ਅੱਡਾ ਇੰਚਾਰਜਾਂ ਨੇ ਸਵਾਰੀਆਂ ਦੇ ਖੜ੍ਹਨ ਲਈ ਤਰਪਾਲ ਲਾਈ

ss1

ਅੱਡਾ ਇੰਚਾਰਜਾਂ ਨੇ ਸਵਾਰੀਆਂ ਦੇ ਖੜ੍ਹਨ ਲਈ ਤਰਪਾਲ ਲਾਈ

15-24

ਰਾਮਪੁਰਾ ਫੂਲ 14 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਅੱਤ ਦੀ ਪੈ ਰਹੀ ਗਰਮੀ ਕਾਰਨ ਸਥਾਨਕ ਸ਼ਹਿਰ ਦੇ ਟੀ-ਪੁਆਇੰਟ ਤੇ ਸਵਾਰੀਆਂ ਦੇ ਖੜ੍ਹਨ ਲਈ ਸੈਂਡ ਆਦਿ ਦਾ ਪ੍ਰਬੰਧ ਨਗਰ ਕੌਸ਼ਲ ਰਾਮਪੁਰਾ ਫੂਲ ਵੱਲੋਂ ਭਾਵੇਂ ਨਹੀ ਕੀਤਾ ਗਿਆ ਪਰ ਬੱਸਾਂ ਦੇ ਅੱਡਾ ਇੰਚਾਰਜਾਂ ਵੱਲੋਂ ਆਪਣੇ ਤੌਰ ਤੇ ਰਾਸ਼ੀ ਇੱਕਠੀ ਕਰ ਕੇ ਗਰਮੀ ਦੇ ਮੱਦੇ ਨਜ਼ਰ ਸਵਾਰੀਆਂ ਦੇ ਖੜ੍ਹਨ ਲਈ ਇੱਕ ਤਰਪਾਲ ਲਾਈ ਗਈ ਹੈ।ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਜੋ ਕਿ ਚੋਹ ਮਾਰਗੀ ਬਣਨਾ ਹੈ,ਪਹਿਲਾਂ ਟੀ-ਪੁਆਇੰਟ ਤੇ ਇੱਕ ਬੋਹੜ ਲੱਗਿਆ ਸੀ ਜੋ ਕਿ ਪ੍ਰਸ਼ਾਸ਼ਨਿਕ ਮਜਬੂਰੀਆਂ ਦੀ ਭੇਟ ਚੜ੍ਹਨ ਕਰਕੇ ਉਸਨੂੰ ਪੁੱਟਣਾ ਪਿਆ।ਅੱਜਕੱਲ ਬੱਸਾਂ ਦੇ ਇੰਤਜਾਰ ਵਿੱਚ ਸਵਾਰੀਆਂ ਨੂੰ ਧੁੱਪੇ ਖੜ੍ਹਕੇ ਬੱਸਾਂ ਦਾ ਇੰਤਜਾਰ ਕਰਨਾ ਪੈਦਾ ਸੀ।

ਮਿਨੀ ਬੱਸ ੳਪਰੇਟਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਨਗਰ ਕੌਸਲ ਦੇ ਕਈ ਵਾਰ ਧਿਆਨ ਵਿੱਚ ਲਿਆਂਦਾ ਸੀ ਪਰ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀ ਸਰਕੀ ਜਦ ਕਿ ਨਗਰ ਕੌਸ਼ਲ ਰਾਮਪੁਰਾ ਫੂਲ ਨੂੰ ਬੱਸ ਅੱਡਾ ਫੀਸ ਤੋਂ ਤਕਰੀਬਨ ਸਲਾਨਾ ਆਮਦਨ ਸਾਢੇ 7 ਲੱਖ ਰੁਪਏ ਹੁੰਦੀ ਹੈ।ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏਸਵਾਰੀਆਂ ਦੇ ਖੜ੍ਹਨ ਲਈ ਬੱਸ ਅੱਡਾ ਇੰਚਾਰਜਾਂ ਜਿੰਨਾਂ ਵਿੱਚ ਪੀ.ਆਰ.ਟੀ.ਸੀ ਦੇ ਇੰਸਪੈਕਟਰ ਕੁਲਵੰਤ ਸਿੰਘ ਮੰਗੀ,ੳਰਬਿੱਟ ਦੇ ਬਲਜਿੰਦਰ ਸਿੰਘ ਬਿੱਲਾ,ਰੂਪ ਬੱਸ ਦੇ ਜਸਵੀਰ ਸਿੰਘ ਟਿੰਕਾ,ਲਿਬੜਾ ਬੱਸ ਦੇ ਗੁਰਜੀਤ ਮਹਿਰਾਜ ,ਦੀਪ ਬੱਸ ਦੇ ਸੁਖਦੇਵ ਸਿੰਘ,ੳਰਬਿਟ ਦੇ ਦਰਸ਼ਨ ਪੂਹਲਾ,ਬਲਜਿੰਦਰ ਸਿੰਘ ਲੱਡੂ,ਅਸ਼ੋਕ ਕੁਮਾਰ,ਰੋਸ਼ਨ ਲਾਲ ਰੋਸ਼ੀ ਅਤੇ ਗੁਰਪ੍ਰੀਤ ਸਿੰਘ ਭਿੰਡਰ ਨੇ ਤਰਪਾਲ ਲਈ ਸਹਿਯੋਗ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *