ਸਮਾਜ ਦਾ ਸੰਪਨ ਵਰਗ ਸਿੱਖਿਆ ਲਈ ਇੱਕ ਇੱਕ ਬੱਚਾ ਗੋਦ ਲੈ ਕੇ ਮਿਟਾਏ ਅਨਪੜ੍ਹਤਾ ਦਾ ਕਲੰਕ

ss1

ਸਮਾਜ ਦਾ ਸੰਪਨ ਵਰਗ ਸਿੱਖਿਆ ਲਈ ਇੱਕ ਇੱਕ ਬੱਚਾ ਗੋਦ ਲੈ ਕੇ ਮਿਟਾਏ ਅਨਪੜ੍ਹਤਾ ਦਾ ਕਲੰਕ

 

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਲੁਧਿਆਣਾ -2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸ਼ਨੀਵਾਰ ਨੂੰ ਮਨੁੱਖਤਾ ਦੀ ਸੇਵਾ ਮਿਸ਼ਨ ਦੇ ਤਹਿਤ ਮੁੰਡਿਆ ਖੁਰਦ ਸਥਿਤ ਆਰ ਐਸ ਮਾਡਲ ਪਬਲਿਕ ਸਕੂਲ ਵਿੱਖੇ ਪੜਨ ਵਾਲੇ ਆਰਥਿਕ ਤੌਰ ਤੇ ਪਿਛੜੇ 11 ਸਕੂਲੀ ਵਿਦਿਆਰਥੀਆਂ ਨੂੰ ਮਾਸਿਕ ਫੀਸ ਭੇਂਟ ਕਰਕੇ ਉਨ੍ਹਾਂ ਦੀ ਨਿਰਵਿਘਨ ਪੜਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ । ਗੋਸ਼ਾ ਨੇ ਸਮਾਜ ਦੇ ਸੰਪਨ ਵਰਗ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚੋਂ ਅਨਪੜ੍ਹਤਾ ਦਾ ਕਲੰਕ ਮਿਟਾਉਣ ਲਈ ਇੱਕ ਇੱਕ ਬੱਚੇ ਨੂੰ ਗੋਦ ਲੈ ਕੇ ਸਿੱਖਿਆ ਦਾਨ ਕਰਕੇ ਦੇਸ਼ ਦਾ ਭਵਿੱਖ ਸਵਾਂਰਨ । ਇਸ ਦੌਰਾਨ ਗੋਸ਼ਾ ਨੇ ਸਕੂਲੀ ਵਿਦਿਆਰਥੀਆਂ ਦੇ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਪੜਾਈ ਅਤੇ ਖੇਡਾਂ ਵੱਲ ਧਿਆਨ ਲਗਾਉਣ ਦੀ ਪ੍ਰੇਰਨਾ ਦਿੱਤੀ । ਉਥੇ ਹੀ ਸਕੂਲੀ ਵਿਦਿਆਰਥੀਆਂ ਨੇ ਗੋਸ਼ਾ ਕੋਲੋਂ ਰਾਜਾਨਿਤੀਕ ਵਿਸ਼ੇ ਤੇ ਸਵਾਲ ਜਵਾਬ ਕਰਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਸਕੂਲ ਪ੍ਰਿੰਸੀਪਲ ਸ਼ੀਤਲ ਸੂਦ ਨੇ ਗੋਸ਼ਾ ਅਤੇ ਯੂਥ ਅਕਾਲੀ ਦਲ ਦੇ ਵੱਲੋਂ ਆਰਥਿਕ ਤੌਰ ਉੱਤੇ ਪਿਛੜੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਹਰ ਮਹੀਨੇ ਕੀਤੀ ਜਾ ਰਹੀ ਆਰਥਿਕ ਮਦਦ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਜੇਕਰ ਸਮਾਜ ਦਾ ਹਰ ਨਾਗਰਿਕ ਅਪਣੇ ਅਪਣੇ ਪੱਧਰ ਤੇ ਕੁੱਝ ਲੋਕਾਂ ਨੂੰ ਸਿੱਖਿਆ ਵੰਡਣ ਦੇ ਯਤਨ ਕਰੇ ਤਾਂ ਦੇਸ਼ ਵਿੱਚੋਂ ਅਨਪੜ੍ਹਤਾ ਦਾ ਖਾਤਮਾ ਹੋ ਸਕਦਾ ਹੈ । ਇਸ ਮੌਕੇ ਤੇ ਕਿਰਨ ਸੂਦ, ਸੀਤਲ ਸੂਦ, ਆਰ ਕੇ ਸ਼ਾਸਤਰੀ, ਰਾਹੁਲ ਸੂਦ, ਸੁਰਜੀਤ ਕੌਰ, ਗੀਤਾ ਦੱਤਾ, ਸੁਦਾਮਾ ਸ਼ਰਮਾ , ਮਨਿੰਦਰ ਸਿੰਘ ਲਾਡੀ, ਮਨਿੰਦਰ ਸਿੰਘ , ਅਭਿਸ਼ੇਕ ਕੁਮਾਰ, ਸੁਰਿੰਦਰ ਸਿੰਘ ਅਤੇ ਰਵਿੰਦਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *