ਪਰਲ ਨਿਵੇਸ਼ਕਾਂ ਵੱਲੋਂ 31 ਨੂੰ ਦਿੱਲੀ ਦੇ ਜੰਤਰ ਮੰਤਰ ਤੇ ਧਰਨਾਂ ਦੇਣ ਦਾ ਫੈਸਲਾ

ss1

ਪਰਲ ਨਿਵੇਸ਼ਕਾਂ ਵੱਲੋਂ 31 ਨੂੰ ਦਿੱਲੀ ਦੇ ਜੰਤਰ ਮੰਤਰ ਤੇ ਧਰਨਾਂ ਦੇਣ ਦਾ ਫੈਸਲਾ

ਸਰਕਾਰ ਦੀ ਸ਼ਹਿ ਤੇ ਪਰਲ ਪ੍ਰਮੁੱਖ ਨਿਰਮਲ ਭੰਗੂ ਨੇ ਲੋਕਾਂ ਦੇ ਕਰੋੜਾਂ ਰੂਪੈ ਡਕਾਰੇ

19-10

ਬੋਹਾ18ਜੁਲਾਈ (ਦਰਸ਼ਨ ਹਾਕਮਵਾਲਾ)ਪਿਛਲੇ ਦੋ ਸਾਲਾ ਤੋ ਪਰਲ ਕੰਪਨੀ ਵਿੱਚ ਜਮਾਂ ਪੂੰਜੀ ਨਵੇਸ਼ਕਾ ਦਾ ਪੈਸਾ ਪਰਲ ਕੰਪਨੀ ਤੋਂ ਵਾਪਸ ਲੈਣ ਲਈ ਬਣੀ ਕਮੇਟੀ ਇਨਸਾਫ ਦੀ ਅਵਾਜ ਆਰਗੇਨਾਈਜੇਸ਼ਨ ਵੱਲੋਂ ਮੀਟਿੰਗ ਗੁਰੂਦੁਆਰਾ ਸਾਹਿਬ ਬੋਹਾ ਵਿਖੇ ਕੀਤੀ ਗਈ।ਜਿਸ ਵਿੱਚ ਜਥੇਵੰਦੀ ਦੇ ਮਾਨਸਾ ਇਕਾਈ ਦੇ ਪ੍ਰਧਾਨ ਸੁਰਿੰਦਰ ਧਵਨ ਸਰਦੂਲਗੜ੍ਹ ਤੋਂ ਇਲਾਵਾ ਨਿਵੇਸ਼ਕਾ ਨੇ ਵੀ ਹਿੱਸਾ ਲਿਆ।ਇਸ ਮੌਕੇ ਬੋਲਦਿਆ ਸੁਰਿੰਦਰ ਧਵਨ ਨੇ ਕਿਹਾ ਕਿ ਪਿਛਲੇ 32 ਸਾਲਾ ਤੋਂ ਪਰਲ ਕੰਪਨੀ ਪੰਜਾਬ ਦੇ ਸਹਿਰਾਂ ਅਤੇ ਪਿੰਡਾ ਦੇ ਲੱਗਭੱਗ 25 ਲੱਖ ਲੋਕਾਂ ਤੋਂ ਸਰਕਾਰੀ ਵਿਸ਼ਵਾਸ ਦੇ ਤਹਿਤ ਪੈਸਾ ਜੁਟਾ ਰਹੀ ਸੀ।ਅਤੇ 2013 ਤੋਂ ਬਾਅਦ ਕੰਪਨੀ ਨੇ ਕਿਸੇ ਵੀ ਨਿਵੇਸ਼ਕ ਦਾ ਪੈਸਾ ਸਮਾਂ ਪੂਰਾ ਹੋਣ ਉਪਰੰਤ ਵੀ ਵਾਪਿਸ ਨਹੀ ਕੀਤਾ,ਜਿਸ ਦੌਰਾਨ ਲੋਕ ਦਾ ਖੁਨ ਪਸੀਨੇ ਦਾ ਪੈਸਾ ਵਾਪਿਸ ਕਰਵਾਉਣ ਲਈ ਪੰਜਾਬ ਵਿੱਚ ਇਨਸਾਫ ਦੀ ਅਵਾਜ ਆਰਗੇਨਾਈਜੇਸ਼ਨ ਦਾ ਗਠਨ ਕੀਤਾ।ਇਸ ਦੌਰਾਨ ਜਥੇਬੰਦੀ ਵੱਲੋਂ ਸਮੇਂ-2 ਤੇ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ।ਪੰਜਾਬ ਦੇ ਵੱਖ-2 ਥਾਣਿਆਂ ਵਿੱਚ ਕੰਪਨੀ ਦੇ ਅਧਿਕਾਰੀਆ ਖਿਲਾਫ ਲਿਖਤੀ ਸਿਕਾਇਤਾਂ ਵੀ ਕੀਤੀਆ ਗਈਆ ਪਰ ਕਿਸੇ ਵੀ ਥਾਨੇ ਵਿੱਚ ਪਰਲ ਕੰਪਨੀ ਖਿਲਾਫ ਕੋਈ ਵੀ ਐਂਫ.ਆਈ.ਆਰ ਦਰਜ ਨਹੀ ਕੀਤੀ ਗਈ ।ਇਹ ਪੰਜਾਬ ਸਰਕਾਰ ਦਾ ਪਰਲ ਕੰਪਨੀ ਦੇ ਨਾਲ ਸਿੱਧੇ ਰੂਪ ਵਿੱਚ ਮਿਲੇ ਹੋਣ ਦਾ ਸੰਕੇਤ ਦਿੰਦਾ ਹੈ ਅਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੌਰਾਨ ਪੰਜਾਬ ਵਿੱਚ ਵਰਲਡ ਕਬੱਡੀ ਕੱਪ ਨੂੰ ਵੀ ਪਰਲ ਕੰਪਨੀ ਨੇ ਸਪਾਂਸਰ ਕੀਤਾ ਅਤੇ ਸਾਰਾ ਖਰਚਾ ਪਰਲ ਕੰਪਨੀ ਵੱਲੋਂ ਹੀ ਕੀਤਾ ਗਿਆ ਜੋ ਕਿ ਗਰੀਬ ਲੋਕਾਂ ਦਾ ਪੈਸਾ ਸੀ।ਪੰਜਾਬ ਸਰਕਾਰ ਨੇ ਪਰਲ ਕੰਪਨੀ ਨੂੰ ਪੰਜਾਬ ਵਿੱਚ ਕਲੋਨੀਆ ਅਤੇ ਮੈਗਾਂ ਪ੍ਰੋਜੈਕਟਾਂ ਦੀ ਮੰਨਜੂਰੀ ਵੀ ਦਿੱਤੀ।ਜਿਸ ਵਿੱਚ ਗਿਆਨ ਸਾਗਰ,ਸਿਟੀ ਵਾਕ ਮਾਲ ਬਠਿੰਡਾ,ਚੰਡੀਗੜ੍ਹ ਦੇ ਹੋਟਲਾਂ ਅਤੇ ਹੋਰ ਮਹਿੰਗੇ ਉਦਯੋਗ ਹਨ।

ਪੀੜਤ ਲੋਕ ਪੰਜਾਬ ਸਰਕਾਰ ਦੇ ਹਰਸਿਮਰਤ ਕੌਰ ਬਾਦਲ,ਨਵਜੋਤ ਕੌਰ ਸਿੱਧ ਅਤੇ ਅਨੇਕਾਂ ਮੰਤਰੀਆਂ ਨੂੰ ਵੀ ਮਿਲੇ ਅਤੇ ਉਹਨਾ ਵੀ ਇਸ ਨੂੰ ਗਭੀਰਤਾ ਨਾਲ ਨਹੀ ਲਿਆ।ਇਸ ਦੇ ਖਿਲਾਫ 21 ਦਿਸੰਬਰ 2015 ਨੂੰ ਧਰਮਵੀਰ ਗਾਂਧੀ ਐਮ.ਪੀ ਪਟਿਆਲਾ ਨੇ ਲੋਕ ਸਭਾ ਵਿੱਚ ਇਹ ਮਸਲਾ ਉਠਾਇਆ ਅਤੇ8 ਜਨਵਰੀ 2016 ਨੂੰ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਗ ਭੰਗੂ ਅਤੇ ਤਿੰਨ ਹੋਰ ਡਰਾਇਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਨਿਵੇਸ਼ਕਾਂ ਦੇ ਹੱਕ ਵਿੱਚ ਫੈਸਲਾ ਸੁਣਾ ਕੇ ਰਿਟਾਇਰਡ ਚੀਫ ਝਸਟਿਸ ਐਮ ਆਰ ਲੌਢਾ ਦੀ ਨਿਗਰਾਨੀ ਵਿੱਚ ਇੱਕ ਕਮੇਟੀ ਗਠਤ ਕਰਕੇ ਕੰਪਨੀ ਦੀਆਂ ਜਬਤ ਕੀਤੀਆ ਪ੍ਰਾਪਰਟੀਆ ਨੂੰ ਵੇਚ ਕੇ 6 ਮਹੀਨੇ ਦੇ ਅੰਦਰ ਪੈਸਾ ਮੋੜਨ ਦਾ ਹੁਕਮ ਸੁਣਾਇਆ।ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਿਸ ਨੇ ਨਿਰਮਲ ਸਿੰਘ ਭੰਗੂ ਦਾ ਰਿਮਾਡ ਮੰਗਿਆ ।ਪਰ ਪੰਜਾਬ ਪੁਲਿਸ ਵੱਲੋਂ ਰਿਮਾਂਡ ਨਾ ਮੰਗਣਾ ਇਸ ਵਿੱਚ ਪੰਜਾਬ ਸਰਕਾਰ ਦੇ ਮਿਲੇ ਹੋਣ ਦਾ ਸਬੂਤ ਹੈ।ਇਹ ਸਭ ਕੁਝ ਦੇਖਦੇ ਹੋਏ 31 ਜੁਲਾਈ ਅਤੇ 1-2 ਅਗਸਤ ਨੂੰ ਦਿੱਲੀ ਵਿੱਖੇ ਜੰਤਰ-ਮੰਤਰ ਤੇ ਵਿਸ਼ਲ ਧਰਨਾ ਲਗਾਇਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *