ਦੇਸ਼ ਭਗਤ ਯਾਦਗਰ ਹਾਲ ਵਿਚ ਪਛੜਾ ਸਮਾਜ ਭਾਈਚਾਰਾ ਸੰਮੇਲਨ ਅੱਜ

ss1

ਦੇਸ਼ ਭਗਤ ਯਾਦਗਰ ਹਾਲ ਵਿਚ ਪਛੜਾ ਸਮਾਜ ਭਾਈਚਾਰਾ ਸੰਮੇਲਨ ਅੱਜ

ਬਨੂੜ 15 ਜੁਲਾਈ (ਰਣਜੀਤ ਸਿੰਘ ਰਾਣਾ): ਬਸਪਾ ਵੱਲੋਂ 16 ਜੁਲਾਈ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ਵਿਚ ਪਛੜਾ ਸਮਾਜ ਭਾਈਚਾਰਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮੰਤਵ ਮੰਡਲ ਕਮੀਸ਼ਨ ਰਿਪੋਰਟ ਲਾਗੂ ਕਰੋ ਵਰਨਾ ਕੁਰਸੀ ਖਾਲੀ ਕਰੋ ਹੋਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਮੇਘਰਾਜ ਸਿੰਘ ਇੰਚਾਰਜ ਪੰਜਾਬ, ਸ੍ਰੀ ਪ੍ਰਕਾਸ ਭਾਰਤੀ ਇੰਚਾਰਜ ਪੰਜਾਬ ਤੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਜਾਪਤੀ ਅਜੀਤ ਸਿੰਘ ਸੈਣੀ ਕਰਨਗੇ। ਇਸ ਮੌਕੇ ਬਸਪਾ ਪਟਿਆਲਾ ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਛਰਬੜ ਨੇ ਕਿਹਾ ਕਿ ਅੱਜ ਦੇਸ਼ ਨੂੰ ਅਜਾਦ ਹੋਏ 68 ਸਾਲ ਬੀਤ ਗਏ ਹਨ ਪਰ ਅਜੇ ਤੱਕ ਦੇਸ਼ ਦੇ ਕਿਸੇ ਵੀ ਸੂਬੇ ਨੇ ਮੰਡਲ ਕਮੀਸ਼ਨ ਰਿਪੋਰਟ ਲਾਗੂ ਨਹੀ ਕੀਤੀ। ਉਨਾਂ ਕਿਹਾ ਕਿ ਯੂਪੀ ਵਿਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਰਾਜ ਵੇਲੇ ਯੂਪੀ ਵਿਚ ਮੰਡਲ ਕਮੀਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਜਿਸ ਨਾਲ ਦਲਿਤ ਭਾਈਚਾਰੇ ਨੂੰ ਮੁੱਖ ਸਹੂਲਤਾ ਮਿਲਿਆ। ਉਨਾਂ ਕਿਹਾ ਕਿ ਯੂਪੀ ਦੀ ਤਰਜ ਤੇ ਹੀ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਨੂੰ ਵੀ ਮੰਡਲ ਕਮੀਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਦਬਾਅ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਵਿਚਲੇ ਦਲਿਤ ਵਰਗ ਨੂੰ ਵੀ ਬੁਨਿਆਦੀ ਸਹੂਲਤਾ ਪ੍ਰਦਾਨ ਕਰਵਾਇਆ ਜਾਣ।

print
Share Button
Print Friendly, PDF & Email