ਲੁਟੇਰੇ ਹੁਣ ਭੱਠਿਆ ਵੱਲ ਹੋਏ, ਕੰਮਕਾਜ ਵਾਲੀ ਲੇਬਰ ਵਿੱਚ ਦਹਿਸ਼ਤ

ss1

ਲੁਟੇਰੇ ਹੁਣ ਭੱਠਿਆ ਵੱਲ ਹੋਏ, ਕੰਮਕਾਜ ਵਾਲੀ ਲੇਬਰ ਵਿੱਚ ਦਹਿਸ਼ਤ
ਲੁਟੇਰਿਆ ਨੇ ਭੱਠੇ ਦੇ ਮੁਨੀਮ ਨੂੰ ਬੰਦੀ ਬਣਾਕੇ 40 ਹਜਾਰ ਦੀ ਨਕਦੀ ਅਤੇ ਦੋ ਮੋਬਾਇਲ ਫੋਨ ਲੁੱਟਕੇ ਹੋਏ ਫਰਾਰ

ਮੁੱਲਾਂਪੁਰ ਦਾਖਾ 14 ਜੁਲਾਈ (ਮਲਕੀੇਤ ਸਿੰਘ) ਥਾਣਾ ਦਾਖਾ ਅਧੀਨ ਪੈਂਦੇ ਪਿੰਡ ਸੇਖੁਪੁਰਾ ਅਤੇ ਢੱਟ ਲਿੰਕ ਰੋਡ ਤੇ ਬੀੀ ਰਾਤ ਇੱਟਾਂ ਦੇ ਭੱਠੇ ਤੇ ਲੁਟੇਰਿਆਂ ਨੇ ਭੱਠੇ ਦੇ ਮੁਨੀਮ ਨੂੰ ਬੰਦੀ ਬਣਾ ਕੇ ਤੇਜਧਾਰ ਹਥਿਆਰਾਂ ਦੀ ਨੋਕ ਤੇ 40 ਹਜਾਰ ਰੁਪਏ ਨਕਦ ਅਤੇ ਦੋ ਮੋਬਾਇਲ ਫੋਨ ਲੁੱਟਕੇ ਫਰਾਰ ਹੋ ਗਏ ਅਤੇ ਮੁਨੀਮ ਨੂੰ ਕਮਰੇ ਵਿੱਚ ਬੰਦ ਕਰ ਗਏ ।

ਥਾਣਾ ਦਾਖਾ ਦੇ ਮੁੱਖੀ ਕੁਲਵੰਤ ਸਿੰਘ ਨੇ ਸਮੇਤ ਪੁਲਿਸ ਫੋਰਸ ਭੱਠੇ ਤੇ ਪੁਹੰਚ ਕੇ ਮਾਮਲੇ ਦੀ ਛਾਣਬੀਣ ਕੀਤੀ।ਥਾਣਾ ਦਾਖਾ ਵਿਖੇ ਦਿੱਤੀ ਸ਼ਿਕਾਇਤ ਵਿੱਚ ਮੁਨੀਮ ਹਰੀਸ਼ ਚੰਦਰ ਪੁੱਤਰ ਕੱਲੂ ਨੇ ਦੱਸਿਆ ਕਿ ਉਹ ਇੰਦਰਜੀਤ ਸਿੰਘ ਦੇ ਭੱਠੇ ਤੇ ਮੁਨੀਮ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਜਦੋ ਉਹ ਆਪਣੇ ਕਮਰੇ ਵਿੱਚ ਸੋ ਰਿਹਾ ਸੀ ਤਾਂ ਅਚਾਨਕ 11 ਵਜੇਂ ਦੇ ਕਰੀਬ ਭੱਠੇ ਤੇ 5 ਅਣਪਛਾਤੇ ਨੋਜਵਾਨ ਆਏ ਜਿੰਨਾ ਨੇ ਆਪਣੇ ਮੁੰਹ ਬੰਨੇ ਹੋਏ ਸਨ ਅਤੇ ਹੱਥਾ ਵਿੱਚ ਤੇਜਧਾਰ ਹਥਿਆਰ ਸਨ।ਉਕਤ ਵਿਅਕਤੀਆਂ ਨੇ ਮੈਨੂੰ ਡਰਾ ਧਮਕਾ ਕੇ ਮੇਰੇ ਕਮਰੇ ਦਾ ਗੇਟ ਖੁਲਵਾ ਲਿਆ ਅਤੇ ਫਿਰ ਤੇਜਧਾਰ ਹਥਿਆਰਾ ਨਾਲ ਮੈਨੂੰ ਧਮਕਾਉਦੇ ਹੋਏ ਮੇਰੀ ਕੁੱਟਮਾਰ ਕੀਤੀ ਅਤੇ ਅਲਮਾਰੀ ਵਿੱਚ ਪਏ 40 ਹਜਾਰ ਰੁਪਏ ਨਕਦ,ਦੋ ਮੋਬਾਇਲ ਫੋਨ ਲੁੱਟ ਲਏ ਅਤੇ ਜਾਂਦੇ ਸਮੇਂ ਕਮਰੇ ਨੂੰ ਬਾਹਰ ਤੋ ਬੰਦ ਕਰਕੇ ਫਰਾਰ ਹੋ ਗਏ ।ਜਦੋ ਮੈਂ ਰੋਲਾ ਪਾਇਆਂ ਤਾਂ ਆਸ ਪਾਸ ਦੇ ਕਮਰਿਆ ਵਿੱਚ ਸੋ ਰਹੀ ਲੇਬਰ ਨੇ ਮੇਰੇ ਕਮਰੇ ਦਾ ਬਾਹਰ ਤੋਂ ਗੇਟ ਖੋਲਿਆ ਅਤੇ ਭੱਠਾ ਮਾਲਕ ਇੰਦਰਜੀਤ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।ਇਸ ਸਬੰਧੀ ਸੰਪਰਕ ਕਰਨ ਤੇ ਦਾਖਾ ਪੁਿਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।ਵਰਨਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾ ਨੈਸ਼ਨਲ ਹਾਈਵੇ ਤੇ ਲੁਟੇਰਾ ਗਿਰੋਹ ਵਲੋਂ ਦੋ ਵਿਅਕਤੀਆਂ ਨੂੰ ਬੰਦੀ ਬਣਾਕੇ ਟਰੈਕਟਰ ਟਰਾਲੀ ਦੀ ਕੀਤੀ ਲੁੱਟ ਸੀ ਇਸ ਤੋਂ ਪਹਿਲਾ ਲੁਟਮਾਰ ਦੀਆ ਕਈ ਘਟਨਾਵਾਂ ਹੋ ਚੁੱਕੀਆ ਹਨ। ਜਿਸ ਕਾਰਨ ਥਾਣਾ ਦਾਖਾ ਦੇ ਇਲਾਕੇ ਲੋਕਾਂ ਵਿੱਚ ਬਹੁਤ ਦਹਿਸ਼ਤ ਪਾਈ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *