ਮਾਹਾਰਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਦੇ ਰੱਖ ਰਖਾਵ ਲਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਵੱਲੋ ਅਹਿਮ ਫੈਸਲੇ

ss1

ਮਾਹਾਰਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਦੇ ਰੱਖ ਰਖਾਵ ਲਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਵੱਲੋ ਅਹਿਮ ਫੈਸਲੇ
ਕੋਹਿਨੂਰ ਨੂੰ ਵਾਪਸ ਮੰਗਵਾਉਣ ਲਈ ਸ੍ਰ. ਰਣਜੀਤ ਸਿੰਘ ਤਲਵੰਡੀ ਦੀ ਤਜਵੀਜ ਨੂੰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਅਤੇ ਪ੍ਰਧਾਨ ਮੰਤਰੀ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ

ਲੁਧਿਆਣਾ, 5 ਮਈ (ਪ੍ਰੀਤੀ ਸ਼ਰਮਾ): ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਦੇ ਰੱਖ-ਰਖਾਵ ਲਈ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਰਵੀ ਭਗਤ ਦੀ ਪ੍ਰਧਾਨਗੀ ਹੇਠ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਹੋਈ ਡਿਪਟੀ ਕਮਿਸ਼ਨਰ ਦਫ਼ਤਰ ‘ਚ ਮੀਟਿੰਗ ਦੌਰਾਨ ਜਿੱਥੇ ਅਹਿਮ ਫ਼ੈਸਲੇ ਲਏ ਗਏ ਉੱਥੇ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨੇ ‘ਕੋਹੇਨੂਰ’ ਨੂੰ ਸਿੱਖ ਕੌਮ ਦੀ ਵਿਰਾਸਤੀ ਨਿਸਾਨੀ ਹੋਣ ਦਾ ਦਾਅਵਾ ਪੇਸ਼ ਕਰਦਿਆਂ ਇਸਨੂੰ ਵਾਪਸ ਮੰਗਵਾ ਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਦੇ ਅਜਾਇਬ ਘਰ ‘ਚ ਸਸ਼ੋਭਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਮਤਾ ਪਾਕੇ ਭੇਜਣ ਵਾਰੇ ਮੰਗ ਰੱਖੀ ਜਿਸ ਵਿੱਚ ਇਹ ਵੀ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਰਾਂਹੀ ਬਰਤਾਨੀਆਂ ਸਰਕਾਰ ਅੱਗੇ ਆਪਣਾ ਪੱਖ ਰੱਖਣ।ਮੀਟਿੰਗ ਦੌਰਾਨ ਸਾਲ ਪਹਿਲਾਂ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੇ ਯਤਨਾ ਸਦਕਾ ਮਹਾਰਾਜਾ ਦਲੀਪ ਸਿੰਘ ਦੀ ਯਾਦ ‘ਚ ਬੱਸੀਆਂ ਕੋਠੀ ਵਿਖੇ ਬਣਾਏ ਗਏ ਮੈਮੋਰੀਅਲ ਦੇ ਰਹਿੰਦੇ ਅਧੂਰੇ ਕੰਮਾਂ ਅਤੇ ਇਮਾਰਤ ‘ਚ ਕਈ ਥਾਂਵਾ ‘ਤੇ ਆਈਆਂ ਤ੍ਰੇੜਾਂ ਤੋਂ ਇਲਾਵਾ ਹੋਰ ਕੰਮਾਂ ਦਾ ਨਰੀਖਣ ਕਰਕੇ ਰਿਪੋਰਟ ਨਾ ਦੇਣ ਕਾਰਨ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੂੰ ਇਸ ਵਾਰ ਸਖ਼ਤੀ ਨਾਲ ਆਦੇਸ਼ ਦਿੱਤੇ ਹਨ ਕਿ ਉਹ ਇੰਟੈਕ ਕੰਪਨੀ ਵੱਲੋਂ ਕੀਤੇ ਕੰਮਾਂ ਸਬੰਧੀ ਰਿਪੋਰਟ ਪੇਸ਼ ਕਰਨ ਅਤੇ ਨਾਲ ਹੀ ਇਹ ਵੀ ਫੈਸਲਾਂ ਲਿਆ ਗਿਆ ਕਿ ਪੁਰਾਤੱਤਵ ਵਿਭਾਗ ਦੇ ਪ੍ਰਿੰਸ਼ੀਪਲ ਸਕੱਤਰ ਨੂੰ ਪੱਤਰ ਲਿਖਿਆ ਜਾਵੇ ਕਿ ਜਿੰਨ੍ਹਾਂ ਸਮਾਂ ਇੰਟੈਕ ਕੰਪਨੀ ਬੱਸੀਆਂ ਕੋਠੀ ਪ੍ਰਜੈਕਟ ਦੇ ਆਪਣੇ ਕੰਮ ਪੂਰੇ ਨਹੀਂ ਕਰਦੀ ਉਦੋਂ ਤੱਕ ਇਹਨਾਂ ਨੂੰ ਪੰਜਾਬ ਦੇ ਬਾਕੀ ਪ੍ਰੋਜੈਕਟਾਂ ਦੀ ਗ੍ਰਾਂਟ ਰੋਕ ਦਿੱਤੀ ਜਾਵੇ।ਮੀਟਿੰਗ ਦੌਰਾਨ ਰਾਏਕੋਟ ਦੇ ਬਰਨਾਲਾ ਚੌਂਕ ਨੂੰ ਮਹਾਰਾਜਾ ਦਲੀਪ ਸਿੰਘ ਚੌਂਕ ਰੱਖਣ ਦੇ ਮਤੇ ਨੂੰ ਪਰਵਾਨਗੀ ਦਿੰਦਿਆਂ ਇਸ ਦੀ ਅਗਲੇਰੀ ਕਾਰਵਾਈ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਦਿੱਤੇ ਗਏ।

