ਟਰੱਸਟ ਵੱਲੋਂ ਲੋੜਵੰਦ ਮਰੀਜ਼ਾਂ ਦੇ ਇਲਾਜ ਵਾਸਤੇ ਆਰਥਿਕ ਮਦਦ ਕੀਤੀ

ss1

ਟਰੱਸਟ ਵੱਲੋਂ ਲੋੜਵੰਦ ਮਰੀਜ਼ਾਂ ਦੇ ਇਲਾਜ ਵਾਸਤੇ ਆਰਥਿਕ ਮਦਦ ਕੀਤੀ

16-27

ਪੱਟੀ 15 ਜੁਲਾਈ (ਅਵਤਾਰ ਸਿੰਘ ਢਿੱਲੋਂ)ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਪੱਟੀ ਨਿਵਾਸੀ ਸੰਗਤਾ ਅਤੇ ਵਿਦੇਸ਼ ਦੀਆਂ ਸੰਗਤਾ ਦੇ ਸਹਿਯੋਗ ਨਾਲ ਪਿਛਲੇ ਲੰਮੇ ਸਮੇਂ ਤੋ ਮਨੁੱਖਤਾ ਦੇ ਭਲੇ ਹਿੱਤ ਸਮਾਜਿਕ ਸਵੇਵਾਂ ਨਿਰੰਤਰ ਚੱਲ ਰਹੀਆ ਹਨ।ਪਿਛਲੇ ਦਿਨੀ ਹਰਮਨਪ੍ਰੀਤ ਸਿੰਘ,ਅਤੇ ਸਿਮਰਨ ਕੌਰ ਉਮਰ 5 ਤੇ 2 ਸਾਲ ਜਿਨਾਂ ਦੇ ਕਿਡਨੀਆਂ ਵਿੱਚ ਇੰਨਫੈਕਸਨ ਹੋਣ ਕਰਕੇ ਅੰਮ੍ਰਿਤਸਰ ਤੋ ਇਲਾਜ ਕਰਵਾਇਆ ਜਾ ਰਿਹਾ ਹੈ।ਇਲਾਜ ਦੀ ਸਾਰੀ ਸੇਵਾ ਟਰੱਸਟ ਵੱਲੋ ਕੀਤੀ ਜਾ ਰਹੀ ਹੈ।ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੱਲੋਂ ਸੁਖਦੇਵ ਸਿੰਘ ਮੱਖੂ ਦੇ ਪੈਰਾ ਦੇ ਅਪ੍ਰੇਸ਼ਨ ਵਾਸਤੇ ਤੀਹ ਹਜ਼ਾਰ ਰੁਪਏ ਦੀ ਸੇਵਾ,ਸਲਵਿੰਦਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਜਿੰਨਾਂ ਦੀਆਂ ਦੋਨੋ ਕਿਡਨੀਆਂ ਖਰਾਬ ਨੇ ਇਲਾਜ ਵਾਸਤੇ ਦਸ ਹਜ਼ਾਰ ਰੁਪਏ ਦੀ ਸੇਵਾ ਦਿੱਤੀ ਗਈ।ਟਰੱਸਟ ਦੇ ਮੁੱਖ ਸੇਵਾਦਾਰ ਗੁੁਰਮੀਤ ਸਿੰਘ ਨੇ ਪੱਟੀ ਨਿਵਾਸੀ ਸੰਗਤਾ ਅਤੇ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸ਼ਾਰੀਆਂ ਸੇਵਾਵਾਂ ਪਿਛਲੇ ਦਸ ਸਾਲਾ ਤੋ ਨਿਰੰਤਰ ਚੱਲ ਰਹੀਆਂ ਹਨ ਅਤੇ ਅਗਾਂਹ ਵੀ ਨਿਰੰਤਰ ਚੱਲਦੀਆਂ ਰਹਿਣਗੀਆਂ।ਇਸ ਮੌਕੇ ਟਰੱਸਟ ਮੁੱਖੀ ਗੁਰਮੀਤ ਸਿੰਘ ਹੈਪੀ,ਅਵਤਾਰ ਸਿੰਘ ਢਿੱਲੋਂ,ਡਾ:ਸਰਬਜੀਤ ਸਿੰਘ,ਡਾ: ਜਸਪਾਲ ਸਿੰਘ,ਬਲਬੀਰ ਸਿੰਘ,ਗੁਰਮੀਤ ਸਿੰਘ ਮਿਸਤਰੀ,ਜਗਜੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email