ਟ੍ਰੈਫਿਕ ਨਿਯਮਾਂ ਨੂੰ ਟਿੱਚ ਸਮਝਣ ਵਾਲੇ ਅਤੇ ਕਾਨੂੰਨ ਪ੍ਰਤੀ ਲਾਪਰਵਾਹ ਤੱਤਾਂ ਖਿਲਾਫ ਪੁਲਿਸ ਨੇ ਕੀਤੀ ਕਾਰਵਾਈ

ss1

ਟ੍ਰੈਫਿਕ ਨਿਯਮਾਂ ਨੂੰ ਟਿੱਚ ਸਮਝਣ ਵਾਲੇ ਅਤੇ ਕਾਨੂੰਨ ਪ੍ਰਤੀ ਲਾਪਰਵਾਹ ਤੱਤਾਂ ਖਿਲਾਫ ਪੁਲਿਸ ਨੇ ਕੀਤੀ ਕਾਰਵਾਈ

5-19 (1)
ਮਲੋਟ, 5 ਮਈ (ਆਰਤੀ ਕਮਲ) : ਟ੍ਰੈਫਿਕ ਨਿਯਮਾਂ ਨੂੰ ਟਿੱਚ ਸਮਝਣ ਵਾਲੇ ਵਾਹਣ ਚਾਲਕਾਂ ਅਤੇ ਕਾਨੂੰਨ ਵਿਵਸਥਾ ਪ੍ਰਤੀ ਬੇਪਰਵਾਹ ਲੋਕਾਂ ਦੇ ਖਿਲਾਫ਼ ਸਖ਼ਤ ਕਰਵਾਈ ਕਰਦਿਆਂ ਅੱਜ ਥਾਣਾ ਸਿਟੀ ਮਲੋਟ ਅਤੇ ਟ੍ਰੈਫਿਕ ਪੁਲਿਸ ਮਲੋਟ ਵੱਲੋਂ ਕੀਤੀ ਸਾਂਝੀ ਕਾਰਵਾਈ ਤਹਿਤ ਜੀਟੀ ਰੋਡ ਤੇ ਨਾਕਾ ਲਗਾ ਕੇ ਇਹਨਾਂ ਗੈਰ ਸਮਾਜਿਕ ਤੱਤਾਂ ਨੂੰ ਕਾਨੂੰਨ ਦਾ ਪਾਠ ਪੜਾਇਆ ਗਿਆ ਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ। ਥਾਣਾ ਸਿਟੀ ਦੇ ਐਸ.ਐਚ.ਓ ਧਰਮਪਾਲ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਅੰਦਰ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੁਲੜਬਾਜੀ ਦੀਆਂ ਸ਼ਿਕਾਇਤਾਂ ਦੇ ਚਲਦਿਆਂ ਅਤੇ ਵਿਸ਼ੇਸ਼ ਕਰਕੇ ਸਕੂਲਾਂ-ਕਾਲਜਾਂ ’ਚ ਪੜਦੀਆਂ ਕੁੜੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜਰ ਇਹ ਕਾਰਵਾਈ ਵਿੱਢੀ ਗਈ ਹੈ । ਮਲੋਟ ਵਿਖੇ ਪਹਿਲਾਂ ਵੀ ਬਤੌਰ ਟ੍ਰੈਫਿਕ ਇਨਚਾਰਜ ਵਜੋਂ ਸੇਵਾਵਾਂ ਦੇ ਚੁੱਕੇ ਐਸਆਈ ਵਿਸ਼ਨ ਲਾਲ ਨੇ ਵੀ ਹਾਲੇ ਦੋ ਕੁ ਦਿਨ ਪਹਿਲਾਂ ਹੀ ਇਸ ਅਹੁਦੇ ਦੀ ਜਿੰਮੇਵਾਰੀ ਦੁਬਾਰਾ ਤੋਂ ਸੰਭਾਲੀ ਹੈ ਅਤੇ ਅੱਜ ਉਹਨਾਂ ਵੀ ਆਪਣੀ ਪਾਰਟੀ ਨਾਲ ਮਲੋਟ ਦੀ ਟ੍ਰੈਫਿਕ ਵਿਵਸਥਾ ਨੂੰ ਮੁੜ ਤੋਂ ਲੀਹ ਤੇ ਲਿਆਉਣ ਲਈ ਪੂਰੀ ਸੰਜੀਦਗੀ ਨਾਲ ਚੈਕਿੰਗ ਸ਼ੁਰੂ ਕੀਤੀ ।

ਨਾਕੇ ਦੌਰਾਨ ਬਹੁ-ਗਿਣਤੀ ’ਚ ਵਾਹਨਾਂ ਨੂੰ ਰੋਕ ਕੇ ਕਾਗਜਾਤ ਚੈੱਕ ਕੀਤੇ ਅਤੇ ਅੱਧੇ ਅਧੂਰੇ ਦਸਤਾਵੇਜਾਂ ਵਾਲੇ ਚਾਲਕਾਂ ਖਿਲਾਫ ਯੋਗ ਕਾਰਵਾਈ ਕਰਦਿਆਂ ਸਿਰਫ਼ ਦੋ ਘੰਟਿਆਂ ’ਚ ਹੀ ਦਰਜਨ ਭਰ ਚਲਾਨ ਕੱਟੇ ਅਤੇ ਮਮੂਲੀ ਗਲਤੀ ਵਾਲੇ ਕਈ ਵਾਹਨ ਚਾਲਕਾਂ ਨੂੰ ਚਿਤਵਾਨੀ ਦੇ ਕੇ ਛੱਡਿਆ ਗਿਆ। ਇਸ ਤੋਂ ਇਲਾਵਾ ਬਿੰਨਾਂ ਨੰਬਰ ਪਲੇਟ, ਬਿੰਨਾਂ ਕਾਗਜਾਤ ਵਾਲੇ ਤਿੰਨ ਮੋਟਰਸਾਈਕਲਾਂ ਨੂੰ ਥਾਣੇ ਬੰਦ ਕੀਤਾ ਗਿਆ। ਇਸ ਮੌਕੇ ਐਸ.ਐਚ.ਓ ਸ਼ਰਮਾ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਘਰੋਂ ਭੇਜਣ ਤੋਂ ਪਹਿਲਾਂ ਉਨਾਂ ਦੇ ਮੋਟਰਸਾਈਕਲ ਅੰਦਰ ਬੀਮਾ, ਧੂੰਆਂ ਪਰਚੀ, ਲਾਇਸੰਸ ਅਤੇ ਹੈਲਮਟ ਜ਼ਰੂਰ ਦੇਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਚਾਲਾਨ ਕੱਟਿਆ ਜਾਵੇਗਾ। ਇਸ ਮੌਕੇ ਟ੍ਰੈਫ਼ਿਕ ਇੰਚਾਰਜ ਵਿਸ਼ਨ ਲਾਲ ਨੇ ਵੀ ਕਾਨੂੰਨੀ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਨੂੰ ਕਰੜੇ ਹੱਥੀ ਲੈਂਦੇ ਆਖਿਆ ਕਿ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਟ੍ਰੈਫ਼ਿਕ ਪੁਲਿਸ ਦੇ ਗੁਰਮੀਤ ਸਿੰਘ, ਹੈੱਡ ਕਾਂਸਟੇਬਲ ਹਰਪਾਲ ਸਿੰਘ, ਸੀ.ਐਸ ਅਮਨਦੀਪ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *