ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਵਿਚਕਾਰ ਅਹਿਮ ਕੜੀ ਨਿਭਾਵੇਗੀ ਪੱਤਰਕਾਰ ਯੂਨੀਅਨ

ss1

ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਵਿਚਕਾਰ ਅਹਿਮ ਕੜੀ ਨਿਭਾਵੇਗੀ ਪੱਤਰਕਾਰ ਯੂਨੀਅਨ
– ਮੀਟਿੰਗ ਕਰਦਿਆ ‘ਪੱਤਰਕਾਰ ਯੂਨੀਅਨ’ ਗੁਰੂਹਰਸਹਾਏ ਨੇ ਲਏ ਅਹਿਮ ਫੈਸਲੇ

5-22ਗੁਰੂਹਰਸਹਾਏ, 5 ਮਈ (ਦੀਪਕ ਵਧਾਵਨ)- ਸਥਾਨਕ ਪੱਤਰਕਾਰ ਯੂਨੀਅਨ ਦੀ ਇਕ ਹੰਗਾਮੀ ਮੀਟਿਗ ਫੂਡ ਹੈਵਨ ਹੋਟਲ ਵਿਖੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਹਰਚਰਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ਸਮੂਹ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿਗ ਦੌਰਾਨ ਸਮੂਹ ਪੱਤਰਕਾਰਾਂ ਨੇ ਵਿਚਾਰ-ਵਿਟਾਂਦਰਾ ਕਰਦਿਆ ਲੋਕ ਭਲਾਈ ਲਈ ਅਹਿਮ ਫੈਸਲੇ ਲਏ ਅਤੇ ਮਤਾ ਪਾਸ ਕੀਤਾ ਕਿ ਪੱਤਰਕਾਰ ਯੂਨੀਅਨ ਗੁਰੂਹਰਸਹਾਏ ਜਲਦੀ ਹੀ ਇਕ ਮੁਫ਼ਤ ਮੈਡੀਕਲ ਕੈਂਪ ਲਗਾਵੇਗੀ, ਜਿਸ ਵਿਚ ਮਰੀਜਾਂ ਦਾ ਮੁਫ਼ਤ ਚੈਕੱਅਪ ਅਤੇ ਫ਼ਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਯੂਨੀਅਨ ਨੇ ਇਹ ਵੀ ਫੈਸਲਾ ਲਿਆ ਕਿ ਉਹ ਭਵਿੱਖ ਵਿਚ ਪੱਤਰਕਾਰੀ ਦੇ ਨਾਲ ਗਰੀਬ ਤੇ ਲੋੜਵੰਦਾਂ ਨੂੰ ਸਰਕਾਰ ਪਾਸੋਂ ਮੁੱਢਲੀਆ ਸਹੂਲਤਾਂ ਦਿਵਾਉਣ ਲਈ ਮੋਹਰੀ ਰੋਲ ਅਦਾ ਕਰੇਗੀ ਅਤੇ ਸਮੇਂ-ਸਮੇਂ ’ਤੇ ਲੋਕਾਂ ਦੀ ਭਲਾਈ ਲਈ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹੋਰ ਸਮਾਜਸੇਵੀ ਕੰਮਾਂ ਲਈ ਉਪਰਾਲੇ ਵੀ ਕੀਤੇ ਜਾਣਗੇ।
ਮੀਟਿਗ ਦੌਰਾਨ ਯੂਨੀਅਨ ਦੇ ਪ੍ਰਧਾਨ ਹਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਪੱਤਰਕਾਰਾਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਹ ਬੀੜਾ ਚੁੱਕਣਗੇ ਅਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਅਤੇ ਸਰਕਾਰ ਦੀਆ ਲੋਕ ਹਿੱਤਾਂ ਲਈ ਚਲਾਈਆ ਗਈਆ ਸਕੀਮਾਂ ਨੂੰ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਲੋਕਤੰਤਰ ਦੇ ਚੌਥੇ ਥੰਮ ਰਾਹੀਂ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਉਣਗੇ। ਉਹਨਾਂ ਕਿਹਾ ਕਿ ‘ਪ੍ਰੈਸ’ ਸ਼ਬਦ ਦੀ ਦੁਰ-ਵਰਤੋ ਰੋਕਣ ਲਈ ਅਤੇ ਵਹੀਕਲਾਂ ’ਤੇ ਬਿਨਾਂ ਪੱਤਰਕਾਰ ਹੁੰਦਿਆ ਪ੍ਰੈਸ ਸ਼ਬਦ ਲਿਖਵਾਉਣ ਵਾਲਿਆ ਵਿਰੁੱਧ ਸ਼ਿਕੰਜਾ ਕਸਣ ਲਈ ਪ੍ਰਸ਼ਾਸ਼ਨ ਨੂੰ ਆਪਣਾ ਬਣਦਾ ਸਹਿਯੋਗ ਦੇਣਗੇ। ਇਸ ਮੀਟਿਗ ਵਿਚ ਪੱਤਰਕਾਰ ਯੂਨੀਅਨ ਦੇ ਚੇਅਰਮੈਨ ਪਵਨ ਕੰਧਾਰੀ, ਸਰਪ੍ਰਸਤ ਅਮਰਜੀਤ ਸਿੰਘ ਬਹਿਲ, ਜਨਰਲ ਸੈਕਟਰੀ ਧਰਮਪਾਲ ਗੁਲਾਟੀ, ਸੀਨੀਅਰ ਵਾਈਸ ਪ੍ਰਧਾਨ ਫਕੀਰ ਚੰਦ ਸਿਕਰੀ, ਵਾਈਸ ਪ੍ਰਧਾਨ ਪ੍ਰਿਥਵੀ ਰਾਜ ਕੰਬੋਜ਼, ਖਜਾਨਚੀ ਕਪਿਲ ਕੰਧਾਰੀ, ਐਗਜੈਕਟਿਵ ਕਮੇਟੀ ਮੈਂਬਰ ਅਸ਼ੋਕ ਸੀਕਰੀ, ਭੀਮ ਕੰਬੋਜ਼, ਪੱਪੂ ਸੰਧਾ ਤੋਂ ਇਲਾਵਾ ਯੂਨੀਅਨ ਮੈਂਬਰ ਸੁਨੀਲ ਕੰਧਾਰੀ, ਪਰਮਪਾਲ ਗੁਲਾਟੀ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *