ਸੁਵਿਧਾ ਸੈਂਟਰ ਨੂੰ ਲੱਗੀ ਅੱਗ,ਕੀਮਤੀ ਸਾਮਾਨ ਸੜਿਆ

ss1

ਸੁਵਿਧਾ ਸੈਂਟਰ ਨੂੰ ਲੱਗੀ ਅੱਗ, ਕੀਮਤੀ ਸਾਮਾਨ ਸੜਿਆ

20-30

ਰਾਮਪੁਰਾ ਫੂਲ 19 ਜੁਲਾਈ (ਕੁਲਜੀਤ ਸਿੰਘ ਢੀਂਗਰਾ) ਨੇੜਲੇ ਪਿੰਡ ਮੰਡੀਕਲਾਂ ਵਿਖੇ ਬੱਸ ਸਟੈਂਡ ਨੇੜੇ ਬਣੇ ਸੇਵਾ ਕੇਦਰ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ।ਅੱਗ ਲੱਗਣ ਤਾਂ ਅਜੇ ਤੱਕ ਕੋਈ ਕਾਰਨ ਸ਼ਪਸ਼ਟ ਕਾਰਨ ਨਜਰ ਨਹੀ ਆਇਆ ਪਰ ਅੱਗ ਲੱਗਣ ਨਾਲ ਏਅਰ ਕਡੀਸ਼ਨਰ,ਕਪਿਊਟਰ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।ਮਿਲੇ ਵੇਰਵੇ ਅਨੁਸਾਰ ਪਿਛੇ ਜਿਹੇ ਹੀ ਬੱਸ ਸਟੈਂਡ ਨੇੜੇ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰ ਬਣਾਇਆ ਗਿਆ ਹੈ ।ਇਸ ਕੇਂਦਰ ਦੀ ਅਜੇ ਸ਼ੁਰੂਆਤ ਵੀ ਨਹੀ ਹੋਈ ਸੀ ਕਿ ਲੋਕਾਂ ਦੀ ਸੇਵਾ ਕਰਨ ਤੋ ਪਹਿਲਾਂ ਇਹ ਅੱਗ ਦੀ ਭੇਂਟ ਚੜ੍ਹ ਗਿਆ।ਡੀ.ਐਲ.ਐਸ ਕੰਪਨੀ ਦੇ ਸਬੰਧਿਤ ਮਨੈਜਰ ਬਸੰਤ ਸਿੰਘ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੀ ਤਾਰਾਂ ਦੀ ਸਪਾਰਕਿੰਗ ਨਾਲ ਲੱਗੀ ਦੱਸੀ ਜਾਂਦੀ ਹੈ।ਜਿਕਰਯੋਗ ਹੈ ਕਿ ਪੰਜਾਬ ਵਿੱਚ ਇਹ ਸੁਵਿਧਾ ਕੇਂਦਰ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦੀ ਸਹੂਲਤ ਲਈ ਤਿਆਰ ਕੀਤੇ ਗਏ ਸਨ ਪਰ ਇਹਨਾਂ ਦੇ ਚਾਲੂ ਨਾਂ ਹੋਣ ਕਾਰਨ ਇਹ ਚਿੱਟਾ ਹਾਥੀ ਬਣੇ ਹੋਏ ਸਨ।ਇਹ ਸੁਵਿਧਾ ਕੇਂਦਰ ਪ੍ਰਸ਼ਾਸ਼ਨ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਇਹਨਾਂ ਵਿੱਚ ਪਿਆ ਸਾਮਾਨ ਤੇ ਇਮਾਰਤਾਂ ਦੀ ਹਾਲਤ ਵੀ ਖਸਤਾ ਹੋ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *