ਆਮ ਆਦਮੀ ਪਾਰਟੀ ਵੱਲੋਂ ਮੁੱਹਲਾ ਪੱਧਰ ਦੀਆਂ ਮੀਟਿੰਗਾਂ ਸ਼ੁਰੂ – ਬਲਵਿੰਦਰ ਸੈਣੀ

ss1

ਆਮ ਆਦਮੀ ਪਾਰਟੀ ਵੱਲੋਂ ਮੁੱਹਲਾ ਪੱਧਰ ਦੀਆਂ ਮੀਟਿੰਗਾਂ ਸ਼ੁਰੂ – ਬਲਵਿੰਦਰ ਸੈਣੀ

29-12 (1) 29-12 (2)

ਰੂਪਨਗਰ, 29 ਅਪ੍ਰੈਲ (ਗੁਰਮੀਤ ਮਹਿਰਾ): ਲੋਕਾਂ ਦੀਆਂ ਭਾਵਨਾਵਾਂ ਅਤੇ ਮੁਸ਼ਕਲਾਂ ਨੂੰ ਬਰੀਕੀ ਨਾਲ ਸਮਝਣ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਪੱਧਰ ਦੀਆਂ ਮੀਟਿੰਗਾਂ ਦਾ ਸਿਲਸਿਲਾ ਚਾਲੂ ਕਰ ਦਿੱਤਾ ਹੈ। ਇਸੇ ਤਹਿਤ ਵਾਰਡ ਨੰ: 9 ਅਤੇ 21 ਦੇ ਵਿੱਚ ਉੱਘੇ ਸਮਾਜ ਸੇਵਕ ਨਵੀਨ ਦਰਦੀ ਅਤੇ ਪਾਰਟੀ ਬੂਥ ਇੰਚਾਰਜ ਸ਼ਾਮ ਸੁੰਦਰ ਸੈਣੀ ਅਤੇ ਵਲੰਟੀਅਰ ਸੰਨੀ ਦੇ ਉਦਮ ਸਦਕਾ ਸਾਂਝੇ ਤੌਰ ਤੇ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁੱਹਲਾ ਨਿਵਾਸੀਆਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਨੋਟ ਕੀਤੇ ਗਏ। ਇਥੇ ਵਾਰਡ ਨੰ: 9 ਦੇ ਮੁੱਹਲਾ ਨਿਵਾਸੀ ਅਤੇ ਪਾਰਟੀ ਦੇ ਬੂਥ ਇੰਚਾਰਜ ਹਰਨੇਕ ਸਿੰਘ ਅਤੇ ਕੁਲਦੀਪ ਸਿੰਘ ਡੋਡੀਆ ਨੇ ਦੱਸਿਆ ਕਿ ਮਿਊਂਸੀਪਲ ਕੌਂਸਲ ਵੱਲੋਂ ਜੋ ਸੀਵਰੇਜ ਦਾ ਬਿਲ ਭੇਜਿਆ ਜਾਂਦਾ ਹੈ ਉਸ ਵਿੱਚ ਪਿਛਲਾ ਬਕਾਇਆ ਵੀ ਲੱਗਕੇ ਆਉਂਦਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਕਾਇਆ ਉਹਨਾਂ ਖਪਤਕਾਰਾਂ ਦੇ ਬਿਲ ਵਿੱਚ ਵੀ ਲਗ ਕੇ ਆਉਂਦਾ ਹੈ ਜਿਹਨਾਂ ਨੇ ਨਵਾਂ ਕੁਨੈਕਸ਼ਨ ਲਿਆ ਹੈ। ਉਪਰੋਂ ਸਿਤਮ ਦੀ ਗੱਲ ਇਹ ਹੈ ਕਿ ਇਸ ਊਣਤਾਈ ਦੀ ਗੱਲ ਮਹਿਕਮੇ ਵਾਲੇ ਸੁਣਨ ਨੂੰ ਤਿਆਰ ਨਹੀਂ। ਬੂਥ ਇੰਚਾਰਜ ਨੇ ਕਿਹਾ ਕਿ ਇਥੇ ‘ਅੰਨੀ ਪੀਂਹਦੀ ਕੁੱਤਾ ਚੱਟੇ’ ਵਾਲੀ ਕਹਾਵਤ ਵਾਲੀ ਸਥਿਤੀ ਬਣੀ ਹੋਈ ਹੈ। ਵਾਰਡ ਨੰ: 11 ਦੇ ਵਿੱਚ ਮੀਟਿੰਗ ਦੌਰਾਨ ਮੁੱਹਲਾ ਨਿਵਾਸੀਆਂ ਨੇ ਸਭ ਤੋਂ ਅਹਿਮ ਮਸਲਾ ਇਹ ਉਠਾਇਆ ਕਿ ਪਿਛਲੇ ਦਿਲੀਂ ਫਾਰਗ ਟੀਚਰ ਨੂੰ ਧਰਨੇ ਉਤੋਂ ਚੁੱਕ ਕੇ ਉਹਨਾਂ ਉੱਤੇ ਸੰਗੀਨ ਧਾਰਾਵਾਂ ਲਗਾ ਕੇ ਮੁੱਕਦਮੇ ਦਰਜ ਕੀਤੇ ਗਏ। ਨੌਜਵਾਨ ਕੁੜੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ।

ਇਸ ਮੌਕੇ ਡਾ. ਆਰ. ਐਸ. ਪਰਮਾਰ ਨੇ ਸਰਕਾਰ ਦੇ ਇਸ ਜ਼ੁਲਮੀ ਵਤੀਰੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹਨਾਂ ਪੀੜਤ ਪ੍ਰੀਵਾਰਾਂ ਦੇ ਘਰ ਜਾ ਕੇ ਉਹਨਾਂ ਨੂੰ ਹਰ ਤਰ੍ਹਾਂ ਦੀ ਮੱਦਦ ਦੇਵਾਂਗੇ ਅਤੇ ਲੋਕਾਂ ਲਈ ਸਰਕਾਰ ਦੇ ਵਿਰੁੱਧ ਆਖਰ ਤੱਕ ਇਹ ਲੜਾਈ ਲੜੀ ਜਾਵੇਗੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਨੋਟ ਕਰਨ ਦੀ ਜ਼ਿੰਮੇਵਾਰੀ ਬੁੱਧੀਜੀਵੀ ਸੈੱਲ ਦੇ ਵਲੰਟੀਅਰ ਭਾਗ ਸਿੰਘ ਮਦਾਨ, ਇੰਜ: ਦੀਦਾਰ ਸਿੰਘ, ਲੈਕਚਰਾਰ ਸੁਰਜਨ ਸਿੰਘ, ਮਨਜੀਤ ਸਿੰਘ ਬਰਨਾਲਾ, ਐਡਵੋਕੇਟ ਮਹਿੰਦਰ ਸਿੰਘ ਨੂੰ ਦਿੱਤੀ ਗਈ। ਇਸ ਮੌਕੇ ਰੋਪੜ ਦੇ ਸਰਕਲ ਇੰਚਾਰਜ ਬਲਵਿੰਦਰ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਉਸਾਰੂ ਨੀਤੀਆਂ ਅਤੇ ਪਾਰਟੀ ਦੇ ਵਲੰਟੀਅਰ ਦੀ ਦਿਨ ਰਾਤ ਦੀ ਮਿਹਨਤ ਸਦਕਾ ਪਾਰਟੀ ਅੱਜ ਪੰਜਾਬ ਦੇ ਅੰਦਰ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਜਿਥੇ ਪਾਰਟੀ ਦਾ ਹਿੱਸਾ ਬਣਨ ਵਿੱਚ ਹਰ ਕੋਈ ਫੱਖਰ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਕੁੱਝ ਲਾਲਚੀ ਅਤੇ ਖੁਦਗਰਜ਼ ਕਿਸਮ ਦੇ ਲੋਕ ਪੱਕੀ ਹੋਈ ਫਸਲ ਵੇਖ ਕੇ ਸੋਨੇ ਦੀ ਚੁੰਝ ਮਾਰਨ ਦੀਆਂ ਸੇਖਚਿਲੀ ਟਾਈਪ ਸਕੀਮਾਂ ਵੀ ਘੜ ਰਹੇ ਹਨ। ਕੁਝ ਲੋਕ ਵਿਰੋਧੀ ਪਾਰਟੀਆਂ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਵਿੱਚ ਘੁਸਪੈਠ ਕਰਕੇ ਦੁੱਧ ਵਿੱਚ ਕਾਂਝੀ ਪਾਉਣ ਦੀਆਂ ਨਾਪਾਕ ਨਾਕਾਮ ਕੋਸ਼ਿਸ਼ਾਂ ਕਰਨ ਵਿੱਚ ਹਨ। ਸਰਕਲ ਇੰਚਾਰਜ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੇ ਅਨਸਰਾਂ ਨੂੰ ਸ਼ਾਇਦ ਪਤਾ ਨਹੀਂ ਕਿ ਪਾਰਟੀ ਦੇ ਅਬਜਰਵਰ, ਸੈਕਟਰ ਇੰਚਾਰਜ, ਸਰਕਲ ਇੰਚਾਰਜ ਅਤੇ ਬੂਥ ਇੰਚਾਰਜ ਸਾਰੀ ਸਥਿਤੀ ਉੱਤੇ ਬਾਜ ਅੱਖ ਟਿਕਾਈ ਬੈਠੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਮਲ ਸੈਣੀ, ਨਰਿੰਦਰ ਕੌਰ, ਪੂਨਮ ਸ਼ਰਮਾ, ਬਲਜੀਤ ਸਿੰਘ, ਕੁਲਦੀਪ ਸਿੰਘ, ਇਕਬਾਲ ਰਾਏ, ਗੁਰਜੀਤ ਸਿੰਘ, ਰਜਿੰਦਰ, ਕਮਲੇਸ਼ ਕੁਮਾਰੀ, ਮਨਿੰਦਰ ਸਿੰਘ, ਸੁਰਿੰਦਰ ਰਾਣਾ, ਰਮੇਸ਼ ਕੁਮਾਰ ਬਿਲਾ, ਅਰੀਤ ਸਿੰਘ, ਬੂਥ ਇੰਚਾਰਜ ਕੁਲਦੀਪ ਸਿੰਘ ਗੋਲੀਆ ਅਤੇ ਰੋਪੜ ਵਿਧਾਨ ਸਭਾ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾ ਹਾਜ਼ਰ ਸਨ।

 

print
Share Button
Print Friendly, PDF & Email

Leave a Reply

Your email address will not be published. Required fields are marked *