ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਨਵੇ ਅਹੁਦੇਦਾਰ ਕੀਤੇ ਨਿਯੁਕਤ

ss1

ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਨਵੇ ਅਹੁਦੇਦਾਰ ਕੀਤੇ ਨਿਯੁਕਤ

ਉਘੇ ਅਜਾਦੀ ਘੁਲਾਟੀਏ ਸਵਰਗੀ ਕੁਲਦੀਪ ਸਿੰਘ ਦੇ ਸਪੁੱਤਰ ਕੁਲਜਿੰਦਰ ਸਿੰਘ ਵਾਲੀਆ ਨੂੰ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ

19-23

ਸ਼੍ਰੀ ਅਨੰਦਪੁਰ ਸਾਹਿਬ, 18 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ): ਬੀਤੇ ਦਿਨੀ ਇਥੇ ਦੇਸ਼ ਭਗਤ ਯਾਦਗਾਰੀ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਗੋਪਾਲ ਿਸ਼ਨ ਵੈਦ ਦੀ ਪ੍ਰਧਾਨਗੀ ਹੇਠ ਹੋਈ। ਹਾਜਰ ਸਮੂੰਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਕਮੇਟੀ ਦੇ ਫਾਊਂਡਰ ਅਤੇ ਉਘੇ ਅਜਾਦੀ ਘੁਲਾਟੀਏ ਸਵਰਗੀ ਕੁਲਦੀਪ ਸਿੰਘ ਦੇ ਸਪੁੱਤਰ ਕੁਲਜਿੰਦਰ ਸਿੰਘ ਵਾਲੀਆ ਨੂੰ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਦੂਜੇ ਮਤੇ ਅਨੁਸਾਰ ਕਮੇਟੀ ਦਾ ਪਿਛਲੇ ਕਾਫੀ ਸਮੇ ਤੋ ਖਾਲੀ ਪਿਆ ਉਪ ਪ੍ਰਧਾਨ ਦਾ ਅਹੁਦਾ ਮਾ:ਗੋਪਾਲ ਸਿੰਘ ਨੂੰ ਦਿਤਾ ਗਿਆ। ਇਸ ਤੋ ਇਲਾਵਾ ਜੈਮਲ ਸਿੰਘ, ਮਾ:ਜੰਗ ਸਿੰਘ, ਅਤੇ ਦਰਸ਼ਨ ਸਿੰਘ ਬੜਵਾ ਨੂੰ ਨਵੇਂ ਮੈਂਬਰਾਂ ਵਜੋ ਲਿਆ ਗਿਆ। ਇਕ ਹੋਰ ਮਤੇ ਰਾਹੀ ਕਮੇਟੀ ਵਲੋਂ ਸਮਾਜਿਕ ਗਤੀਵਿਧੀਆਂ ਨੂੰ ਤੇਜ ਕਰਨ ਲਈ ਅਤੇ ਆਪਣੀ ਹੋਂਦ ਨੂੰ ਮੁੜ ਉਭਾਰਨ ਦੇ ਪਹਿਲੇ ਕਦਮ ਵਜੋਂ 31 ਜੁਲਾਈ ਨੂੰ ਮਹਾਨ ਸ਼ਹੀਦ ਊਦਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਸਥਾਨਕ ਸਕੂਲਾਂ ਦੇ ਬੱਚਿਆਂ ਦੀ ਸ਼ਮੂਲੀਅਤ ਕਰਵਾ ਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦਾ ਮੁੱਖ ਮੰਤਵ ਸ਼ਹੀਦਾਂ ਨੂੰੂ ਸ਼ਰਧਾਂਜਲੀ ਦੇਣ ਦੇ ਨਾਲ ਬੱਚਿਆਂ ਅਤੇ ਨੋਜਵਾਨ ਪੀੜੀ ਨੂੰ ਦੇਸ਼ ਪਿਆਰ ਦਾ ਜਜਬਾ ਦ੍ਰਿੜ ਕਰਵਾਉਣਾ ਹੈ। ਇਸ ਮੋਕੇ ਸੋਹਣ ਸਿੰਘ ਬੰਗਾ, ਸੰਤ ਅਮਰਦਾਸ, ਖਜਾਨਚੀ ਕਰਨੈਲ ਸਿੰਘ, ਜੌਤੀ ਬਿੰਦੂੁ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *