ਦੇਸੀ ਪਿਸਤੌਲ ਸਮੇਤ ਇਕ ਪੁਲਿਸ ਅੜਿਕੇ

ss1

ਦੇਸੀ ਪਿਸਤੌਲ ਸਮੇਤ ਇਕ ਪੁਲਿਸ ਅੜਿਕੇ

5-19 (2)
ਮਲੋਟ, 5 ਮਈ (ਆਰਤੀ ਕਮਲ) : ਥਾਣਾ ਸਿਟੀ ਮਲੋਟ ਪੁਲਿਸ ਨੇ ਲੁਟੇਰਾ ਗਿਰੋਹ ਦੇ ਇਕ ਮੈਂਬਰ ਨੂੰ ਦੇਸੀ ਪਿਸਤੌਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਸਿਟੀ ਦੇ ਐਸ.ਐਚ.ਓ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਕੀ ਲੁਟੇਰਾ ਗਿਰੋਹ ਦਾ ਇਕ ਮੈਂਬਰ ਬਠਿੰਡਾ ਚੌਂਕ ਮਲੋਟ ਵਿਖੇ ਦੇਖਿਆ ਗਿਆ ਹੈ। ਸੂਚਨਾ ਦੇ ਅਧਾਰ ਤੇ ਏ.ਐਸ.ਆਈ ਬਲਜਿੰਦਰ ਸਿੰਘ ਤੇ ਮਹਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਠਿੰਡਾ ਚੌਂਕ ਵਿਖੇ ਉਕਤ ਵਿਅਕਤੀ ਨੂੰ ਜਾ ਦਬੋਚਿਆ। ਪੁਲਿਸ ਪਾਰਟੀ ਨੂੰ ਦੇਖ ਕੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗਿੰਨੀ ਉਰਫ਼ ਸੰਦੀਪ ਸਿੰਘ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਫ਼ਲ ਨਾ ਹੋ ਸਕਿਆ ਅਤੇ ਪੁਲਿਸ ਪਾਰਟੀ ਦੇ ਅੜਿਕੇ ਆ ਗਿਆ। ਦੋਸ਼ੀ ਕੋਲੋਂ ਇਕ ਦੇਸੀ ਪਿਸਤੋਲ ਸਮੇਤ ਕਾਰਤੂਸ ਬਰਾਮਦ ਹੋੋਇਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਲੁੱਟ-ਖੋਹਾਂ ਦੀ ਵਾਰਦਾਤਾਂ ਨੂੰ ਕਬੂਲ ਵੀ ਕੀਤਾ ਹੈ। ਦੋਸ਼ੀ ਨੇ ਸਵਿਕਾਰ ਕੀਤਾ ਹੈ ਕਿ ਉਸਨੇ ਆਪਣੇ ਸਾਥੀ ਕਾਲਾ, ਹਰਮਨ ਅਤੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਵਿਚ ਲੱਖਾਂ ਦੀ ਲੁੱਟ-ਖੋਹ ਕੀਤੀ ਹੈ, ਜਿੰਨਾਂ ਵਿਚੋਂ ਕਥਿਤ ਦੋ ਦੋਸ਼ੀ ਕਾਲਾ ਤੇ ਹਰਮਨ ਜ਼ੇਲ ’ਚ ਹਨ ਅਤੇ ਦੋ ਫ਼ਰਾਰ ਹਨ। ਏ.ਐਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਆਸ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜ਼ਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *