ਜੋਧਾਂ ਰੈਲੀ ਦੇ ਸਬੰਧ ਵਿੱਚ ਕਾਂਗਰਸ ਦੀ ਮੀਟਿੰਗ ਹੋਈ

ss1

ਜੋਧਾਂ ਰੈਲੀ ਦੇ ਸਬੰਧ ਵਿੱਚ ਕਾਂਗਰਸ ਦੀ ਮੀਟਿੰਗ ਹੋਈ

21-9 (1)
ਮੁੱਲਾਂਪੁਰ ਦਾਖਾ 20 ਜੁਲਾਈ (ਮਲਕੀਤ ਸਿੰਘ)ਕਾਂਗਰਸ ਵੱਲੋਂ 27 ਜੁਲਾਈ ਨੂੰ ਜੋਧਾਂ ਵਿਖੇ ਕੀਤੀ ਜਾਂ ਰਹੀ ਹਲਕਾਵਾਰ ਦਾਖਾ ਰੈਲੀ ਦੀ ਸਫਲਤਾ ਲਈ ਅੱਜ ਪਿੰਡ ਜਾਂਗਪੁਰ ਵਿਖੇ ਕਾਂਗਰਸ ਦੀ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਦੇ ਸੂਬਾ ਸਕੱਤਰ ਜਗਪਾਲ ਸਿੰਘ ਖੰਗੂੜਾ,ਜੱਟ ਮਹਾਂ ਸਭਾ ਮਾਲਵਾ ਜੋਨ ਦੇ ਇੰਚਾਰਜ ਮੇਜਰ ਸਿੰਘ ਮੁੱਲਾਂਪੁਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਮੀਟਿੰਗ ਨੂੰ ਸਬੋਧਨ ਕਰਦੇ ਹੋਏ ਖੰਗੂੜਾ ਨੇ ਕਿਹਾ ਕਿ 27 ਜੁਲਾਈ ਨੂੰ ਹੋਣ ਵਾਲਾ ਕਾਂਗਰਸ ਦਾ ਇੱਕਠ ਕਾਂਗਰਸੀ ਵਰਕਰਾਂ ਵਿੱਚ ਨਵਾਂ ਜੋਸ਼ ਭਰੇਗਾ।ਉਨਾਂ ਕਿਹਾ ਕਿ ਇਸ ਰੈਲੀ ਨੂੰ ਕਾਂਗਰਸ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ,ਪ੍ਰਚਾਰ ਕਮੇਟੀ ਦੀ ਚੇਅਰਪ੍ਰਸਨ ਅੰਬੀਕਾ ਸੋਨੀ,ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ,ਪੰਜਾਬ ਕਾਂਗਰਸ ਦੇ ਚੋਣ ਕਨਵੀਨਰ ਮੈਂਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ,ਜਿਲ੍ਹਾਂ ਪ੍ਰਧਾਨ ਗੁਰਦੇਵ ਸਿੰਘ ਲਾਪਰਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਸਬੋਧਨ ਕਰੇਗੀ।ਇਸ ਮੋਕੇ ਤੇ ਮੇਜਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਜੱਟ ਮਹਾਂ ਸਭਾ ਦੇ ਵਰਕਰ ਵੀ ਭਾਰੀ ਗਿਣਤੀ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣਗੇ।ਇਸ ਮੋਕੇ ਤੇ ਦਲਜੀਤ ਸਿੰਘ ਹੈਪੀ ਬਾਜਵਾ ਸਕੱਤਰ ਪੰਜਾਬ ਪ੍ਰਦੇਸ਼,ਹਰਮਿੰਦਰ ਸਿੰਘ ਜ:ਸ ਯੂਥ ਕਾਂਗਰਸ ਲੁਧਿਆਣਾ,ਮਾਸਟਰ ਬਲੋਰ ਸਿੰਘ,ਸਰਪੰਚ ਚੂਹੜ ਸਿੰਘ,ਸ਼ੈਪੀ ਭਨੋਹੜ,ਮਨਪ੍ਰੀਤ ਸਿੰਘ ਚਮਿੰਡਾ,ਜਸਪਾਲ ਸਿੰਘ ਮੁੱਲਾਂਪੁਰ,ਜਗਮੋਹਨ ਸਿੰਘ ਸਰਾਭਾ,ਬਲਜਿੰਦਰ ਸਿੰਘ,ਦਰਸ਼ਨ ਸਿੰਘ,ਨਿਰਮਲ ਸਿੰਘ,ਜਗਦੀਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email