ਪੰਜਾਬ ਦੇ ‘ਸਰਕਾਰੀ ਟੀਚਰ’ ਬੱਚਿਆਂ ਨਾਲੋਂ ਵੀ ਜ਼ਿਆਦਾ ਨਾਲਾਇਕ, ਨਤੀਜਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ss1

ਪੰਜਾਬ ਦੇ ‘ਸਰਕਾਰੀ ਟੀਚਰ’ ਬੱਚਿਆਂ ਨਾਲੋਂ ਵੀ ਜ਼ਿਆਦਾ ਨਾਲਾਇਕ, ਨਤੀਜਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਮੋਹਾਲੀ: ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹੁੰਦੇ ਹਨ ਅਤੇ ਜਿੰਨੇ ਬੱਚੇ ਪੜ੍ਹ-ਲਿਖ ਜਾਣਗੇ, ਦੇਸ਼ ਉਂਨਾ ਹੀ ਤਰੱਕੀ ਕਰੇਗਾ ਪਰ ਜੇਕਰ ਜਿਸ ਦੇਸ਼ ਜਾਂ ਸੂਬੇ ‘ਚ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਨਾਲਾਇਕ ਹੋਣਗੇ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕਿ ਉੱਥੋਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸੇ ਸੋਚ ਨੇ ਪੰਜਾਬੀਆਂ ਦੇ ਮਨਾਂ ‘ਚ ਉਸ ਸਮੇਂ ਡਰ ਬਿਠਾ ਦਿੱਤਾ ਹੈ, ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਬੱਚਿਆਂ ਨਾਲੋਂ ਵੀ ਨਾਲਾਇਕ ਨਿਕਲੇ।
ਜਾਣਕਾਰੀ ਮੁਤਾਬਕ ਪੰਜਾਬ ਦੇ 10ਵੀਂ ਜਮਾਤ ‘ਚ ਘਟੀਆ ਨਤੀਜੇ ਦੇਣ ਵਾਲੇ ਹਰੇਕ ਜ਼ਿਲੇ ਦੇ 6 ਵਿਸ਼ਿਆਂ ਦੇ 5-5 ਸਕੂਲਾਂ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਮੁਖੀਆਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਇਨ੍ਹਾਂ ਅਧਿਆਪਕਾਂ ਦੀ ਕਲਾਸ ਲਈ। ਹਰੇਕ ਜ਼ਿਲੇ ਦੇ ਸਭ ਤੋਂ ਘੱਟ ਨਤੀਜਾ ਦੇਣ ਵਾਲੇ ਅਧਿਆਪਕਾਂ ਦੇ ਉੱਤਰ ਬਹੁਤ ਹੀ ਦਿਲਚਸਪ ਸਨ। ਜ਼ਿਆਦਾਤਰ ਅਧਿਆਪਕਾਂ ਨੇ ਘੱਟ ਨਤੀਜਾ ਦੇਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਨਹੀਂ ਲਈ।
ਇਸ ਦੌਰਾਨ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ। ਘੱਟ ਨਤੀਜਾ ਦੇਣ ਵਾਲੇ ਪੰਜਾਬ ਦੇ ਅਧਿਆਪਕਾਂ ਦੀਆਂ ਪੰਜਾਬੀ ਵਿਚ ਹੀ ਬੇਸ਼ੁਮਾਰ ਗਲਤੀਆਂ ਪਾਈਆਂ ਗਈਆਂ। ਇਕ ਪੰਜਾਬੀ ਦੇ ਅਧਿਆਪਕ ਨੇ ਤਾਂ ਪੰਜਾਬੀ ‘ਚ ਸਿਰਫ 5 ਲਾਈਨਾਂ ਲਿਖੀਆਂ ਪਰ ਉਸ ‘ਚ 15 ਗਲਤੀਆਂ ਨਿਕਲ ਗਈਆਂ। ਇਸੇ ਤਰ੍ਹਾਂ ਅੰਗਰੇਜ਼ੀ ਦੇ ਇਕ ਅਧਿਆਪਕ ਨੇ English ਨੂੰ Englizh ਲਿਖ ਦਿੱਤਾ ਅਤੇ ਦੂਜੇ ਨੇ Different ਨੂੰ Difftirent ਲਿਖ ਦਿੱਤਾ।
ਹਿੰਦੀ ਦੇ ਅਧਿਆਪਕਾਂ ਦਾ ਵੀ ਹਿੰਦੀ ਵਿਚ ਹੱਥ ਤੰਗ ਸੀ। ਗਣਿਤ ਦੇ ਅਧਿਆਪਕਾਂ ਨੇ ਤਾਂ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰਾਂ ‘ਤੇ ਸਾਰਾ ਠੀਕਰਾ ਭੰਨਦੇ ਹੋਏ ਕਿਹਾ ਕਿ ਜੇਕਰ ਇਹ ਮਾਹਿਰ ਪਾਠ ਪੁਸਤਕ ਥੋੜ੍ਹੀਆਂ ਆਸਾਨ ਕਰ ਦਿੰਦੇ ਤਾਂ ਸਾਰੇ ਬੱਚੇ ਪਾਸ ਹੋ ਜਾਂਦੇ।
ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਨ੍ਹਾਂ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਆਪਣਾ ਸਪੱਸ਼ਟੀਕਰਨ ਤੇ ਸੁਝਾਅ ਦੇਣ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ‘ਚ ਸੱਦਿਆ ਸੀ। ਇਥੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਪ੍ਰਦੀਪ ਅਗਰਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ, ਡੀ. ਪੀ. ਆਈ. ਬਲਬੀਰ ਸਿੰਘ ਢੋਲ, ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ, ਡੀ. ਪੀ. ਆਈ. ਐਲੀਮੈਂਟਰੀ ਪੰਕਜ ਸ਼ਰਮਾ, ਡਿਪਟੀ ਡਾਇਰੈਕਟਰ ਗਿਨੀ ਦੁੱਗਲ ਅਤੇ ਹੋਰ ਸਿੱਖਿਆ ਅਧਿਕਾਰੀ ਮੌਜੂਦ ਸਨ। ਇਸ ਤੋਂ ਇਲਾਵਾ ਸਾਰੇ ਜ਼ਿਲਿਆਂ ਦੇ ਜ਼ਿਲਾ ਸਿੱਖਿਆ ਅਧਿਕਾਰੀ ਤੇ ਸੰਬੰਧਿਤ ਸਕੂਲਾਂ ਦੇ ਮੁਖੀ ਤੇ ਸੰਬੰਧਿਤ ਵਿਸ਼ਿਆਂ ਦੇ ਅਧਿਆਪਕ ਹਾਜ਼ਰ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *