ਕਵੀ ਦਰਬਾਰ ਅਤੇ ਸਾਹਿਤਕ ਸ਼ਾਮ ‘ਸ਼ਬਦ ਮੰਗਲ’ ਦਾ ਸਫਲ ਆਯੋਜਨ

ss1

ਕਵੀ ਦਰਬਾਰ ਅਤੇ ਸਾਹਿਤਕ ਸ਼ਾਮ ‘ਸ਼ਬਦ ਮੰਗਲ’ ਦਾ ਸਫਲ ਆਯੋਜਨ

5-19 (5)
ਮਲੋਟ, 5 ਮਈ (ਆਰਤੀ ਕਮਲ) : ਸੇਠ ਠਾਕਰ ਦਾਸ ਆਹੂਜਾ ਮੈਮੋਰੀਅਲ ਐਡਵਰਡਗੰਜ ਪਬਲਿਕ ਲਾਇਬ੍ਰੇਰੀ ਵਲੋਂ ਲੰਬੇ ਸਮੇਂ ਬਾਅਦ ਸਾਹਿਤਕ ਸ਼ਾਮ ‘ਸ਼ਬਦ ਮੰਗਲ’ ਕਵੀ ਦਰਬਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਸਾਹਿਤਕ ਸ਼ਾਮ ਦਾ ਆਰੰਭ ਮੁੱਖ ਮਹਿਮਾਨ ਐਮਐਲਏ ਮਲੋਟ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਜਦਕਿ ਇਸ ਮੌਕੇ ਉਹਨਾਂ ਨਾਲ ਐਡਵਰਡਗੰਜ ਦੇ ਚੇਅਰਮੈਨ ਰਾਜ ਰੱਸੇਵਟ ਅਤੇ ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਪਬਲਿਕ ਲਾਇਬੇ੍ਰਰੀ ਦੇ ਕੋ-ਆਰਡੀਨੇਟਰ ਸੁਦਰਸ਼ਨ ਜੱਗਾ ਨੇ ਆਏ ਹੋਏ ਸ਼ਾਇਰ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਦਾ ਸੁਆਗਤ ਕੀਤਾ । ਕਵੀ ਦਰਬਾਰ ਦਾ ਸੰਚਾਲਨ ਕਰਦੇ ਹੋਏ ਹਰਮੀਤ ਵਿਦਿਆਰਥੀ ਨੇ ਮਲੋਟ ਸ਼ਹਿਰ ਦੇ ਸਾਹਿਤਕ ਰੁਝਾਨਾਂ ਵਾਲੇ ਸਰੋਤਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀ ਕਵਿਤਾ ‘ਮੈਂ ਅਜੇ ਵੀ ਬਹੁਤ ਖਤਰਨਾਕ ਹਾਂ, ਮੈਂ ਅਜੇ ਵੀ ਸੁਪਨੇ ਵੇਖ ਸਕਦਾ ਹਾਂ’, ਵਰੁਣ ਗਗਨੇਜਾ ਨੇ ‘ਮੈਂ ਤੁਮਾਰੀ ਕਬਰ ਮੇਂ ਦਫ਼ਨ ਹੂੰ, ਔਰ ਤੁਮ ਮੁਝ ਮੇ ਜ਼ਿੰਦਾ ਹੋ’, ਕਰਨਜੀਤ ‘ਮੈਂ ਤੈਨੂੰ ਪਿਆਰ ਕਰਦਾ ਹਾਂ, ਬੜਾ ਹੀ ਪਿਆਰ ਕਰਦਾ ਹਾਂ’, ਮੁਕੇਸ਼ ਆਲਮ ‘ਉਠੋ ਹਮ ਸਫੀਰੋ ਯੇ ਮੰਜ਼ਲ ਨਹੀਂ ਹੈ’, ਤ੍ਰੈਲੋਚਨ ਲੋਚੀ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’, ਮਨਜਿੰਦਰ ਧਨੋਆ ‘ਰਾਗ ਅੰਨੇ ਸ਼ਬਦ ਕਾਣੇ ਹੋ ਗਏ ਨੇ, ਕਿਸ ਤਰਾਂ ਦੇ ਗੀਤ ਗਾਣੇ ਹੋ ਗਏ ਨੇ’, ਅਨਿਲ ਆਦਮ ਨੇ ‘ਆਮ ਆਦਮੀ’, ਜਸਪਾਲ ਘਈ ਨੇ ਰਵਾਇਤੀ ਰੰਗ ਦੀ ਗਜ਼ਲ, ਪੋ੍ਰ. ਰਵਿੰਦਰ ਭੱਠਲ ਨੇ ਮੈਂ ਸ਼ਾਇਰ ਨਹੀ, ਵਿਜੇ ਵਿਵੇਕ ਨੇ ‘ਜੋ ਮੇਰੀ ਮੌਤ ਦਾ ਸਮਾਨ ਸੀ ਉਹ ਵੀ ਗਿਆ, ਜਿਸ ਤੋਤੇ ਚ ਮੇਰੀ ਜਾਨ ਸੀ ਉਹ ਵੀ ਗਿਆ’, ਸੁਨੀਲ ਚੰਦਿਆਣਵੀ, ਮਨਜੀਤ ਪੁਰੀ, ਸਤੀਸ਼ ਬੇਦਾਗ, ਰਾਜੇਸ਼ ਮੋਹਨ, ਵਰੁਣ ਗਗਨੇਜਾ, ਸੁਖਦੇਵ ਮੁਠਾੜੂ, ਰਿਸ਼ੀ ਹਿਰਦੇਪਾਲ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਜਸਪ੍ਰੀਤ ਕੌਰ ਅਤੇ ਪਵਨਦੀਪ ਚੌਹਾਨ ਨੇ ਮਰਹੂਮ ਸ਼ਾਇਰ ਮੰਗਲ ਦੀਆਂ ਰਚਨਾਵਾਂ ਗਾਈਆਂ, ਇਸ ਉਪਰੰਤ ਮਰਹੂਮ ਸ਼ਾਇਰ ਮੰਗਲ ਮਦਾਨ ਦੀਆਂ ਯਾਦਾਂ ਅਤੇ ਰਚਨਾਵਾਂ ਨਾਲ ਲਬਰੇਜ਼ ਰਿਸ਼ੀ ਹਿਰਦੇਪਾਲ ਦੀ ਪੁਸਤਕ ਸ਼ਬਦ ਮੰਗਲ ਮੁਕੇਸ਼ ਆਲਮ, ਰਵਿੰਦਰ ਭੱਠਲ, ਵਿਜੇ ਵਿਵੇਕ ਸਮੇਤ ਮੰਗਲ ਮਦਾਨ ਦੀ ਸੁਪਤਨੀ ਕੁਲਵੰਤ ਕੌਰ, ਨੂੰਹ ਪ੍ਰੋ. ਗੁਰਮਿੰਦਰ ਜੀਤ ਕੌਰ, ਪੁਰਅਦਬ ਕੌਰ, ਹਰਨੀਤ ਕੌਰ, ਮਨਦੀਪ ਸਿੰਘ, ਸੁਮਲਦੀਪ ਸਿੰਘ, ਗੁਰਜੀਤ ਕੌਰ ਵਲੋਂ ਰਿਲੀਜ਼ ਕੀਤੀ ਗਈ। ਇਸ ਉਪਰੰਤ ਪਾਲ ਸਤਪਾਲ ਦੁਆਰਾ ਲੋਕ-ਗਾਇਕੀ ਦਾ ਰੰਗ ਪੇਸ਼ ਕੀਤਾ ਗਿਆ। ਆਏ ਸ਼ਾਇਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉੱਘੇ ਗਾਇਕ ਤੇ ਲੇਖਕ ਕੁਲਬੀਰ ਕੋਟਭਾਈ, ਡਾ, ਗੁਰਜੰਟ ਸਿੰਘ ਸ਼ੇਖੋ, ਸੂਬਾ ਪ੍ਰਧਾਨ ਕਾਰ ਬਜਾਰ ਯੂਨੀਅਨ ਹਰਪ੍ਰੀਤ ਸਿੰਘ ਹੈਪੀ, ਬਲਜੀਤ ਸਿਘ ਭੁੱਲਰ, ਹੈਪੀ ਮੱਕੜ, ਹੈਪੀ ਡਾਵਰ, ਪ੍ਰੀਤ ਬਾਜਵਾ, ਰਾਹੀ, ਅਵਿਨਾਸ਼ ਖੂੰਗਰ, ਮੂਲ ਚੰਦ ਬਿਰਲਾ, ਕੀਰਤੀ ਕਿਰਪਾਲ, ਪਵਨ ਨਾਦ, ਰਾਜਿੰਦਰ ਮਾਜੀ, ਪ੍ਰੋ ਸਮਰਜੀਤ, ਚਦਰ ਅਦੀਬ, ਜਗਜੀਤ, ਸੁਖਜੀਤ, ਗੁਰਜਿੰਦਰ, ਗੁਰਪ੍ਰੀਤ, ਅਨੁਰਾਜ, ਅਨੀਲ, ਸ਼ਾਇਰਾ ਸਰਬਜੀਤ ਕੌਰ, ਸੁਮਨ ਸਚਦੇਵਾ, ਪ੍ਰਵੀਨ ਰੇਨੂੰ ਅਤੇ ਹੋਰ ਰੰਗਕਰਮੀ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *