ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਨਾਲ ਕਰੇਗੀ ਇਨਸਾਫ – ਸਰਵਨ ਧੁੰਨ

ss1

ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਨਾਲ ਕਰੇਗੀ ਇਨਸਾਫ – ਸਰਵਨ ਧੁੰਨ

20-25 (2)
ਭਿੱਖੀਵਿੰਡ 19 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਦੁਖੀ ਹੋਏ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਇਸ ਸਰਕਾਰ ਦਾ ਭੋਗ ਪਾ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰਨੀ ਮੈਂਬਰ ਸਰਵਨ ਸਿੰਘ ਧੁੰਨ ਨੇ ਕੀਤਾ ਤੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰ ਤੋਂ ਅਸਤੀਫਾ ਦੇ ਕੇ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਭਾਂਡਾ ਚੁਰਾਹੇ ਵਿੱਚ ਭੰਨ ਕੇ ਅਸਲੀਅਤ ਨੂੰ ਜਗ ਜਾਹਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਰਕਾਰ ਦੀ ਕਾਰਜਗਾਰੀ ਤੋਂ ਸਾਰਾ ਪੰਜਾਬ ਹੀ ਦੁਖੀ ਹੈ, ਕਿਉਕਿ ਅੱਜ ਪੰਜਾਬ ਵਿੱਚ ਕਿਸਾਨ ਖੁਦਕਸ਼ੀਆਂ ਕਰ ਰਿਹਾ, ਮਜਦੂਰ ਦੋ ਡੰਗ ਦੀ ਰੋਟੀ ਨੂੰ ਤਰਸ ਰਿਹਾ, ਹੱਕ ਮੰਗਦੇ ਬੇਰੋਜਗਾਰਾਂ ਨੂੰ ਡਾਂਗਾ ਨਾਲ ਕੁੱਟਿਆ ਜਾ ਰਿਹਾ ਹੈ, ਵਪਾਰੀ ਵਰਗ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਧੁੰਨ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਕਿਸਾਨਾਂ, ਮਜਦੂਰਾਂ, ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਪੱਛੜੇ ਸਮਾਜ ਆਦਿ ਸਾਰੇ ਵਰਗਾਂ ਨੂੰ ਬਣਦੇ ਹੱਕ ਦਿੱਤੇ ਜਾਣਗੇ। ਇਸ ਸਮੇਂ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਰਾਜੀਵ ਸਿੰਘ ਖਾਲੜਾ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਸਾਹਿਲ ਕੁਮਾਰ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *