ਯੂਥ ਕਾਂਗਰਸੀ ਆਗੂ ਨੇ ਸੰਜੀਵ ਜੈਨ ਨਾਲ ਹਮਦਰਦੀ ਪ੍ਰਗਟਾਈ

ss1

ਯੂਥ ਕਾਂਗਰਸੀ ਆਗੂ ਨੇ ਸੰਜੀਵ ਜੈਨ ਨਾਲ ਹਮਦਰਦੀ ਪ੍ਰਗਟਾਈ

15-18 (1)
ਪੱਟੀ 5 ਮਈ (ਅਵਤਾਰ ਸਿੰਘ ਢਿੱਲੋਂ) ਬਿਜਲੀ ਦੇ ਸ਼ਾਟ ਸਰਕਟ ਨਾਲ ਪੱਟੀ ਸ਼ਹਿਰ ਦੀ ਮਸ਼ੂਹਰ ਦੁਕਾਨ ਲਾਲ ਹੱਟੀ ਦਾ ਸ਼ੋ ਰੂਮ ਸੜ ਕੇ ਸੁਆਹ ਹੋ ਗਿਆ ।ਇਸ ਦੁੱਖ ਦੀ ਘੜੀ ਵਿੱਚ ਸ਼ਮੂਹ ਸ਼ਹਿਰ ਵਾਸੀਆ ਨੇ ਇੱਕਜੁਟਤਾ ਦਾ ਸਬੂਤ ਦਿੰਦਿਆ ਸੰਜੀਵ ਜੈਨ ਨਾਲ ਹਮਦਰਦੀ ਪ੍ਰਗਟਾਈ ।ਇਸ ਦੁੱਖ ਦੀ ਘੜੀ ਵਿਚ ਹਰਮਨ ਸਿੰਘ ਸੇਖੋ ਜ਼ਿਲ੍ਹਾ ਪ੍ਰਧਾਨ ਐਨ ਐਸ ਯੂ ਆਈ ,ਬਲਜਿੰਦਰ ਸਿੰਘ ਬਿੱਲਾ,ਮਲਕੀਤ ਸਿੰਘ ਮੱਲੂ,ਕਮਲ ਕੁਮਾਰ,ਗੁਰਸੇਵਕ ਸਿੰਘ ਆਦਿ ਨੇ ਸੰਜੀਵ ਜੈਨ ਨਾਲ ਦੁਖ ਦੀ ਘੜੀ ਵਿਚ ਨਾਲ ਹੋਣ ਦਾ ਦਿਲਾਸਾ ਦਿੱਤਾ।ਇਸ ਮੋਕੇ ਹਰਮਨ ਸੇਖੋ ਅਤੇ ਮਲਕੀਤ ਮੱਲੂ ਨੇ ਕਿਹਾ ਕਿ ਜੇ ਪੱਟੀ ਵਿਚ ਫਾਇਰ ਬ੍ਰਿਗੈਡ ਹੁੰਦੀ ਤਾ ਅੱਗ ਤੇ ਜਲਦੀ ਕਾਬੂ ਪਾਈਆ ਜਾ ਸਕਦਾ ਸੀ ।ਉਨ੍ਹ੍ਹਾਂ ਕਿਹਾ ਕਿ ਪੱਟੀ ਸ਼ਹਿਰ ਅੰਦਰ ਫਾਇਰ ਬ੍ਰਿਗੈਡ ਦੀ ਬਹੁਤ ਜਰੂਰਤ ਹੈ ਤਾ ਜੋ ਪੱਟੀ ਸ਼ਹਿਰ ਅਤੇ ਨਾਲ ਲੱਗਦੇ ਇਲਾਕੇ ‘ਚ ਅਜਿਹੀਆ ਘਟਨਾਵਾਂ ਨੂੰ ਰੋਕੀਆ ਜਾ ਸਕੇ ।

print
Share Button
Print Friendly, PDF & Email

Leave a Reply

Your email address will not be published. Required fields are marked *