ਆਈ.ਟੀ.ਆਈ ਚੌਂਕ ਵਿਖੇ ਸਾੜਿਆ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਾਗਤਾ ਦਾ ਪੁਤਲਾ

ss1

ਆਈ.ਟੀ.ਆਈ ਚੌਂਕ ਵਿਖੇ ਸਾੜਿਆ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਾਗਤਾ ਦਾ ਪੁਤਲਾ

 

ਰਾਜਪੁਰਾ, 15 ਜੁਲਾਈ (ਦਇਆ ਸਿੰੰਘ) ਅੱਜ ਸਥਾਨਕ ਆਈ.ਟੀ.ਆਈ ਚੌਂਕ ਵਿਖੇ ਜਨਹਿੱਤ ਸੇਵਾ ਸੰਮਤੀ ਪੰਜਾਬ ਦੇ ਪ੍ਰਧਾਨ ਅਮਿੱਤ ਭਨੋਟ ਅਤੇ ਸੰਮਤੀ ਦੇ ਸਥਾਨਕ ਪ੍ਰਧਾਨ ਰਿਤੀ ਸਿੰਘ ਵਿਜੈ ਰਾਣਾ ਦੀ ਸਾਂਝੀ ਅਗੁਵਾਈ `ਚ ਸੜਕਾਂ ਤੇ ਰੁਲ ਰਹੀਆਂ ਅਵਾਰਾ ਗਊਆਂ ਦੀ ਦੇਖ ਰੇਖ ਨਾ ਹੋਣ ਦੇ ਵਿਰੋਧ ਵਿਚ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਦਾ ਪੁਤਲਾ ਸਾੜਿਆ ਗਿਆ।ਇਸ ਮੋਕੇ ਅਮਿੱਤ ਭਨੋਟ ਨੇ ਦੱਸਿਆ ਕਿ ਲੰਘੇ ਕੁੱਝ ਦਿਨਾਂ ਵਿਚ ਕੋਈ ਗਿਰੋਹ ਗਊਆਂ ਤੇ ਤੇਜਾਬ ਸੁੱਟ ਕੇ ਜਖਮੀ ਕਰ ਰਿਹਾ ਹੈ।ਲੰਘੇ ਦਿਨ ਪਟਿਆਲਾ ਵਿਖੇ ਇੱਕ ਛੋਟੇ ਜਹੇ ਬਲਦ ਨੂੰ ਕਈ ਸ਼ਰਾਰਤੀ ਅੰਸਰਾਂ ਵੱਲੋਂ ਕ੍ਰਿਪਾਨਾਂ ਅਤੇ ਗੰਡਾਸੀਆਂ ਮਾਰ ਕੇ ਜਖਮੀ ਕੀਤਾ ਗਿਆ ਤੇ ਪੁਲਸ ਮੁਲਾਜਮਾਂ ਸਾਹਮਣੇ ਆਪਣਾ ਗੁਨਾਹ ਕਬੂਲ ਕਰਨ ਦੇ ਬਾਵਜੂਦ ਵੀ ਸਿਆਸੀ ਦਬਾਅ ਹੇਠ ਆ ਕੇ ਕੋਈ ਕਾਰਵਾਈ ਨਹੀਂ ਕੀਤੀ।ਉਹਨਾਂ ਕਿਹਾ ਕਿ ਗਊਸ਼ਾਲਾ ਨਾਂ ਦੀਆਂ ਹੀ ਰਹਿ ਗਈਆਂ ਹਨ ਤੇ ਗਊਆਂ ਸੜਕਾਂ ਤੇ ਰੁਲ ਰਹੀ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਤੇ ਇਸ ਹਾਦਸਿਆਂ ਦੋਰਾਨ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।ਜਿਸ ਤੇ ਸਰਕਾਰ ਵੱਲੋਂ ਬਣਾਇਆ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਕੀਮਤੀ ਭਗਤ ਕੁੱਝ ਨਹੀਂ ਕਰ ਰਿਹਾ। ਅਮਿੱਤ ਭਨੌਟ ਨੇ ਮੰਗ ਕੀਤੀ ਕਿ ਸਰਕਾਰ ਨੂੰ ਗਊ ਸੇਵਾ ਕਮਿਸ਼ਨ ਨੂੰ ਭੰਗ ਕਰਕੇ ਕੀਮਤੀ ਭਗਤ ਨੂੰ ਹਟਾਇਆ ਜਾਵੇ।ਇਸ ਮੋਕੇ ਸੁਰਿੰਦਰ ਮੋਹਨ ਸਿੰਘ, ਜਗਦੀਸ਼ ਗੁਪਤਾ, ਮਾਂਗੇ ਰਾਮ, ਦੀਪਕ ਵੱਧਵਾ, ਬਹਾਦਰ ਸਿੰਘ ਜਲ੍ਹਾ, ਅਰੁਣ ਭਾਰਦਵਾਜ, ਅਨਿਲ ਕੁ੍ਰਮਾਰ, ਉਮ ਪ੍ਰਕਾਸ਼ ਸਮੇਤ ਵੱਡੀ ਗਿਣਤੀ `ਚ ਗਊ ਸੇਵਾਦਾਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *