ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਹਲਕਾ ਦਿੜ੍ਹਬਾ ਦੇ ਘਰ-ਘਰ ਜਾਕੇ ਨੋਜਵਾਨ ਵਰਕਰਾਂ ਨੇ ਕੀਤਾ ਕਾਂਗਰਸ ਪਾਰਟੀ ਦਾ ਪ੍ਰਚਾਰ

ss1

ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਹਲਕਾ ਦਿੜ੍ਹਬਾ ਦੇ ਘਰ-ਘਰ ਜਾਕੇ ਨੋਜਵਾਨ ਵਰਕਰਾਂ ਨੇ ਕੀਤਾ ਕਾਂਗਰਸ ਪਾਰਟੀ ਦਾ ਪ੍ਰਚਾਰ

?ਘਰ ਘਰ ਜਾਵਾਂਗੇ ਕੈਪਟਨ ਅਮਰਿੰਦਰ ਦੀ ਸੋਚ ਲੋਕਾਂ ਤੱਕ ਪਹੁੰਚਾਵਾਗੇ, ਜਗਦੇਵ ਗਾਗਾ

19-7

ਦਿੜ੍ਹਬਾ ਮੰਡੀ 18 ਜੁਲਾਈ (ਰਣ ਸਿੰਘ ਚੱਠਾ) ਘਰ-ਘਰ ਜਾਵਾਂਗੇ ਕੈਪਟਨ ਅਮਰਿੰਦਰ ਦੀ ਸੋਚ ਲੋਕਾਂ ਤੱਕ ਪਹੁੰਚਾਵਾਗੇ,ਮੇਰਾ ਸੁਪਨਾ ਮੇਰੀ ਆਸ, ਹਲਕਾ ਦਿੜਬਾ ਦਾ ਹੋਵੇ ਵਿਕਾਸ’ ਮੁਹਿੰਮ ਤਹਿਤ ਅੱਜ ਹਲਕਾ ਦਿੜਬਾ ਦੇ ਪਿੰਡ ਚੰਗਾਲੀਵਾਲਾ, ਖੋਖਰ ਖੁਰਦ, ਤੇ ਖੋਖਰ ਕਲਾਂ ਦੇ ਘਰ ਘਰ ਜਾ ਕੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਜਗਦੇਵ ਗਾਗਾ ਤੇ ਯੂਥ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦਾ ਪ੍ਰਚਾਰ ਕੀਤਾ, ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅੱਗੇ ਲਿਆਉਣ ਲਈ ਨੌਜਵਾਨ ਵਰਗ ਅਹਿਮ ਰੋਲ ਅਦਾ ਕਰੇਗਾ! ਨਸ਼ਿਆਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਵੱਲੋ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚੁੱਕੀ ਸਹੁੰ ਸਦਕਾ ਨੌਜਵਾਨਾਂ ਦੇ ਮਾਪੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹਮਾਇਤ ਦੇ ਰਹੇ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਦੇ ਬਹੁਤ ਸਾਰੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ! ਉਨ੍ਹਾਂ ਕਿਹਾ ਕਿ ਆਕਾਲੀ – ਭਾਜਪਾ ਸਰਕਾਰ ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ ਬਰਬਾਦ ਕਰਨ ਦੀ ਜਿੰਮੇਵਾਰ ਹੈ, ਜਦਕਿ ਹੁਣ ਨਵੀ ਆਈ ਆਮ ਪਾਰਟੀ ਦਾ ਵੀ ਨੌਜਵਾਨਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰਕੇ ਇੱਕੋ ਇੱਕ ਏਜੰਡਾ ਸੱਤਾ ਹਾਸਲ ਕਰਨਾ ਹੈ! ਘਰ ਘਰ ਪ੍ਰਚਾਰ ਕਰਦੇ ਸਮੇਂ ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ 2002 ਤੋ 2007 ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਏਜੰਡੇ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ ਤੇ ਪਿੰਡ ਦੇ ਹਰ ਘਰ ਵਿੱਚ ਕਾਂਗਰਸ ਪਾਰਟੀ ਦੇ ਪੋਸਟਰ ਵੰਡੇ ਗਏ ਤੇ ਖਾਸ ਕਰਕੇ ਨੌਜਵਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਨਾਲ ਜੁੜਣ ਲਈ ਕਿਹਾ ਗਿਆ! ਯੂਥ ਕਾਂਗਰਸ ਦੀ ਇਸ ਮੁਹਿੰਮ ਪ੍ਰਤੀ ਲੋਕਾਂ ਵਿੱਚ ਵੀ ਬਹੁਤ ਉਤਸ਼ਾਹ ਸੀ! ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ ਖਡਿਆਲ, ਗੁਰਪ੍ਰੀਤ ਸਿੰਘ ਖਡਿਆਲ, ਜਸਕਰਨ ਸਿੰਘ, ਰੱਬਦਾਸ ਜੱਸਾ, ਜਗਤਾਰ ਸਿੰਘ ਜਨਾਲ, ਪਿ੍ਤਪਾਲ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ ਬਿੱਲਾ ਰਟੋਲ, ਜਸਵੀਰ ਸਿੰਘ ਖਡਿਆਲ, ਸੰਮੀ ਛਾਜਲੀ, ਰਾਜਿੰਦਰ ਸਿੰਘ, ਗੁਰਵਿੰਦਰ ਸਿੰਘ ਬਿੱਟੂ ਔਲਖ, ਜੀਵਨ ਸਿੰਘ, ਹਰਦੀਪ ਸਿੰਘ ਸਾਬਕਾ ਸਰਪੰਚ ਚੰਗਾਲੀਵਾਲਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *