ਬਰਸਾਤ ਨਾਲ ਪਿੰਡ ਹਮੀਦੀ ਦੇ ਮਜਦੂਰ ਦਾ ਕੱਚਾ ਘਰ ਡਿੱਗਿਆਂ

ss1

ਬਰਸਾਤ ਨਾਲ ਪਿੰਡ ਹਮੀਦੀ ਦੇ ਮਜਦੂਰ ਦਾ ਕੱਚਾ ਘਰ ਡਿੱਗਿਆਂ

19-19 (1)

ਮਹਿਲ ਕਲਾਂ 18 ਜੁਲਾਈ (ਗੁਰਭਿੰਦਰ ਗੁਰੀ/ ਭੁਪਿੰਦਰ ਧਨੇਰ) – ਪਿੰਡ ਹਮੀਦੀ ਵਿਖੇ ਪਿਛਲੇ ਦਿਨੀ ਹੋਈ ਬਰਸਾਤ ਨਾਲ ਇੱਕ ਗਰੀਬ ਮਜਦੂਰ ਦੇ ਕੱਚੇ ਘਰ ਦੀ ਛੱਤ ਡਿੱਗਣ ਨਾਲ ਅੰਦਰ ਪਿਆਂ ਸਮਾਨ ਦੇ ਨੁਕਸਾਨੇ ਜਾਣ ਦੀ ਖਬਰ ਹੈ। ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਮਜਦੂਰ ਚਰਨਜੀਤ ਕੌਰ ਪਤਨੀ ਜਗਰਾਜ ਸਿੰਘ ਰਾਜੂ ਨੇ ਦੱਸਿਆ ਕਿ ਅਸੀ ਮਿਹਤਨ ਮਜਦੂਰੀ ਕਰਕੇ ਘਰ ਦਾ ਗੁਜਾਰਾ ਕਰ ਰਹੇ ਹਾ ਪਰ ਪਿਛਲੇ ਦਿਨੀ ਹੋਈ ਬਰਸਾਤ ਦੇ ਕਾਰਨ ਸਾਡੇ ਕੱਚੇ ਘਰ ਦੀ ਛੱਤ ਡਿੱਗਣ ਨਾਲ ਅੰਦਰ ਪਿਆ ਘਰੇਲੂ ਸਮਾਨ ਨੁਕਸਾਨਿਆਂ ਗਿਆਂ ਹੈ। ਪੀੜਤ ਔਰਤ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀ ਕਈ ਵਾਰ ਇੱਕ ਕੱਚੇ ਘਰ ਨੂੰ ਪੱਕੇ ਕਰਨ ਲਈ ਕਈ ਵਾਰ ਫਾਰਮ ਭਰ ਚੁੱਕੇ ਹਾਂ ਪਰ ਅਜੇ ਤੱਕ ਸਾਨੂੰ ਕੋਈ ਮੱਦਦ ਨਹੀ ਮਿਲੀ। ਉਹਨਾ ਕਿਹਾ ਕਿ ਘਰ ਵਿੱਚ ਗਰੀਬੀ ਹੋਣ ਕਰਕੇ ਪਰਿਵਾਰ ਦਾ ਗੁਜਾਰਾ ਪਹਿਲਾ ਹੀ ਬੜੀ ਮੁਸਕਲ ਨਾਲ ਹੋਣ ਕਰਕੇ ਅਸੀ ਘਰ ਬਣਾਉਣ ਤੋ ਅਸਮਰੱਥ ਹਾਂ ਉਹਨਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕੱਚੇ ਘਰ ਨੂੰ ਪੱਕੇ ਕਰਨ ਲਈ ਗ੍ਰਾਟ ਦਿੱਤੀ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਜਨਰਲ ਸਕੱਤਰ ਨਿਸਾਨ ਸਿੰਘ ਖੂਹ ਵਾਲਾ, ਦਰਸਨ ਸਿੰਘ ਢੀਡਸਾਂ,ਕਰਮਜੀਤ ਸਿੰਘ ਧਾਲੀਵਾਲ,ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ,ਜਸਵੀਰ ਸਿੰਘ ਜੱਸੀ ਆਦਿ ਨੇ ਪੀੜਤ ਪਰਿਵਾਰ ਨੇ ਹਮਦਰਦੀ ਪ੍ਰਗਟ ਕਰਦਿਆ ਪੰਜਾਬ ਸਰਕਾਰ ਪਾਸੋ ਗਰੀਬ ਪਰਿਵਾਰ ਲਈ ਢੁੱਕਵੇ ਮੁਆਵਜੇ ਦੀ ਮੰਗ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *