ਸੰਭਾਵਿਤ ਹੜ੍ਹਾਂ ਅਤੇ ਬਿਮਾਰੀਆਂ ਨੂੰ ਦੇਖਦੇ ਹੋਏ ਫੀਲਡ ਸਟਾਫ ਦੀ ਮੀਟਿੰਗ ਹੋਈ

ss1

ਸੰਭਾਵਿਤ ਹੜ੍ਹਾਂ ਅਤੇ ਬਿਮਾਰੀਆਂ ਨੂੰ ਦੇਖਦੇ ਹੋਏ ਫੀਲਡ ਸਟਾਫ ਦੀ ਮੀਟਿੰਗ ਹੋਈ

19-29

ਕੀਰਤਪੁਰ ਸਾਹਿਬ 18 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ) ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਐਸ ਐਮਓ ਕੀਰਤਪੁਰ ਸਾਹਿਬ ਡਾਂ: ਰਵਿੰਦਰ ਕੁਮਾਰ ਦੀ ਅਗਵਾਈ ਹੇਠ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਅਤੇ ਮਲਟੀ ਪਰਪਜ ਹੈਲਥ ਵਰਕਰਜ ਮੇਲ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਡਾ: ਰਵਿੰਦਰ ਕੁਮਾਰ ਐਸ ਐਮ ਓ ਕੀਰਤਪੁਰ ਸਾਹਿਬ ਨੇ ਸਟਾਫ ਨੂੰ ਕਿਹਾ ਕੀ ਸੰਭਾਵਿਤ ਹੜ੍ਹਾਂ ਅਤੇ ਨੈਸ਼ਨਲ ਬੈਂਕਟਰਨ ਬੋਰਨ ਬਿਮਾਰੀਆਂ ਨੂੰ ਦੇਖਦੇ ਹੋਏ ਅਪਣੇ ਇਲਾਕੇ ਵਿੱਚ ਭਰਪੂਰ ਜਾਣਕਾਰੀ ਰੱਖਣੀ ਚਾਹਿਦੀ ਹੈ।ਉਹਨਾਂ ਕਿਹਾ ਕਿ ਪਾਣੀ ਦੀ ਵਿੱਚ ਕਲੋਰੀਨ ਦੀ ਮਾਤਰਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਸਬੰਧਤ ਅਬਾਦੀ ਨੂੰ ਸਿਹਤ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਬਰਸਾਤ ਦੇ ਮੋਸਮ ਕਾਰਨ ਹੋ ਰਹੀਆਂ ਬਿਮਾਰੀਆਂ ਦੇ ਬਚਾਅ ਲਈ ਪੂਰੀ ਤਰਾਂ ਤਿਆਰ ਰਿਹਾ ਜਾਵੇ। ਇਸ ਮੋਕੇ ਐਸ ਆਈ ਸਿੰਕਦਰ ਸਿੰਘ ਨੇ ਦੱਸਿਆ ਕਿ ਪੀ ਐਚ ਸੀ ਕੀਰਤਪੁਰ ਸਾਹਿਬ ਅਧੀਨ 6 ਟੀਮਾਂ ਦਾ ਗਠਨ ਕੀਤਾ ਗਿਆ ਜੋ ਇਲਾਕੇ ਵਿੱਚ ਨਜਰ ਰੱਖਣਗੀਆਂ। ਇਸ ਤੋਂ ਇਲਾਵਾ 4 ਰਿਲਿਫ ਸੈਂਟਰ ਵਿੱਚ ਟੀਮਾਂ ਕੰਮ ਕਰਨਗੀਆਂ ।ਇਸ ਮੋਕੇ ਚਰਨ ਸਿੰਘ , ਗੁਰਿੰਦਰ ਸਿੰਘ , ਸੁਖਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *