ਵਿਸ਼ਵ ਅਬਾਦੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ

ss1

ਵਿਸ਼ਵ ਅਬਾਦੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ

15-19

ਭਾਈਰੂਪਾ 14 ਜੁਲਾਈ (ਅਵਤਾਰ ਸਿੰਘ ਧਾਲੀਵਾਲ):ਸਿਹਤ ਕੇਂਦਰ ਢਪਾਲੀ ਵਿਖੇ ਵਿਸ਼ਵ ਅਬਾਦੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ‘ਜ਼ਿੰਮੇਵਾਰੀ ਨਿਭਾਓ, ਯੋਜਨਾ ਬਣਾਓ’ ਥੀਮ ਦੇ ਤਹਿਤ ਵੱਧ ਰਹੀ ਅਬਾਦੀ ਦੇਸ਼ ਦੀ ਆਰਥਿਕਤਾ ਤੇ ਮਾੜਾ ਅਸਰ ਪਾ ਰਹੀ ਹੈ ਜਿਸ ਕਾਰਨ ਭੁੱਖਮਰੀ, ਬੇਰੁਜ਼ਗਾਰੀ, ਵਾਤਾਵਰਣ ਦੂਸ਼ਿਤ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜੇਕਰ ਵੱਧ ਰਹੀ ਅਬਾਦੀ ਦੀ ਦਰ ਇਸੇ ਤਰ੍ਹਾਂ ਜਾਰੀ ਰਹੀ ਤਾਂ 2030 ਤੱਕ ਭਾਰਤ ਵਿਸ਼ਵ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੋਵੇਗਾ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆਂ ਨਾਲ ਯੋਗ ਜੋੜਿਆਂ ਦੇ ਲਈ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਨੂੰ ਅਪਣਾ ਕਿ ਪਰਿਵਾਰ ਨੂੰ ਸੀਮਿਤ ਰੱਖਿਆ ਜਾ ਸਕਦਾ ਹੈ ਬੱਚੇ ਕਿਸੇ ਪ੍ਰਭੂ ਦੀ ਦੇਣ ਹਨ ਇਹ ਸੋਚ ਬਦਲਣ ਦੀ ਲੋੜ ਹੈ।ਇਸ ਮੌਕੇ ਸਿਹਤ ਕਰਮਚਾਰੀ ਸੁਖਜਿੰਦਰ ਕੌਰ, ਬੇਅੰਤ ਕੌਰ, ਕਰਮਜੀਤ ਕੌਰ, ਆਸਾ ਵੀਰਪਾਲ ਕੌਰ, ਬਲਜੀਤ ਕੌਰ, ਕੁਲਦੀਪ ਕੌਰ, ਜਸਪ੍ਰੀਤ ਕੌਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *