ਪਿੰਡ ਹਮੀਦੀ ਵਿਖੇ ਇੱਕ ਵਿਆਕਤੀ ਨੇ ਫਾਹਾ ਲਿਆ

ss1

ਪਿੰਡ ਹਮੀਦੀ ਵਿਖੇ ਇੱਕ ਵਿਆਕਤੀ ਨੇ ਫਾਹਾ ਲਿਆ

 

ਮਹਿਲ ਕਲਾਂ 18 ਜੁਲਾਈ (ਪਰਦੀਪ ਕੁਮਾਰ): ਪਿੰਡ ਹਮੀਦੀ ਵਿਖੇ ਇੱਕ ਵਿਆਕਤੀ ਵੱਲੋਂ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਖਤਮ ਕਰ ਲਏ ਜਾਣ ਦਾ ਪਤਾਂ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਨਾ ਠੁੱਲੀਵਾਲ ਦੇ ਮੁੱਖ ਮੁੰਨਸੀ ਬੰਤ ਸਿੰਘ ਤੇ ਸਹਾਇਕ ਮੁੰਨਸੀ ਬੇਅੰਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਉਰਫ ਰੋਡਾ ਪੁੱਤਰ ਪ੍ਰਤਾਪ ਸਿੰਘ ਵਾਸੀ ਹਮੀਦੀ ਜੋ ਕਿ ਪਿਛਲੇ ਕੁਝ ਮਹੀਨਿਆਂ ਤੋ ਮਾਨਸਿਕ ਪ੍ਰੇਸਾਨੀ ’ਚੋ ਲੰਘ ਰਿਹਾ ਸੀ ਅੱਜ ਉਸਨੇ ਦੁਪਿਹਰ ਢਾਈ ਵਜੇ ਦੇ ਕਰੀਬ ਫਾਹਾ ਲੈ ਕੇ ਖੁਦਕਸੀ ਕਰ ਲਈ। ਉਹਨਾ ਦੱਸਿਆ ਕਿ ਏਐਸਆਈ ਮੁਖਤਿਆਰ ਸਿੰਘ ਨੇ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਤੇ ਬਿਆਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਲਾਸ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

print
Share Button
Print Friendly, PDF & Email