ਪੰਜਾਬ ਦੀ ਗੱਡੀ ਲੀਹ ਤੇ ਲਿਆਉਣ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੀਆਂ ਵੱਡੀਆਂ ਪੋਸਟਾ ਖ਼ਤਮ ਕੀਤੀਆਂ ਜਾਣ: ਪੰਜੋਲੀ

ss1

ਪੰਜਾਬ ਦੀ ਗੱਡੀ ਲੀਹ ਤੇ ਲਿਆਉਣ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੀਆਂ ਵੱਡੀਆਂ ਪੋਸਟਾ ਖ਼ਤਮ ਕੀਤੀਆਂ ਜਾਣ: ਪੰਜੋਲੀ

????????????????????????????????????

ਫਤਹਿਗੜ੍ਹ ਸਾਹਿਬ 15 ਜੁਲਾਈ (ਪ.ਪ.): ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੋ ਕਿ ਅੱਜ ਕੱਲ ਕਨੇਡਾ-ਅਮਰੀਕਾ ਦੇ ਦੌਰੇ ਉੱਤੇ ਹਨ। ਉਨ੍ਹਾਂ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀ, ਪੰਜਾਬ ਦੀਆ ਸਾਰੀਆ ਰਾਜਨੀਤਿਕ ਪਾਰਟੀਆ ਨੂੰ ਪੰਜਾਬ ਦੀ ਆਰਥਿਕਤਾ ਦੀ ਗੱਡੀ ਨੂੁੰ ਲੀਹ ਉੱਤੇ ਲਿਆਊਣ ਲਈ ਅਤੇ ਖੁਦਕਸੀਆ ਦਾ ਰਾਹ ਰੋਕਣ ਲਈ ਸਿਵਲ ਅਤੇ ਪੁਲੀਸ ਪ੍ਰਸਾਸਨ ਦੀਆ ਵੱਡੀਆ ਪੋਸਟਾਂ ਖਤਮ ਕਰਨੀਆ ਚਾਹੀਦੀਆ ਹਨ ਕਿਉਂਕਿ ਇਨ੍ਹਾਂ ਪੋਸਟਾ ਉੱਤੇ ਤਾਇਨਾਤ ਵੱਡੇ ਅਫਸਰ ਪੰਜਾਬ ਉੱਤੇ ਬੇ-ਲੋੜਾ ਭਾਰ ਬਣੇ ਹੋਏ ਹਨ।
ਇਹ ਸਾਰੀ ਖੇਡ ਵੱਡੇ ਅਫਸਰਾਂ ਨੇ ਗਵਰਨਰੀ ਰਾਜ ਦੌਰਾਨ ਖੇਡੀ ਹੈ ਉਸ ਸਮੇਂ ਇਹਨਾ ਨੇ ਆਪ ਹੀ ਪੋਸਟਾਂ ਬਣਾ ਕਰਕੇ ਆਪਣੀ ਚੌਧਰ ਸਥਾਪਿਤ ਕਰ ਲਈ ਹੈ। ਆਮ ਲੋਕਾਂ ਨੂੰ ਕੰਮ ਇਹਨਾ ਅਫਸਰਾਂ ਤੱਕ ਹੀ ਪੈਦਾ ਹੈ ਪ੍ਰੰਤੂ ਇਹਨਾ ਦੇ ਰਹਿਣ ਸਹਿਣ ਦੇ ਤਰੀਕੇ ਬਾਦਸ਼ਾਹਾਂ ਵਰਗੇ ਹਨ ਜਿਸ ਕਾਰਨ ਭੈ ਦੇ ਮਾਰੇ ਲੋਕਾਂ ਦੀ ਇਹਨਾ ਤੱਕ ਪਹੁੰਚ ਹੀ ਨਹੀ ਪੈ ਸਕਦੀ। ਜਥੇਦਾਰ ਪੰਜੋਲੀ ਨੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਰਾਜਨੀਤਿਕ ਲੋਕਾਂ ਦਾ ਰਾਜ ਗਰੀਬ ਲੋਕ ਸਥਾਪਤ ਕਰਦੇ ਹਨ ਜਦ ਕਿ ਰਾਜ ਦੇ ਸਾਰੇ ਸਾਧਨਾਂ ਦਾ ਫਾਇਦਾ ਅਮੀਰ ਲੋਕਾ ਅਤੇ ਅਫਸਰਸ਼ਾਹੀ ਨੁੂੰ ਮਿਲਦਾ ਹੈ। ਵੱਡੇ ਅਫਸਰਾਂ ਦੀ ਫੌਜ਼ ਦੇ ਰਾਜਨੀਤਕ ਲੋਗ ਗੁਲਾਮ ਬਣ ਕੇ ਰਹਿ ਗਏ ਹਨ।
ਇਹ ਵੀ ਸੱਚ ਹੈ ਕਿ ਪੰਜਾਬ ਦੇ ਵਿਕਾਸ ਵਿੱਚ ਇਹਨਾ ਵੱਡੇ ਅਫਸਰਾਂ ਵੱਲੋ ਰੋੜੇ ਵੀ ਪਾਏ ਜਾਦੇ ਹਨ।ਪੰਜਾਬ ਦਾ ਦਰਦ ਰੱਖਣ ਵਾਲੀ ਹਰ ਰਾਜਨੀਤਕ ਪਾਰਟੀ ਨੂੰ ਇਹ ਵੀ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਬੱਚਿਆ ਨੁੂੰ ਯੋਗਤਾਂ ਛੋਟੀਆ ਨੌਕਰੀਆਂ ਉੱਤੇ ਭਰਤੀ ਕੀਤਾ ਜਾਵੇ। ਇਹ ਵੀ ਸੱਚ ਹੈ ਕਿ ਪੰਜਾਬ ਦੀ ਆਮਦਨ ਦੇ ਸਾਰੇ ਸਾਧਨ ਲਗਪਗ ਖਤਮ ਹੀ ਹੋ ਗਏ ਹਨ।ਆਮਦਨ ਮੁੱਕ ਗਈ ਅਤੇ ਖਰਚੇ ਵੱਧ ਗਏ ਹਨ ਇਹਨਾ ਹਾਲਤਾਂ ਵਿੱਚ ਪੰਜਾਬ ਦਾ ਵਿਕਾਸ ਕਿਵੇ ਹੋਵੇਗਾ ? ਪ੍ਰੈਸ ਨੂੰ ਇਹ ਸਾਰੀ ਜਾਣਕਾਰੀ ਜਗਜੀਤ ਸਿੰਘ ਪੰਜੋਲੀ ਨੇ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *