਚ 2013 ਦੇ ਵਾਂਗ ਟੈਸਟ ਕਿਸੇ ਪ੍ਰਾਇਵੇਟ ਕੰਪਨੀ ਜਾਂ ਕਾਲਜ, ਯੂਨੀਵਰਸਿਟੀ ਨੂੰ ਲੈਣ ਦਾ ਜ਼ਿੰਮੇਵਾਰੀ ਸੋਪੀ ਗਈ ਹੈ। ਜੋ ਕਿ ਵਿਭਾਗ ਦੀ ਸਾਈਡ ਤੇ ਨੋਟੀਫਿਕੇਸ਼ਨ ਪਾਇਆ ਗਿਆ ਹੈ। ਉਸ ਮੁਤਾਬਿਕ ਟਾਇਪ ਟੈਸਟ ਮਈ ਦੇ ਦੂਸਰੇ ਜਾ ਤੀਸਰੇ ਹਫਤੇ ਸੁਰੂ ਹੋਣ ਬਾਰੇ ਦੱਸਿਆ ਗਿਆ ਹੈ। ਜਿਸ ਵਿਚ ਬੋਰਡ ਨੂੰ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਅਰਜ਼ੀਆਂ ਦੇ ਕੇ ਕੀ-ਬੋਰਡ ਆਪਣਾ ਨਿੱਜੀ ਤੌਰ ਤੇ ਲੈ ਕੇ ਆਉਣ ਲਈ ਬੇਨਤੀ ਕੀਤੀ ਗਈ ਸੀ, ਕਿ ਟਾਈਪ ਟੈਸਟ ਵਾਲੇ ਦਿਨ ਉਮੀਦਵਾਰਾਂ ਨੂੰ ਆਪਣਾ ਕੀ-ਬੋਰਡ ਨਾਲ ਲੈ ਕੇ ਆਉਣ ਦੀ ਆਗਿਆ ਦਿੱਤੀ ਜਾਵੇ। ਪਰ ਬੋਰਡ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਦਾਇਤ ਨੌਟੀਫਿਕੇਸ਼ਨ ਵਿਚ ਨਹੀਂ ਪਾਈ ਕੀ ਉਮੀਦਵਾਰ ਆਪਣਾ ਕੀ-ਬੋਰਡ ਲਿਆ ਸਕਦੇ ਹਨ। ਕਿਉਂਕਿ ਜਦੋਂ ਪਿਛਲੀ ਵਾਰੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1192 ਕਲਰਕ ਟਾਈਪ ਟੈਸਟ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵੱਲੋਂ ਲਿਆ ਗਿਆ ਸੀ। ਉਥੇ ਕੀ-ਬੋਰਡ ਸਬੰਧੀ ਕਾਫੀ ਸਮੱਸਿਆਵਾਂ ਦੇਖਣ ਨੂੰ ਪਾਈਆਂ ਗਈਆਂ ਸਨ। ਕਿਉਂਕਿ ਕੀ-ਬੋਰਡ ਕਿਸੇ ਇਕ ਕੰਪਨੀ ਦੇ ਨਹੀਂ ਸਨ। ਬੋਰਡ ਨੂੰ ਕੋਈ ਸਟੈਂਰਡ ਕੀ-ਬੋਰਡ ਹੀ ਵਰਤਣਾ ਚਾਹੀਦਾ ਸੀ। ਜਿਸ ਵਿਚ ਉਮੀਦਵਾਰਾਂ ਨੂੰ ਕਾਫੀ ਮੁਸ਼ਕਲਾ ਆਈਆਂ ਸਨ। ਇਸ ਵਾਰ ਇਨ੍ਹਾਂ ਆਸਾਮੀਆਂ ਲਈ ਪਹਿਲਾਂ ਨਾਲੋਂ ਤਿੰਨ ਗੁਣਾ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਗਏ। ਸੋਂ ਬੋਰਡ ਨੂੰ ਉਮੀਦਵਾਰਾਂ ਦੇ ਭਵਿੱਖ ਦਾ ਖਿਆਲ ਰੱਖਦੇ ਹੋਏ ਕੀ-ਬੋਰਡ ਲਿਆਉਣ ਦੀ ਹਦਾਇਤ ਟੈਸਟ ਸੁਰੂ ਹੋਣ ਤੋਂ ਪਹਿਲਾਂ ਦਿੱਤੀ ਜਾਵੇ ਜੀ। ਤਾਂ ਜੋ ਕਿ ਉਮੀਦਵਾਰਾਂ ਨੂੰ ਉਥੋਂ ਕਿਸੀ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

print
Share Button
Print Friendly, PDF & Email