ਹਲਕੇ ਅੰਦਰ ਕੈਂਸਰ ਹਸਪਤਾਲ ਖੋਲਣਾਂ ਅਤਿ ਜਰੂਰੀ-ਭੱਠਲ

ss1

ਹਲਕੇ ਅੰਦਰ ਕੈਂਸਰ ਹਸਪਤਾਲ ਖੋਲਣਾਂ ਅਤਿ ਜਰੂਰੀ-ਭੱਠਲ
ਲੋਕ ਬੀਮਾਰੀਆਂ ਨਾਲ ਮਰ ਰਹੇ ਹਨ ਤੇ ਅਕਾਲੀ ਆਗੂ ਵਿਕਾਸ ਦੇ ਦਾਅਵੇ ਕਰ ਰਹੇ ਹਨ

5-21
ਬੋਹਾ 5 ਮਈ (ਦਰਸ਼ਨ ਹਾਕਮਵਾਲਾ)-ਹਲਕੇ ਅੰਦਰ ਹਰ ਰੋਜ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਅਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਣਾਉਣ ਲਈ ਹਲਕੇ ਅੰਦਰ ਇੱਕ ਕੈਂਸਰ ਹਸਪਤਾਲ ਦਾ ਹੋਣਾਂ ਅਤਿ ਜਰੂਰੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜਿਲਾ ਪ੍ਰਧਾਨ ਅਤੇ ਕਾਂਗਰਸੀ ਆਗੂ ਮੱਖਣ ਸਿੰਘ ਭੱਠਲ ਨੇ ਕੈਂਸਰ ਨਾਲ ਹੋ ਰਹੀਆਂ ਮੌਤਾਂ ਉੱਪਰ ਚਿੰਤਾਂ ਜਾਹਰ ਕਰਦਿਆਂ ਕੀਤਾ।ਸ਼ੀ੍ਰ ਭੱਠਲ ਨੇ ਆਖਿਆ ਕਿ ਖੇਤਰ ਦਾ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੋਣ ਕਾਰਨ ਹਲਕਾ ਬੁਢਲਾਡਾ ਸਭ ਤੋਂ ਵੱਧ ਭਿਆਨਕ ਬੀਮਾਰੀਆਂ ਦੀ ਲਪੇਟ ਚ ਆ ਚੁੱਕਾ ਹੈ ਜਿਸ ਕਾਰਨ ਨਿੱਤ ਦਿਨ ਮੌਤ ਦਾ ਦੈਂਤ ਇੱਥੋਂ ਦੇ ਲੋਕਾਂ ਨੂੰ ਨਿਗਲ ਰਿਹਾ ਹੈ।

ਦੂਜੇ ਪਾਸੇ ਅਕਾਲੀ ਭਾਜਪਾ ਆਗੂ ਨਿੱਤ ਵਿਕਾਸ ਦੇ ਵੱਡੇ ਵੱਡੇ ਦਾਅਵਿਆਂ ਦੇ ਬਿਆਨ ਦੇਕੇ ਲੋਕਾਂ ਦੇ ਜਖਮਾਂ ਤੇ ਲੂਣ ਛਿੜਕ ਰਹੇ ਹਨ।ਯੂਥ ਆਗੂ ਨੇ ਆਖਿਆ ਕਿ ਆਲਮ ਇਹ ਹੈ ਕਿ ਗਰੀਬ ਲੋਕਾਂ ਨੂੰ ਛੋਟੇ ਮੋਟੇ ਟੈਸਟਾਂ ਲਈ ਵੀ ਮਾਨਸਾ ਜਾਂ ਹੋਰਨਾਂ ਸ਼ਹਿਰਾਂ ਵਿੱਚ ਜਾਕੇ ਪ੍ਰਾਇਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾਂ ਪੈਂਦਾ ਹੈ।ਉਹਨਾਂ ਆਖਿਆ ਕਿ ਖੇਤਰ ਦੇ ਸਰਕਾਰੀ ਹਸਪਤਾਲਾਂ ਵਿੱਚ ਜਾਂ ਤਾਂ ਡਾਕਟਰਾਂ ਦੀ ਕਮੀ ਹੈ ਜਾਂ ਲੋੜੀਦੇ ਟੈਸਟਾਂ ਲਈ ਮਸ਼ੀਨਾਂ ਨਹੀ ਹਨ।ਉਹਨਾਂ ਵਿਸ਼ਵਾਸ਼ ਦਵਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦਿਆਂ ਹੀ ਖੇਤਰ ਨੂੰ ਕੈਂਸਰ ਦੀ ਬੀਮਾਰੀ ਦੀ ਲਪੇਟ ਚੋਂ ਕੱਢਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਆਮ ਲੋਕਾਂ ਵਾਸਤੇ ਮੁੱਫਤ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *