ਮਿੰਨੀ ਸਹਾਰਾ ਵੈਲਫ਼ੇਅਰ ਕਲੱਬ ਮੈਬਰਾਂ ਦੀ ਸਿਵਲ ਸਰਜਨ ਨਾਲ ਮੀਟਿੰਗ ਹੋਈ

ss1

ਮਿੰਨੀ ਸਹਾਰਾ ਵੈਲਫ਼ੇਅਰ ਕਲੱਬ ਮੈਬਰਾਂ ਦੀ ਸਿਵਲ ਸਰਜਨ ਨਾਲ ਮੀਟਿੰਗ ਹੋਈ

16-26

ਤਪਾ ਮੰਡੀ 15 ਜੁਲਾਈ (ਨਰੇਸ਼ ਗਰਗ) ਸਥਾਨਕ ਸ਼ਹਿਰ ਦੇ ਮਿੰਨੀ ਸਹਾਰਾ ਵੈਲਫ਼ੇਅਰ ਕਲੱਬ ਮੈਬਰਾਂ ਨਾਲ ਤਪਾ ਵਿਖੇ ਸਿਵਲ ਸਰਜਨ ਜਿਲ੍ਰਾ ਬਰਨਾਲਾ ਡਾ: ਕੌਸਲ ਸਿੰਘ ਸੈਣੀ ਵਲਂੋ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਹਸਪਤਾਲ ਵਿੱਚ ਪਾਈਆਂ ਜਾ ਰਹੀਆਂ ਕਮੀਆ ਬਾਰੇ ਵਿਚਾਰ-ਵਟਾਦਰਾਂ ਕੀਤਾ ਗਿਆ। ਇਸ ਮੌਕੇ ਕਲੱਬ ਮੈਬਰਾਂ ਨੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰੰਧ ਵਿੱਚ ਜਾਣਕਾਰੀ ਦਿੱਤੀ ਤੇ ਉਨ੍ਹਾ ਤੋ ਮੰਗ ਕੀਤੀ ਕਿ ਇਸ ਹਸਪਤਾਲ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਿਰ , ਅੱਖਾਂ ਦੇ ਮਾਹਿਰ ਸਰਜਨ, ਡਾਕਟਰਾਂ ਦੀਆ ਖਾਲੀ ਪਈਆਂ ਪੋਸਟਾਂ ਨੂੰ ਜਲਦੀ ਹੀ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਹਰ ਇੱਕ ਮਰੀਜ ਨੂੰ ਹਸਪਤਾਲ ਅੰਦਰਂੋ ਹੀ ਮੈਡੀਸਨ ਦਿੱਤੀ ਜਾਵੇ ਤਾਂ ਜੋ ਮਰੀਜਾਂ ਨੂੰ ਬਾਹਰੀ ਲੁੱਟ ਤੋ ਬਚਾਇਆ ਜਾ ਸਕੇ। ਉਨਾਂ ਹਸਪਤਾਲ ਵਿੱਚ ਅਲਟਰਾਂ ਸਾਊਡ ਮਸ਼ੀਨ, ਮ੍ਰਿਤਕ ਦੀ ਸੰਭਾਲ ਲਈ ਫਰਿੱਜ ਦੀ ਮੰਗ ਰੱਖੀ। ਜਿਸਦੇ ਸਬੰਧ ਵਿੱਚ ਸਿਵਲ ਸਰਜਨ ਡਾ: ਕੌਸਲ ਸਿੰਘ ਸੈਣੀ ਨੇ ਵਿਸ਼ਵਾਸ ਦਿੱਤਾ ਕਿ ਇਨ੍ਹਾਂ ਜਾਇਜ ਮੰਗਾਂ ਨੂੰ ਸਰਕਾਰ ਦੇੇ ਧਿਆਨ ਵਿੱਚ ਲਿਆਕੇ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾ ਇਹ ਵੀ ਆਖਿਆ ਕਿ ਹਰ ਇੱਕ ਮਰੀਜ਼ ਨੂੰ ਅੱਜ ਤੋ ਬਾਅਦ ਸਰਕਾਰੀ ਹਸਪਤਾਲ ‘ਚੋਂ ਹੀ ਦਵਾਈ ਮੁਹੱਈਆ ਕੀਤੀ ਜਾਵੇਗੀ। ਜਿਸ ਦੇ ਸਬੰਧ ਵਿੱਚ ਇੱਕ ਲਿਖਤੀ ਬੋਰਡ ਲਗਾ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਮੈਬਰਾਂ ਅਤੇ ਸ਼ਹਿਰ ਨਿਵਾਸੀਆਂ ਨੇੇ ਵਿਸ਼ਵਾਸ ਦਿਵਾਇਆ ਕਿ ਹਸਪਤਾਲ ਦੇ ਪੂਰੇ ਸਟਾਫ ਦਾ ਇਮਾਨਦਾਰੀ ਨਾਲ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਨੇ ਵੀ ਵਿਸ਼ਵਾਸ ਦਿਵਾਇਆ ਕਿ ਹਸਪਤਾਲ ਵਿੱਚ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਵੇਗੀ। ਇਸ ਮੌਕੇ ਸਹਾਰਾ ਕਲੱਬ ਦੇ ਧਰਮਪਾਲ ਸ਼ਰਮਾ, ਸੋਨੂੰ ਮੌੜ, ਰਾਜੂ ਮੌੜ, ਸੁਰਿੰਦਰ ਗੋਇਲ, ਵਕੀਲ ਬਦਰਾਂ , ਪ੍ਰਧਾਨ ਪਵਨ ਬਤਾਰਾ ਤੋਂ ਇਲਾਵਾ ਸ਼ਹਿਰ ਨਿਵਾਸੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *