ਅਪਾਹਿਜ ਹੋਣ ਕਰਕੇ ਪੰਘੂੜੇ ਵਿੱਚ ਛੱਡੀ ਬੱਚੀ ਬਾਲ ਘਰ ਤਲਵੰਡੀ ਖੁਰਦ ਦੇ ਹਵਾਲੇ

ss1

ਅਪਾਹਿਜ ਹੋਣ ਕਰਕੇ ਪੰਘੂੜੇ ਵਿੱਚ ਛੱਡੀ ਬੱਚੀ ਬਾਲ ਘਰ ਤਲਵੰਡੀ ਖੁਰਦ ਦੇ ਹਵਾਲੇ

21-9 (2)

ਮੁੱਲਾਂਪੁਰ ਦਾਖਾ 20 ਜੁਲਾਈ (ਮਲਕੀਤ ਸਿੰਘ) ਸਾਡੀਆਂ ਸਰਕਾਰਾਂ ਵੱਲੋ ਸਮੇਂ-ਸਮੇਂ ਤੇ ਅਪਾਹਿਜ ਲੋਕਾਂ ਦੀ ਖਾਤਰ ਨਵੇਂ ਕਾਨੂੰਨ ਅਤੇ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਹਨਾਂ ਨੂੰ ਸਮਾਜ ਵਿੱਚ ਬਰਾਬਰ ਦਾ ਰੁਤਬਾ ਤੇ ਸਤਿਕਾਰ ਮਿਲ ਸਕੇ। ਪਰ ਇਹ ਚੀਜਾਂ ਸਾਡਾ ਸਮਾਜ ਅਮਲੀ ਰੂਪ ਵਿੱਚ ਮੰਨਣ ਲਈ ਤਿਆਰ ਨਹੀ ਹੈ, ਜੇ ਕਿਸੇ ਦੇ ਘਰ ਅਪਾਹਜ ਬੱਚਾ ਪੈਦਾ ਹੋ ਜਾਦਾਂ ਹੈ ਤਾਂ ਉਹ ਉਸਨੂੰ ਲਵਾਰਿਸ ਹਾਲਤ ਵਿੱਚ ਛੱਡਣ ਤੋ ਭੋਰਾ ਵੀ ਗੁਰੇਜ ਨਹੀ ਕਰਦੇ ਜਦਕਿ ਇਕ ਜਾਨਵਰ ਵੀ ਆਪਣੇ ਬੱਚੇ ਤੋ ਵੱਖ ਹੋਣ ਲਈ ਤਿਆਰ ਨਹੀ ਹੁੰਦਾ। ਅੱਜ ਸਾਡੀ ਬਿਰਤੀ ਜਾਨਵਰਾਂ ਤੋ ਵੀ ਭੈੜੀ ਹੁੰਦੀ ਜਾ ਰਹੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭੂਰੀ ਵਾਲੇ ਭੇਖ ਧਾਮ ਤਲਵੰਡੀ ਖੁਰਦ ਦੇ ਮੋਜੂਦਾ ਗੱਦੀ ਨਸ਼ੀਨ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿ਼ਲ੍ਹਾਂ ਰੈੱਡ ਕਰਾਸ ਸੁਸਾਇਟੀ ਵਿਖੇ ਲਗਾਏ ਪੰਘੂੜੇ ‘ਚ ਆਈ ਬੱਚੀ ਦੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਪਹੁੰਚਣ ਤੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਉਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨ ਕੋਈ ਅਣਪਛਾਤੇ ਲੋਕ ਕੁੱਝ ਘੰਟਿਆਂ ਦੀ ਬੱਚੀ ਨੂੰ ਲਵਾਰਿਸ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ।ਇਸ ਬੱਚੀ ਦੀ ਇੱਕ ਬਾਹ ਬਿਲਕੁਲ ਨਹੀ ਹੈ ਤੇ ਦੂਸਰੇ ਹੱਥ ਦੀਆਂ ਸਿਰਫ ਦੋ ਉਗਲਾਂ ਹੀ ਹਨ।

ਇਸ ਨੂੰ ਦੇਖਣ ਤੋ ਜਾਪਦਾ ਹੈ ਕਿ ਬੱਚੀ ਨੂੰ ਅਪਾਹਿਜ ਹੋਣ ਕਰਕੇ ਕੋਈ ਲਵਾਰਿਸ ਹਾਲਤ ਵਿੱਚ ਛੱਡ ਕੇ ਚਲਾ ਗਿਆ ।ਡਿਪਟੀ ਕਮਿਸ਼ਨਰ ਵਰੁਣ ਰੂਜਮ ਵੱਲੋਂ ਮਿਲੇ ਹੁਕਮਾਂ ‘ਤੇ ਤੁਰੰਤ ਕਰਵਾਈ ਕਰਦਿਆਂ ਰੈਡ ਕਰਾਸ ਸੁਸਾਇਟੀ ਦੇ ਚੇਅਰਪਰਸ਼ਨ ਡਾ. ਸਿਮਰਪ੍ਰੀਤ ਰੂਜਮ ਅਤੇ ਸਕੱਤਰ ਮੈਡਮ ਵਿਨੈ ਸ਼ਰਮਾ ਨੇ ਇਸ ਲਾਵਾਰਿਸ ਮਿਲੀ ਬੱਚੀ ਨੂੰ ਸਮਾਜ ਸੇਵੀ ਸਖਸੀਅਤ ਸਵਾਮੀ ਸੰਕਰਾਂ ਨੰਦ ਭੂਰੀ ਵਾਲਿਆਂ ਵੱਲੋ ਸਥਾਪਿਤ ਪੰਜਾਬ ਅਤੇ ਭਾਰਤ ਸਰਕਾਰ ਵੱਲੋ ਬੱਚਿਆ ਦੇ ਰੱਖ-ਰਖਾਵ ਅਤੇ ਕਾਨੂੰਨੀ ਤੌਰ ਤੇ ਬੱਚੇ ਗੋਦ ਦੇਣ ਦੇ ਸੈਟਰ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਹਵਾਲੇ ਕਰ ਦਿੱਤਾ ਤਾਂ ਕਿ ਬੱਚੀ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਜੂਵੇਨਾਇਲ ਜਸਟਿਸ ਐਕਟ ਦੇ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੌਕੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਉਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ, ਸਕੱਤਰ ਕੁਲਦੀਪ ਸਿੰਘ ਮਾਨ,ਲਖਵਿੰਦਰ ਸਿੰਘ, ਵੀਰਗੋਤਮ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email