ਵੋਟਰ ਸੂਚੀਆਂ ਸਾਲ-2017 ਦੀ ਸਰਸਰੀ ਸੁਧਾਈ ਸਬੰਧੀ ਮੀਟਿੰਗ ਕੀਤੀ ਗਈ

ss1

ਵੋਟਰ ਸੂਚੀਆਂ ਸਾਲ-2017 ਦੀ ਸਰਸਰੀ ਸੁਧਾਈ ਸਬੰਧੀ ਮੀਟਿੰਗ ਕੀਤੀ ਗਈ

20-14
ਬਠਿੰਡਾ, 19 ਜੁਲਾਈ ( ਜਸਵੰਤ ਦਰਦ ਪ੍ਰੀਤ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਸ਼੍ਰੀਮਤੀ ਸ਼ੇਨਾ ਅਗਰਵਾਲ ਵਲੋਂ ਅੱਜ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਸਾਲ-2017 ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਪੈਂਦੇ ਕਾਲਜਾਂ ਵਿਚ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਦੱਸਿਆ ਕਿ ਕਾਲਜ ਵਿਚ ਪੜ੍ਹ ਰਹੇ 18 ਸਾਲ ਤੋਂ ਵੱਧ ਉਮਰ ਦੇ ਜਿਨ੍ਹਾਂ ਵਿਦਿਆਰਥੀਆਂ ਦੇ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਉਨ੍ਹਾਂ ਪਾਸੋਂ ਫਾਰਮ ਨੰਬਰ 06 ਭਰਵਾ ਕੇ ਨੋਡਲ ਅਫ਼ਸਰ ਤਸਦੀਕ ਕਰਨ ਉਪਰੰਤ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਕੈਂਪਸ ਅੰਬੈਸਡਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਆਂਡ-ਗੁਆਂਡ ਵਿਚ ਜੇਕਰ ਕਿਸੇ ਵਿਅਕਤੀ ਦਾ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਹੈ ਤਾਂ ਉਸ ਨੂੰ ਵੋਟ ਬਣਵਾਉਣ ਲਈ ਜਾਗਰੂਕ ਕਰਨ। ਉਨ੍ਹਾਂ ਨੋਡਲ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਿੱਖਿਆ ਸੰਸਥਾਂਵਾਂ ਵਿਚ ਸਵੀਪ ਗਤੀਵਿਧੀਆਂ ਜਿਵੇਂ ਕਿ ਪੋਸਟਰ, ਪੇਂਟਿੰਗ, ਲੇਖ, ਰੰਗੋਲੀ ਮੁਕਾਬਲੇ ਆਦਿ ਕਰਵਾਕੇ ਵੋਟ ਬਣਾਉਣ ਅਤੇ ਪਾਉਣ ਦੇ ਮਹੱਤਵ ਤੋਂ ਜਾਣੂੰ ਕਰਵਾਉਣ। ਮੀਟਿੰਗ ਵਿਚ ਚੋਣ ਤਹਿਸੀਲਦਾਰ ਵਲੋਂ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 01.01.2017 ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 01.01.1999 ਤੋਂ 31.12.2016 ਤੱਕ 18 ਜਾਂ ਇਸ ਤੋਂ ਵੱਧ ਬਣ ਰਹੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *