ਬੱਚੇ ਦੀ ਸੂਏ ਵਿੱਚ ਡੁੱਬਣ ਕਰਕੇ ਹੋਈ ਮੌਤ

ss1

ਬੱਚੇ ਦੀ ਸੂਏ ਵਿੱਚ ਡੁੱਬਣ ਕਰਕੇ ਹੋਈ ਮੌਤ

 

ਰਾਮਪੁਰਾ ਫੂਲ,14 ਜੁਲਾਈ (ਜਸਵੰਤ ਦਰਦ ਪ੍ਰੀਤ): ਮਾਨਵ ਸੇਵਾ ਨੂੰ ਸਮਰਪਤ ਸਹਾਰਾ ਗਰੁੱਪ ਪੰਜਾਬ ਵੱਲੋਂ ਸੂਏ ਵਿੱਚੋਂ ਮਿਲੀ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਲਿਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸਾਗਰ ਕੁਮਾਰ 12 ਸਾਲ ਪੁੱਤਰ ਗੋਗੀ ਰਾਮ ਵਾਸੀ ਬਾਲਮੀਕ ਬਸਤੀ ਨੇੜੇ ਭਾਰਤੀਆ ਮਾਡਲ ਸਕੂਲ ਜੋ ਕਿ ਕੱਲ੍ਹ ਦੁਪਹਿਰ ਆਪਣੇ ਦੋਸਤਾਂ ਨਾਲ ਕੁੱਟੀਆ ਪੁੱਲ ਤੇ ਸੂਏ ਵਿੱਚ ਨਹਾਉਣ ਗਿਆ ਸੀ ਜਿਸ ਵਿੱਚ ਉਹ ਡੁੱਬ ਗਿਆ । ਉਸਦੀ ਲਾਸ਼ ਅੱਜ ਨਹਿਰੀ ਕੋਠੀ ਸੂਏ ਦੇ ਪੁੱਲ ਵਿੱਚੋਂ ਮਿਲੀ ਹੈ ਜਿਸ ਨੂੰ ਥਾਣਾ ਸਿਟੀ ਦੇ ਏ.ਐਸ.ਆਈ. ਬਲਤੇਜ ਸਿੰਘ ਦੀ ਮੌਜ਼ੂਦਗੀ ਵਿੱਚ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ ਦਾ ਪੋਸਟ ਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਹੈ ।

print
Share Button
Print Friendly, PDF & Email