ਕਿਸਾਨ ਯੂਨੀਅਨ (ਰਾਜੇਵਾਲ) ਨੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਡੀਸੀ ਨੂੰ ਸੌਂਪਿਆ

ss1

ਕਿਸਾਨ ਯੂਨੀਅਨ (ਰਾਜੇਵਾਲ) ਨੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਡੀਸੀ ਨੂੰ ਸੌਂਪਿਆ

5-19 (3)
ਮਲੋਟ, 5 ਮਈ (ਆਰਤੀ ਕਮਲ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਅਹੁਦੇਦਾਰਾਂ ਵੱਲੋਂ ਜਿਲਾ ਪ੍ਰਧਾਨ ਅਮਰਜੀਤ ਸਿੰਘ ਸੰਗੂਧੌਣ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਗਿਆ । ਇਸ ਮੰਗ ਪੱਤਰ ਤੋਂ ਪਹਿਲਾਂ ਕਿਸਾਨ ਯੂਨੀਅਨ ਵੱਲੋਂ ਭਾਈ ਮਹਾਂ ਸਿੰਘ ਦਿਵਾਨ ਹਾਲ ਤੋਂ ਡੀਸੀ ਦਫਤਰ ਤੱਕ ਇਕ ਪੈਦਲ ਮਾਰਚ ਕੱਢਿਆ ਗਿਆ । ਜਿਲਾ ਪ੍ਰਧਾਨ ਨੇ ਇਸ ਮੌਕੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਲਿੱਖੇ ਪੱਤਰ ਵਿਚ ਦੱਸਿਆ ਗਿਆ ਹੈ ਕਿ ਅਜੋਕੇ ਸਮੇਂ ਅੰਦਰ ਖੇਤੀ ਸੈਕਟਰ ਘੋਰ ਸੰਕਟ ਵਿਚ ਘਿਰਿਆ ਹੈ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੀ ਕਿਸਾਨਾਂ ਦੀਆਂ ਆਤਮਹੱਤਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਇਸ ਲਈ ਸਰਕਾਰ ਨੂੰ ਤੁਰੰਤ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ । ਪ੍ਰਧਾਨ ਨੇ ਕਿਹਾ ਕਿ ਪੱਤਰ ਵਿਚ ਲਿਖਿਆ ਹੈ ਕਿ ਕਿਸਾਨ ਨੂੰ ਨੀਤੀ ਬੰਦ ਕਰਜੇ ਵਿਚ ਫਸਾਇਆ ਜਾ ਰਿਹਾ ਹੈ ਅਤੇ ਲਾਭ ਨਹੀ ਦਿੱਤੇ ਜਾ ਰਹੇ । ਕਿਸਾਨਾਂ ਦੇ ਕਰਜੇ ਕਾਰਪੋਰੇਟ ਘਰਾਣਿਆਂ ਵਾਂਗ ਸਿਰੇ ਤੋਂ ਮੁਆਫ ਕੀਤੇ ਜਾਣ ਅਤੇ ਇਹ ਕਰਜਾ ਐਨ.ਪੀ.ਏ ਖਾਤੇ ਵਿਚ ਪਾਇਆ ਜਾਵੇ । ਕਿਸਾਨ ਨੂੰ ਕਰਜਾ ਦੇਣ ਸਮੇਂ ਜਮੀਨ ਗਹਿਣੇ ਰੱਖਣੀ ਬੰਦ ਕੀਤੀ ਜਾਵੇ ।

ਖੇਤੀ ਖਰਚਾ ਘਟਾਉਣ ਲਈ ਕਿਸਾਨਾਂ ਨੂੰ ਡੀਜਲ ਟੈਕਸ ਰਹਿਤ ਦਿੱਤਾ ਜਾਵੇ । ਕੁਦਰਤੀ ਆਪਦਾ ਸਮੇਂ ਘੱਟੋ ਘੱਟ ਮੁਆਵਜਾ 20 ਹਜਾਰ ਰੁਪਏ ਪ੍ਰਤੀ ਏਕੜ ਤਹਿ ਕੀਤਾ ਜਾਵੇ । ਸਵਾਮੀਨਾਥਨ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ । ਇਸ ਮੌਕੇ ਕਿਸਾਨ ਆਗੂ ਹਰਫੂਲ ਸਿੰਘ, ਇਕਬਾਲ ਸਿੰਘ ਨੰਬਰਦਾਰ ਬਲਾਕ ਪ੍ਰਧਾਨ ਗਿਦੜਬਾਹਾ, ਸ਼ਿੰਗਾਰਾ ਸਿੰਘ ਬਲਾਕ ਪ੍ਰਧਾਨ ਮਲੋਟ, ਪ੍ਰਕਾਸ਼ ਸਿੰਘ ਲੰਬੀ, ਬਲਵਿੰਦਰ ਸਿੰਘ ਪ੍ਰੈਸ ਸਕੱਤਰ ਅਤੇ ਬਲਵੀਰ ਸਿੰਘ ਟੋਰੀ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਵੀ ਸ਼ਾਮਿਲ ਹੋਏ ।

print
Share Button
Print Friendly, PDF & Email

Leave a Reply

Your email address will not be published. Required fields are marked *