ਵਿੱਤੀ ਸਹਾਇਤਾ ਕੈਂਪ ਲਗਾਇਆ ਗਿਆ

ss1

ਵਿੱਤੀ ਸਹਾਇਤਾ ਕੈਂਪ ਲਗਾਇਆ ਗਿਆ

21-17 (2)

ਕੀਰਤਪੁਰ ਸਾਹਿਬ 20 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕੀ ਪਿੰਡ ਨਿਕੂਵਾਲ ਵਿਖੇ ਐਫ ਐਲ ਸੀ ਸਤਨਾਮ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਿਕੂਵਾਲ ਵਿਖੇ ਵਿੱਤੀ ਸਹਾਇਤਾ ਕੈਂਪ ਲਗਾਇਆ ਗਿਆ।ਸ: ਸਤਨਾਮ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਕੈਂਪ ਦੋਰਾਨ ਬੱਚਿਆਂ ਅਤੇ ਅਧਿਆਪਕਾਂ ਨੂੰ ਬੈਂਕ ਦੀਆਂ ਸਕੀਮਾਂ ਅਤੇ ਬੱਚਤ ਖਾਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾਂ ,ਜੀਵਨ ਜੋਤੀ ਯੋਜਨਾਂ ਅਤੇ ਅਟੱਲ ਪੈਂਨਸ਼ਨ ਯੋਜਨਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਮੋਕੇ ਘੱਟ ਖਰਚ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਪਾਣੀ ਦੀ ਸੰਭਾਲ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।ਇਸ ਕੈਂਪ ਵਿੱਚ ਮੁੱਖ ਅਧਿਆਪਕ ਸਤਵੀਰ ਕੋਰ , ਅਧਿਆਪਕ ਸਤਵੀਰ ਕੋਰ , ਗੀਤਾ ਰਾਣੀ ਬੀਰਵਲ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।

print
Share Button
Print Friendly, PDF & Email