ਆਮ ਆਦਮੀ ਪਾਰਟੀ ਦੀ ਮਹਿਲਾ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਸਾਥੀ ਵਲੰਟੀਅਰ ‘ਤੇ ਜਿਸਮਾਨੀ ਸ਼ੋਸ਼ਣ ਦਾ ਕਾਰਨ ਦਾ ਦੋਸ਼

ss1

ਆਮ ਆਦਮੀ ਪਾਰਟੀ ਦੀ ਮਹਿਲਾ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਸਾਥੀ ਵਲੰਟੀਅਰ ‘ਤੇ ਜਿਸਮਾਨੀ ਸ਼ੋਸ਼ਣ ਦਾ ਕਾਰਨ ਦਾ ਦੋਸ਼

ਨਵੀਂ ਦਿੱਲੀ : ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਮਹਿਲਾ ਕਰਮਚਾਰੀ ਸੋਨੀ ਨੇ ਨਰੇਲਾ ‘ਚ ਖੁਦਕੁਸ਼ੀ ਕਰ ਲਈ। ਮਹਿਲਾ ਕਰਮਚਾਰੀ ਨੇ ਪਾਰਟੀ ਦੇ ਹੀ ਇਕ ਸਾਥੀ ਕਰਮਚਾਰੀ ‘ਤੇ ਜਿਸਮਾਨੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ। ਇਹੀ ਨਹੀਂ, ਉਨ੍ਹਾਂ ਨੇ ਸ਼ਿਕਾਇਤ ਕੀਤੇ ਜਾਣ ‘ਤੇ ਪਾਰਟੀ ਨੇਤਾਵਾਂ ਵਲੋਂ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ। ‘ਆਪ’ ਮਹਿਲਾ ਕਰਮਚਾਰੀ ਸੋਨੀ ਨੇ ਮੰਗਲਵਾਰ ਨੂੰ ਦਿੱਲੀ ਦੇ ਹੀ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ‘ਚ ਆਖ਼ਰੀ ਸਾਹ ਲਾਏ । ਸੋਨੀ ਕਾਫ਼ੀ ਲੰਬੇ ਸਮੇਂ ਤੋਂ ‘ਆਪ’ ਨੇਤਾਵਾਂ ਦੇ ਸਾਹਮਣੇ ਆਪਣੇ ਸ਼ੋਸ਼ਣ ਦਾ ਮੁੱਦਾ ਚੁੱਕ ਰਹੀ ਸੀ ਪਰ ਪਾਰਟੀ ਦੇ ‘ਹਰ ਛੋਟੀ ਮੋਟੀ ਗੱਲ’ ‘ਤੇ ਰੌਲਾ ਪਾਉਣ ਵਾਲੇ ਸੀਨੀਅਰ ਨੇਤਾਵਾਂ ਨੇ ਸੋਨੀ ਦੀ ਸ਼ਿਕਾਇਤ ‘ਤੇ ਧਿਆਨ ਹੀ ਨਹੀਂ ਦਿੱਤਾ। ਆਖ਼ਰ ‘ਚ ਪ੍ਰੇਸ਼ਾਨ ਹੋ ਕੇ ਸੋਨੀ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ‘ਆਪ’ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *