ਬਾਦਲ ਸਰਕਾਰ ਜੀ ਮੇਰੀ ਵੀ ਸੁਣ ਲਵੋ ਪੁਕਾਰ

ss1

ਬਾਦਲ ਸਰਕਾਰ ਜੀ ਮੇਰੀ ਵੀ ਸੁਣ ਲਵੋ ਪੁਕਾਰ

5-15ਸੁਨਾਮ, 5 ਮਈ (ਸੁਰਿੰਦਰ ਸਿੰਘ): ਸ. ਕਰਨੈਲ ਸਿੰਘ ਵਣ ਗਾਰਡ ( ਡਿਸਮਿਸ ) ਜੰਗਲਾਤ ਵਿਭਾਗ ਪੰਜਾਬ ਵਿਚ ਸੰਨ 1972 ਤੋ ਬਾਖੂਵੀ ਸੇਵਾ ਨਿਭਾਉਦੇ ਹੋਏ ਸੰਨ 1995 ਵਿੱਚ ਆਖਿਰ ਨੂੰ ਅਫਸਰਾ ਦੀ ਅਫਸਰਸ਼ਾਹੀ ਦੀ ਕਲਮ ਵਰਤਦੇ ਹੋਏ ਵਣ ਗਾਰਡ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ 1995 ਦੇ ਦਹਾਕੇ ਦਰਿਮਆਨ ਪੰਜਾਬ ਅੰਦਰ ਅੱਤਵਾਦ ਦਾ ਜ਼ੋਰ ਕਹਿਰ ਢਾਹ ਰਿਹਾ ਸੀ ਹਰ ਪਿੰਡ / ਸ਼ਹਿਰ ਵਾਸੀ ਦਿਨ ਖੜੇ ਘਰ ਆ ਜਾਂਦਾ ਸੀ ਅਤੇ ਦੂਸਰੀ ਸਵੇਰ ਦਿਨ ਨਿਕਲੇ ਹੀ ਘਰੋ ਬਾਹਰ ਜਾਂਦਾ ਸਨ ਅਜਿਹੇ ਖੌਫਨਾਕ ਅੱਤਵਾਦ ਸਮੇਂ ਵਿਚ ਵੀ ਕਰਨੈਲ ਸਿੰਘ ਵਣ ਗਾਰਡ ਆਪਣੀ ਕੀਮਤੀ ਜਾਨ ਦੀ ਪਰਵਾਹ ਕਿਤੇ ਬਿਨਾ ਮਸਤੁਆਂਣਾ ਸਾਹਿਬ ( ਬਡਰੁੱਖਾ ) ਬੀਟ ਵਿਚ ਪੂਰੀ ਲਗਨ-ਮੇਹਨਤ ਅਤੇ ਜੁੰਮੇਵਾਰੀ ਨਾਲ ਆਪਣੀ ਡਿਉਟੀ ਨਿਭਾਉਦਾ ਰਿਹਾ.
ਜੰਗਲਾਤ ਵਿਭਾਗ ਵਿਚ ਵਣ ਗਾਰਡ ਦੇ 24 ਘੰਟੇ ਡਿਉਟੀ ਹੋਣਾ ਅਤੇ ਫਿਰ ਸ਼ਰਾਰਤੀ ਲੋਕਾਂ ਵੱਲੋ ਅੱਤਵਾਦ ਦੇ ਕਾਲੇ ਦੌਰ ਦੇ ਨਾਲ-ਨਾਲ ਹਨੇਰੀਆ ਕਾਲੀਆਂ ਰਾਤਾਂ ਦਾ ਨਜ਼ਾਇਜ ਫਾਇਦਾ ਉਠਾਦੇ ਹੋਏ ਦਰੱਖਤਾ ਦੀ ਨ੍ਜਾਇਜ ਕਟਾਈ ਕਰ ਲੇਂਦੇ ਸੀ , ਨ੍ਜਾਇਜ ਕਟਾਈ ( ਘੱਟਦੇ ) ਦਰੱਖਤਾ ਦਾ ਖਾਮਿਆਜਾ ਵਣ ਗਾਰਡ ਨੂੰ ਆਪਣੀ ਨੌਕਰੀ ਗੁਆ ਕੇ ਭੁਗਤਨਾ ਪਿਆ .ਕਰਨੈਲ ਸਿੰਘ ਟ੍ਰੇਨਿਗ ਬੈਂਚ ਪਾਸ ਸਮੇਂ ਮਹਿਕਮੇ ਪ੍ਰਤੀ ਵਫ਼ਾਦਾਰੀ ਦੀ ਖਾਂਦੀ ਕਸਮ ਨੂੰ ਯਾਦ ਰੱਖਦੀਆ ਮਹਿਕਮੇ ਵੱਲੋ ਦਰੱਖਤਾ ‘ਦੇ ਘਾਟੇ ਸਬੰਧੀ ਪਾਈ ਗਈ ਰਿਕਵਰੀ ਤਕਰੀਬਨ 2,40,000 ਰੂਪਏ ਆਪਣੀ ਜਾਇਦਾਦ ਵੇਚ –ਵੱਟ ਕੇ ਸਰਕਾਰ ਦੀ ਸੰਪੰਤੀ ਦੇ ਹੋਏ ਨੁਕਸਾਨ ਦੀ ਪੂਰਤੀ ਕਰਦੇ ਹੋਏ ਸਾਰੀ ਰਕਮ ਸਰਕਾਰੀ ਖਜਾਨੇ ‘ਚ ਜਮਾ ਕਰਵਾ ਦਿੱਤੀ ਇਸ ਸਜ਼ਾ ਦਾ ਹੱਕਦਾਰ ਸਿਰਫ਼ ‘ਤੇ ਸਿਰਫ਼ ਕਰਨੈਲ ਸਿੰਘ ਵਣ ਗਾਰਡ ਨੂੰ ਹੀ ਬਣਾਇਆ ਗਿਆ ਅਤੇ ਦੂਜੇ ਜੁਮੇਵਾਰ ਅਫਸਰਾਂ ਦਾ ਸਿੱਧਾ – ਸਿੱਧਾ ਪੱਖ ਕਿੱਤਾ ਗਿਆ .
ਸ. ਕਰਨੈਲ ਸਿੰਘ ਵਣ ਗਾਰਡ (ਡਿਸਮਿਸ ) ਨੇ ਆਪਣੀ ਨਾਲ ਵਾਪਰੀ ਦਾਸਤਾਨ ਦਾ ਵਿਸਤਾਰ ਪੂਰਵਕ ਦੱਸਦੇ ਹੋਏ ਕਿਹਾ ਕਿ ਮਾਮਲਾ ਸਿਰਫ਼ ਇਥੇ ਹੀ ਨਹੀ ਸੀ ਰੁਕਿਆ. ਮਸਤੁਆਂਣਾ ਸਾਹਿਬ ( ਬਡਰੁੱਖਾ ) ਬੀਟ ਕੇਸ ਦੀ ਪੇਰਵੀ ਚੱਲਦੇ ਸਮੇਂ ‘ਚ ਹੀ ਉਸ ਦੀ ਬਦਲੀ ਸਹਿਣਾ ਬੀਟ ( ਬਰਨਾਲਾ ) ਵਿੱਖੇ ਕਰ ਦਿਤੀ ਇਹ ਬਦਲੀ ਵੀ ਰਚੀ ਮੀਚੀ ਇਕ ਸ਼ਿਆਸਤ ਦਾ ਇਕ ਪਹਿਲੁ ਸੀ ਸਹਿਣਾ ਬੀਟ ਚਾਰਜ ਦੇ ਆਦਾਨ -ਪ੍ਰਦਾਨ ਅਤੇ ਬੀਟ ਚੇਕਿੰਗ ਸਮੇਂ ਚਾਰਜ ਲੈਣ ਵਾਲੇ ਵਣ ਗਾਰਡ ਕਰਨੈਲ ਸਿੰਘ ਨਾਲ ਕੋਈ ਵੀ ਮੌਕੇ ‘ਤੇ ਬਲਾਕ ਅਫਸਰ ,ਰੇਂਜ ਅਫਸਰ ਜਾ ਚਾਰਜ ਦੇਣ ਵਾਲਾ ਵਣ ਗਾਰਡ ਨਹੀ ਗਿਆ ਇੱਕਲਿਆ ਹੀ ਕਰਨੈਲ ਸਿੰਘ ਵੱਲੋ ਕਿਲੋਮੀਟਰ ਹਿਸਾਬ ਨਾਲ ਚੈਕਿੰਗ ਸ਼ੁਰੂ ਕਰ ਦਿਤੀ ਪ੍ਰੰਤੂ ਹਰ ਕਿਲੋਮੀਟਰ ‘ਚ ਇੱਕਲੇ –ਇੱਕਲੇ ਦਰੱਖਤ ਉੱਪਰ 2-2 ਜਾ 3-3 ਨੰਬਰ ਵਿਖਾਈ ਦੇ ਰਹੇ ਸਨ ਇਸ ਹਿਸਾਬ ਨਾਲ ਹੀ ਪੂਰੀ ਬੀਟ ਦੀ ਚੈਕਿੰਗ ਦੋਰਾਨ ਹੱਦ ਤੋ ਜਿਆਦਾ ਦਰੱਖਤਾ ਦਾ ਘਾਟਾ ਨਿਕਲਦਾ ਵੇਖ ਕੇ ਜਦੋ ਉੱਚ ਅਫਸਰਾਂ ਨੂੰ ਇਸ ਵਾਰੇ ਜਾਣੂ ਕਰਵਾਇਆ ਗਿਆ ਤਾਂ ਕਰਨੈਲ ਸਿੰਘ ਉੱਪਰ ਦਵਾ ਪਾਉਂਦੇ ਬੀਟ ਚਾਰਜ ਉੱਪਰ ਦਸਤਖ਼ਤ ( ਬਿਨਾ ਘਾਟਾ ) ਕਰਨ ਲਈ ਕਿਹਾ ਗਿਆ ਇਹ ਸਭ ਕੁਙ ਨਾ ਹੁੰਦਾ ਵੇਖ ਕੇ ਆਪਣੀ ਪੋਲ ਖੁਲਦੀ ਨੂੰ ਬੰਦ ਕਰਨ ਦੇ ਮਕਸਦ ਨਾਲ ਵਣ ਮੰਡਲ ਅਫਸਰ ਨੇ ਇਕ ਹੋਰ ਬਦਨੀਤੀ ਵਾਲਾ ਦੋਸ਼ ਲਗਾਉਦੇ ਹੋਏ ਫਿਰ ਤੋ ਇਕ ਨਵਾਂ ਡਿਸਮਿਸ ਦਾ ਹੁਕਮ ਜਾਰੀ ਕਰ ਦਿਤਾ “ ਜਦੋ ਚਾਰਜ ਹੀ ਨਹੀ ਲਿਆ ‘ਤਾ ਫਿਰ ( ਡਿਸਮਿਸ ) ਮੁਅਤਲ ਕਿਓ ?
ਕਿਓਕਿ ਬੀਟ ਚਾਰਜ ਦੇਣ ਵਾਲਾ ਵਣ ਗਾਰਡ ਸਿਆਸੀ ਲੋਕਾ ਨਾਲ ਸਬੰਧ ਰਖਦਾ ਸੀ ਜਿਸ ਨੂੰ ਉਸ ਸਮੇਂ ਦੇ ਅਫਸਰਾਂ ਨੇ ਮੋਕੇ ਦੇ ਵਣ ਗਾਰਡ ‘ਤੇ ਲੱਗੇ ਹਰ ਚਾਰਜ ਦੋਸ਼ਾ ਨੂ ਅੱਤਵਾਦ ਦੇ ਮਾਹੌਲ ਨਾਲ ਜੋੜ ਕੇ ਦੋਸ਼ਾ ‘ਚੋ ਬਰੀ ਕਰ ਦਿਤਾ ਕਰਨੈਲ ਸਿੰਘ ਵਣ ਗਾਰਡ ਵਾਂਗੂ ਹੋਰ ਵਣ ਗਾਰਡ ਵੀ ਅਫਸਰਸਾਹੀ ਦੀ ਚੱਕੀ ‘ਚ ਪੀਸੇ ਗਏ ਸਨ ਜਿੰਨਾ ਵਿਚੋ ਕਈ ਵਣ ਗਾਰਡ ਨੂੰ ਰਹਿਮ ਦਿਆ ਅਪੀਲਾ ਦੇ ਆਧਾਰ ਉਪਰ ਮੁੜ ਨੋਕਰੀ ਤੇ ਬਹਾਲ ਕਰ ਦਿਤਾ ਗਿਆ ਕਰਨੈਲ ਸਿੰਘ ਵਣ ਗਾਰਡ ਨੇ ਸਮੇਂ – ਸਮੇਂ ਮੁਤਾਬਿਕ ਜੰਗਲਾਤ ਵਿਭਾਗ ਦੇ ਉੱਚ ਅਧਿਕਾਰਿਆ, ਪੰਜਾਬ ਦੇ ਮੁੱਖ ਮੰਤਰੀ ਜੀ , ਉਪ ਮੁੱਖ ਮੰਤਰੀ ਜੀ , ਜੰਗਲਾਤ ਮੰਤਰੀ ਜੀ , ਹਲਕਾ ਵਿਧਾਇਕ ਸ. ਪਰਮਿੰਦਰ ਸਿੰਘ ਢੀਡਸਾ ( ਵਿੱਤ ਮੰਤਰੀ ) ਨੂੰ ਕਈ ਵਾਰ ਰਹਿੁਨਮਈ ਅਪੀਲਾਂ ਕਰਕੇ ਆਪਣਾ ਹੱਕ ਮੰਗਦੇ ਹੋਏ ਮੁੜ ਨੌਕਰੀ ਬਹਾਲੀ ਲਈ ਅਰਜ਼ ਕੀਤੀ ਹੈ ਪਰ ਅਜੇ ਤੱਕ ਹਰ ਪਾਸਿਉ ਨਿਰਾਸ਼ਾ ਹੀ ਪੱਲੇ ਪਈ ਹੈ ਲੱਗਭਗ 25 ਸਾਲ ਤਕ ਜੰਗਲਾਤ ਵਿਭਾਗ ‘ਚ ਸੇਵਾ ਬਦਲੇ 3-3 ਸਜ਼ਾਵਾ , 40 ਦਿਨਾ ਤੱਕ ਲਈ ਜੇਲ ਭੇਜਿਆ ਗਿਆ ਬਚਿੱਆ ਦਾ ਭਵਿੱਖ ਹਨੇਰੇ ‘ਚ ਡੁੱਬ ਗਿਆ ਅਤੇ ਸਦਮੇ ‘ਚ ਧਰਮ ਪਤਨੀ ਮਰ ਗਈ .ਆਪਣੇ ਮੱਥੇ ਤੇ ਲੱਗੇ ਬਦਨਾਮੀ ਦੇ ਕਾਲਖ ਵਾਲੇ ਟਿੱਕੇ ਨੂੰ ਸਾਫ਼ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਦੁੱਖੀ ਦਿਲ ਦੀ ਦਾਸਤਾਨ ਲਿੱਖ ਭੇਜੀ ਹੈ ਆਖਰੀ ਉਮੀਦਾ ਦੇ ਸਹਾਰੇ ਕਰਨੈਲ ਸਿੰਘ ਵਣ ਗਾਰਡ ( ਡਿਸਮਿਸ ) ਦੇ ਬੁੱਢਾਪੇ ਦਾ ਸਹਾਰਾ ਕੇਹੜੀ ਸਰਕਾਰ ਬਣਦੀ ਹੈ ਅਤੇ ਇਨਸਾਫ਼ ਦਿੰਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *