ਮੌਸਮੀ ਬਿਮਾਰੀਆਂ ਅਤੇ ਡੈਂਗੂ ਬੁਖਾਰ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਕੈਂਪ

ss1

ਮੌਸਮੀ ਬਿਮਾਰੀਆਂ ਅਤੇ ਡੈਂਗੂ ਬੁਖਾਰ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਕੈਂਪ

ਭਗਤਾ ਭਾਈ ਕਾ 20 ਜੁਲਾਈ (ਸਵਰਨ ਸਿੰਘ ਭਗਤਾ)ਬਰਸਾਤੀ ਮੌਸਮ ਦੀਆਂ ਬਿਮਾਰੀਆਂ ਤੋ ਬਚਾਅ ਸਬੰਧੀ ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਸਰਕਾਰੀ ਹਸਪਤਾਲ ਭਗਤਾ ਦੇ ਦਿਸਾ ਨਿਰਦੇਸ਼ਾ ਅਨੁਸਾਰ ਮੌਸਮੀ ਬਿਮਾਰੀਆਂ ਅਤੇ ਡੈਂਗੂ ਬੁਖਾਰ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੂਕਾ ਵਿਖੇ ਲਗਾਇਆ ਗਿਆ ।ਕੈਂਪ ਨੂੰ ਸੰਬੋਧਨ ਕਰਦਿਆ ਸਿਹਤ ਇੰਸਪੈਕਟਰ ਹਰਜਿੰਦਰ ਸਿੰਘ,ਅਮਰਜੀਤ ਸਿੰਘ ਗੁਰੂਸਰ ,ਬਲਵੀਰ ਸਿੰਘ ਸੰਧੂ ਨੇ ਬੱਚਿਆਂ ਨੂੰ ਡੈਂਗੂ ਅਤੇ ਮਲੇਰੀਏ ਤੋਂ ਬਚਣ ਲਈ ਜਾਣਕਾਰੀ ਦਿੱਤੀ,ਮੱਛਰਾਂ ਦੀ ਪੈਦਾਇਸ ਨੂੰ ਰੋਕਣ ਲਈ ਅਤੇ ਮੱਛਰਾਂ ਦੇ ਡੰਗ ਤੋ ਬਚਣ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾ ਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਮੌਸਮੀ ਬਿਮਾਰੀਆਂ ਤੋ ਬਚਣ ਲਈ ਬੱਚਿਆਂ ਨੂੰ ਸਾਫ ਸੁਥਰੀਆਂ ਵਸਤਾਂ ਖਾਣ ਲਈ ਪ੍ਰੇਰਿਤ ਕੀਤਾ ਇਸ ਸਮੇਂ ਸਿਹਤ ਕਰਮਚਾਰੀ ਮਲਕੀਤ ਸਿੰਘ,ਗੁਰਮੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਨਵਤੇਜ ਕੌਰ,ਨੀਰਜ ਕੁਮਾਰ,ਬਸੰਤ ਸਿੰਘ ,ਮੱਖਣ ਲਾਲ ਆਦਿ ਹਾਜਰ ਸਨ।

print
Share Button
Print Friendly, PDF & Email