ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਪਹਿਰਾਵੇ ਦਾ ਕੀਤਾ ਅਪਮਾਨ : ਸਿਰਸਾ

ss1

ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਪਹਿਰਾਵੇ ਦਾ ਕੀਤਾ ਅਪਮਾਨ : ਸਿਰਸਾ

16-10ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਚਾਪਲੂਸੀ ਕਰਨ ਦੀ ਲਾਲਸਾ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਨਿਹੰਗ ਪਹਿਰਾਵੇ ਦਾ ਭਾਰੀ ਅਪਮਾਨ ਕੀਤਾ ਹੈ, ਜਿਸ ਲਈ ਸਿੱਖ ਕੌਮ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ। ਇਹ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ।
ਮੀਡੀਆ ਨੂੰ ਜਾਰੀ ਪ੍ਰੈਸ ਨੋਟ ਰਾਹੀਂ ਉਨ੍ਹਾਂ ਕਿਹਾ ਕਿ ਛੋਟੇਪੁਰ ਦਾ ਇਹ ਕਹਿਣਾ ਕਿ ਇੰਡੀਆ ਟੁਡੇ ਰਸਾਲੇ ਵਲੋਂ ਅਰਵਿੰਦ ਕੇਜਰੀਵਾਲ ਦੀ ਗੁਰਸਿੱਖ ਨਿਹੰਗ ਬਾਣੇ ਵਿਚ ਤਸਵੀਰ ਪ੍ਰਕਾਸ਼ਿਤ ਕਰਨ ਨਾਲ ਅਰਵਿੰਦ ਕੇਜਰੀਵਾਲ ਦਾ ਅਪਮਾਨ ਹੋਇਆ ਹੈ, ਅਤਿ ਨਿੰਦਣਯੋਗ ਹਰਕਤ ਹੈ ਜੋ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮਾਨਸਿਕ ਦੀਵਾਲੀਏਪਨ ਅਤੇ ਸਿੱਖ ਰਿਵਾਇਤਾਂ ਪ੍ਰਤੀ ਪੂਰਨ ਅਗਿਆਨਤਾ ਦਾ ਪ੍ਰਗਟਾਵਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਉਕਤ ਬਾਣੇ ਵਿਚ ਤਸਵੀਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਪਮਾਨ ਨਹੀਂ ਹੋਇਆ, ਬਲਕਿ ਇਕ ਕਲੀਨ ਸ਼ੇਵ ਵਿਅਕਤੀ ਨੂੰ ਪੂਰਨ ਗੁਰਸਿੱਖੀ ਵਾਲੇ ਨਿਹੰਗ ਪਹਿਰਾਵੇ ਵਿਚ ਦਰਸਾਉਣ ਨਾਲ ਸਿੱਖਾਂ ਅਤੇ ਸਿੱਖ ਰਿਵਾਇਤਾਂ ਦਾ ਅਪਮਾਨ ਹੋਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *