ਸੜਕ ਹਾਦਸੇ ਵਿੱਚ ਇੱਕ ਦੀ ਮੌਤ ਅਤੇ ਇੱਕ ਜਖਮੀ

ss1

ਸੜਕ ਹਾਦਸੇ ਵਿੱਚ ਇੱਕ ਦੀ ਮੌਤ ਅਤੇ ਇੱਕ ਜਖਮੀ

ਰਾਮਪੁਰਾ ਫੂਲ, 14 ਜੁਲਾਈ ( ਜਸਵੰਤ ਦਰਦ ਪ੍ਰੀਤ ) : ਸਮਾਜ ਸੇਵਾ ਨੂੰ ਸਮਰਪਤ ਸਹਾਰਾ ਗਰੁੱਪ ਪੰਜਾਬ ਵੱਲੋਂ ਸੜਕ ਹਾਦਸੇ ਵਿੱਚ ਜਖਮੀ ਹੋਏ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਰਾਜਾ ਸਿੰਘ 30 ਸਾਲ ਪੁੱਤਰ ਮੱਘਰ ਸਿੰਘ, ਹਰਦੀਪ ਸਿੰਘ 24 ਪੁੱਤਰ ਤੇਜਾ ਸਿੰਘ ਵਾਸੀ ਬਾਲਿਆਂਵਾਲੀ ਜੋ ਕਿ ਬਾਲਿਆਂਵਾਲੀ ਤੋਂ ਭੁੱਚੋ ਮੰਡੀ ਨੂੰ ਜਾਂਦੀ ਸੜਕ ਤੇ ਸਥਿਤ ਐਚ.ਪੀ. ਪੈਟਰੋਲ ਪੰਪ ਸੜਕ ਦੇ ਕਿਨਾਰੇ ਤੇ ਖੜ੍ਹੇ ਸਨ । ਤੇਜ਼ ਰਫਤਾਰ ਨਾਲ ਅਣਪਛਾਤਾ ਵਾਹਨ ਬਾਲਿਆਂਵਾਲੀ ਤੋਂ ਭੁੱਚੋ ਮੰਡੀ ਨੂੰ ਜਾਂਦੇ ਸਮੇਂ ਫੇਟ ਮਾਰ ਗਿਆ ਜਿਸ ਕਾਰਨ ਦੋਵੇਂ ਜਾਣੇ ਗੰਭੀਰ ਜਖਮੀ ਹੋ ਗਏ । ਹਰਦੀਪ ਸਿੰਘ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਦਾਖਲ ਕਰਵਾਇਆ ਅਤੇ ਦੂਜੇ ਜਖਮੀ ਰਾਜਾ ਸਿੰਘ ਨੂੰ ਸਹਾਰਾ ਗਰੁੱਪ ਪੰਜਾਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ ਜਿੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਰਾਜਾ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ । ਏ.ਐਸ.ਆਈ. ਕੌਰ ਸਿੰਘ ਥਾਣਾ ਬਾਲਿਆਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਖਮੀ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਦੇ ਚਾਲਕ ਖਿਲਾਫ ਮੁਕੱਦਮਾ ਨੰਬਰ 46 ਅਧੀਨ ਧਾਰਾ 304 ਏ, 337, 279 ਆਈ.ਪੀ.ਸੀ. ਤਹਿਤ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਗਈ ਹੈ । ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ ।

print

Share Button
Print Friendly, PDF & Email

Leave a Reply

Your email address will not be published. Required fields are marked *