ਪਟਵਾਰੀ ਨਾ ਹੋਣ ਕਾਰਨ ਲੋਕ ਔਖੇ

ss1

ਪਟਵਾਰੀ ਨਾ ਹੋਣ ਕਾਰਨ ਲੋਕ ਔਖੇ

16-8 (2)

ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਪਿੰਡ ਦੀਪਗੜ੍ਹ ਅਤੇ ਪਿੰਡ ਰਾਮਗੜ੍ਹ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਪਟਵਾਰੀ ਨਾ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਹਨ । ਪਿੰਡ ਦੀਪਗੜ੍ਹ ਦੇ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੋ ਦੇ ਪਟਵਾਰੀ ਦੀ ਪਿਛਲੇ ਸਮੇ ਬਦਲੀ ਹੋ ਜਾਣ ਕਾਰਨ ਇਹਨਾਂ ਦੋਵੇ ਪਿੰਡਾਂ ਦੇ ਕਿਸੇ ਹੋਰ ਪਟਵਾਰੀ ਨੂੰ ਅਡੀਸ਼ਨਲ ਚਾਰਜ ਦਿੱਤਾ ਗਿਆ ਸੀ ਪਰ ਪਟਵਾਰੀਆਂ ਦੀਆਂ ਜੱਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਕਾਰਨ ਉਨਾਂ ਨੇ ਅਡੀਸ਼ਨਲ ਚਾਰਜ਼ ਲੈਣ ਤੋ ਇਨਕਾਰ ਕਰ ਦਿੱਤਾ ਇਸ ਕਰਕੇ ਇਹਨਾਂ ਦੋਵੇ ਪਿੰਡਾਂ ਦੇ ਪਟਵਾਰੀ ਨਾ ਹੋਣ ਕਾਰਨ ਪਿਛਲੀ 23 ਜੂਨ ਤੋ ਕੰਮ ਬੰਦ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਕਈ ਤਰ੍ਹਾਂ ਦੇ ਪ੍ਰਮਾਣ ਪੱਤਰ ਲੈਣ ਲਈ ਪਟਵਾਰੀਆਂ ਤੋ ਰਿਪੋਰਟ ਕਰਵਾਉਣ ਵਾਲੇ ਨੌਜਵਾਨਾਂ ਨੂੰ ਵੀ ਕਾਫੀ ਹੱਦ ਤੱਕ ਮੁਸਕਿਲਾਂ ਨਾਲ ਸਾਹਮਣਾਂ ਕਰਨਾ ਪੈ ਰਿਹਾ ਹੇੈ । ਮਾਲ ਮਹਿਕਮੇ ਤੋ ਮਿਲੀ ਜਾਣਕਾਰੀ ਅਨੁਸਾਰ ਨਵੀ ਭਰਤੀ ਨਾ ਹੋਣ ਕਾਰਨ ਪਟਵਾਰੀਆਂ ਦੀਆਂ ਵੱਡੀ ਤਦਾਦ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਇਸ ਮੌਕੇ ਜਗਜੀਤ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਅਜਮੇਰ ਸਿੰਘ, ਮਿੱਠੂ ਸਿੰਘ, ਭੂਰਾ ਖਾਂ, ਗੁਰਮੇਲ ਸਿੰਘ, ਤਾਰਾ ਸਿੰਘ, ਬੂਟਾ ਸਿੰਘ, ਹਰਵਿੰਦਰ ਸਿੰਘ, ਚੰਦ ਸਿੰਘ, ਅਮਰਜੀਤ ਸਿੰਘ, ਚਰਨਾ ਸਿੰਘ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹਨਾ ਦੋਵੇ ਪਿੰਡਾਂ ਵਿੱਚ ਤੁਰੰਤ ਪਟਵਾਰੀ ਨੂੰ ਤਾਇਨਾਤ ਕੀਤਾ ਜਾਵੇ ਨਹੀ ਤਾ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਪੰਜਾਬ ਦੀ ਅਕਾਲੀ ਭਾਜ਼ਪਾ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *