ਸਾਬਕਾ ਭਾਰਤੀ ਕਪਤਾਨ ਤੇ ਓਲੰਪੀਅਨ ਮੁਹੰਮਦ ਸ਼ਾਹਿਦ ਦਾ ਦੇਹਾਂਤ

ss1

ਸਾਬਕਾ ਭਾਰਤੀ ਕਪਤਾਨ ਤੇ ਓਲੰਪੀਅਨ ਮੁਹੰਮਦ ਸ਼ਾਹਿਦ ਦਾ ਦੇਹਾਂਤ

 

ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਤੇ ਓਲੰਪੀਅਨ ਮੁਹੰਮਦ ਸ਼ਾਹਿਦ ਦਾ ਲੰਬੀ ਬਿਮਾਰੀ ਤੋਂ ਬਾਅਦ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸ਼ਾਹਿਦ ਦੇ ਚਾਚੇ ਦੇ ਪੁੱਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼ਾਹਿਦ ਦੇ ਪੁੱਤਰ ਮੁਹੰਮਦ ਸੈਫ ਨੇ ਦੱਸਿਆ, ਅੱਜ ਸਵੇਰੇ 10.45 ਵਜੇ ਉਨ੍ਹਾਂ ਆਖਰੀ ਸਾਹ ਲਏ। ਸਵੇਰੇ ਹੀ ਉਨ੍ਹਾਂ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
56 ਸਾਲਾਂ ਸ਼ਾਹਿਦ ਨੂੰ ਮੇਦਾਂਤਾ ਮੈਡੀਸਿਟੀ ਵਿੱਚ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੀਲੀਆ ਤੇ ਡੇਂਗੂ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਵਾਰਾਨਸੀ ਤੋਂ ਹਵਾਈ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ ਸੀ। ਸੈਫ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰਾਨਸੀ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਆਪਣੀ ਡ੍ਰਿਬਲਿੰਗ ਕਲਾ ਲਈ ਮਸ਼ਹੂਰ ਰਹੇ ਸ਼ਾਹਿਦ ਭਾਰਤ ਦੇ ਮਹਾਨ ਹਾਕੀ ਖਿਡਾਰੀਆਂ ਵਿੱਚੋਂ ਇੱਕ ਸਨ। ਉਹ 1980 ਮਾਸਕੋ ਓਲੰਪਿਕ ਦੀ ਸੌਨੇ ਦੇ ਤਗਮੇ ਦੀ ਜੇਤੂ ਟੀਮ ਦੇ ਮੈਂਬਰ ਸਨ। ਉਹ ਦਿੱਲੀ ਏਸ਼ਿਆਈ ਖੇਡ 1982 ਦੀ ਚਾਂਦੀ ਦੇ ਤਗਮੇ ਵਿਜੂ ਸੀ ਤੇ 1986 ਦੀ ਸੋਲ ਏਸ਼ੀਆਡ ਦੀ ਕਾਂਸੀ ਦਾ ਤਗਮਾ ਜਿੱਤਨ ਵਾਲੀ ਟੀਮ ਦੇ ਮੈਂਬਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *