ਭਦੌੜ ਦਾ ਅਕਾਲੀ ਕੌਂਸਲਰ ਅੱਧਾ ਕਿਲੋ ਅਫ਼ੀਮ ਸਮੇਤ ਚੜ੍ਹਿਆ ਪੁਲਿਸ ਦੇ ਧੱਕੇ

ss1

ਭਦੌੜ ਦਾ ਅਕਾਲੀ ਕੌਂਸਲਰ ਅੱਧਾ ਕਿਲੋ ਅਫ਼ੀਮ ਸਮੇਤ ਚੜ੍ਹਿਆ ਪੁਲਿਸ ਦੇ ਧੱਕੇ
ਲੰਮੇ ਸਮੇ ਤੋਂ ਕਰਦਾ ਆ ਰਿਹਾ ਸੀ, ਨਸ਼ਿਆਂ ਦੀ ਬਲੈਕ

19-38
ਤਪਾ ਮੰਡੀ 17 ਜੁਲਾਈ (ਨਰੇਸ਼ ਗਰਗ) ਐਸ. ਐਸ. ਪੀ ਬਠਿੰਡਾ ਸਵਪਨਦੀਪ ਸ਼ਰਮਾ ਅਤੇ ਡੀ. ਐਸ. ਪੀ ਗੁਰਜੀਤ ਸਿੰਘ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਵਿਰੁੱਧ ਵਿੱਢੀ ਜ਼ੋਰਦਾਰ ਮਹਿੰਮ ਦੇ ਚਲਦਿਆਂ ਥਾਣਾ ਦਿਆਲਪੁਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਪੁਿਲਸ ਨੇ ਦੌਰਾਨੇ ਨਾਕਾਬੰਦੀ ਭਦੌੜ ਦੇ ਇੱਕ ਅਕਾਲੀ ਕੌਂਸ਼ਲਰ ਨੂੰ ਅੱਧਾ ਕਿਲੋ ਅਫ਼ੀਮ ਸਮੇਤ ਗ੍ਰਿਫਤਾਰ ਕਰ ਪਰਚਾ ਦਰਜ਼ ਕੀਤਾ।
ਜਦੋਂ ਇਸ ਸਬੰਧੀ ਡੀ. ਐਸ. ਪੀ ਗੁਰਜੀਤ ਸਿੰਘ ਰੋਮਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਭਗਤਾ ਭਾਈ ਤੋਂ ਚੱਲਣ ਵਾਲੇ ਸਿੱਖ ਰੋਸ ਮਾਰਚ ਸਬੰਧੀ ਨਾਕਾਬੰਦੀ ਕੀਤੀ ਹੋਈ ਸੀ ਤੇ ਵਹੀਕਲ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਇਸ ਦੌਰਾਨ ਪੁਲਿਸ ਨੇ ਹੰਸ ਰਾਜ ਉਰਫ਼ ਹਾਂਸਾ ਪੁੱਤਰ ਗੱਜਣ ਸਿੰਘ ਵਾਸੀ ਭਦੌੜ ਨੂੰ ਅੱਧਾ ਕਿਲੋ ਅਫੀਮ ਸਮੇਤ ਕਾਬੂ ਕੀਤਾ। ਪੁਲਿਸ ਨੇ ਅਕਾਲੀ ਕੌਂਸਲਰ ਹੰਸ ਰਾਜ ਉਰਫ ਹਾਂਸਾ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਇਸ ਖਿਲਾਫ਼ ਥਾਣਾ ਦਿਆਲਪੁਰਾ ਵਿਖੇ ਮੁੱਕਦਮਾ ਨੰ 103 ਧਾਰਾ 18/61/85 ਤਹਿਤ ਮਾਮਲਾ ਦਰਜ਼ ਕਰ ਹੋਰ ਪੁੱਛਗਿਛ ਕੀਤੀ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖ਼ਬਰ ਸਾਹਮਣੇ ਆ ਰਹੀ ਸੀ ਕਿ ਪਿੰਡ ਦੇ ਕੁੱਝ ਅਕਾਲੀ ਆਗੂਆਂ ਨੇ ਫੜ੍ਹੇ ਗਏ ਕੌਂਸ਼ਲਰ ਨੂੰ ਛੁਡਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ

print
Share Button
Print Friendly, PDF & Email

Leave a Reply

Your email address will not be published. Required fields are marked *