ਮੀਟਿੰਗ ਦੌਰਾਨ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਦੱਸਿਆ ਕਿ ਪਿੰਡ ਸ਼ੀਲੋਆਣੀ ਜਿਸ ਦੇ ਮਾਲ-ਰਿਕਾਰਡ ‘ਚ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਬਣਿਆਂ ਹੈ।ਇਸ ਪਿੰਡ ਨੂੰ ਅਜੇ ਤੱਕ ਕੋਈ ਬੱਸ ਸਰਵਿਸ ਨਹੀਂ ਹੈ ਜਿਸ ਕਾਰਨ ਮੈਮੋਰੀਅਲ ‘ਚ ਬੱਸਾਂ ਰਾਂਹੀ ਆਉਣ ਵਾਲੇ ਸੈਲਾਨੀਆਂ ਨੂੰ 2 ਕਿੱਲੋਮੀਟਰ ਪਿੰਡ ਬੱਸੀਆਂ ਤੋਂ ਤੁਰ ਕੇ ਜਾਣਾ ਪੈਂਦਾ ਹੈ, ਇਸ ਤੇ ਡਿਪਟੀ ਕਮਿਸ਼ਨਰ ਨੇ ਤਰੁੰਤ ਨੋਟਿਸ ਲੈਂਦਿਆਂ ਜਿਲ੍ਹਾ ਟਰਾਂਸਪੋਰਟ ਅਧਿਕਾਰੀ ਨੂੰ ਆਦੇਸ਼ ਦਿੱਤੇ ਕਿ ਉਹ ਸਰਕਾਰੀ ਪ੍ਰਾਈਵੇਟ ਬੱਸਾਂ ਦੇ ਕੁੱਝ ਟਾਇਮ ਲੋੜ ਅਨੁਸਾਰ ਵਾਇਆ ਪਿੰਡ ਸ਼ੀਲੋਆਣੀ ਤੇ ਕੋਠੀ ਬੱਸੀਆਂ ਕਰਨ।ਜਿਲ੍ਹਾ ਸਿੱਖਿਆ ਅਫ਼ਸਰ ਨੂੰ ਵਿਦਿਆਰਥੀਆਂ ਦੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਟੂਰ ਪ੍ਰੋਗਰਾਮ ਬਣਾਉਣ,ਬਿਜ਼ਲੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਨੂੰ ਤਿੰਨ ਫ਼ੇਸ ਕੁਨੈਕਸ਼ਨ ਦੇਣ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ ਨਹਿਰੀ ਵਿਭਾਗ ਨੂੰ ਕੱਸੀ ਦੇ ਪਾਣੀ ਦੀ ਵਾਰੀ ਬਹਾਲ ਕਰਨ ਦੀ ਹਦਾਇਤ ਕੀਤੀ ।ਮੀਟਿੰਗ ਦੇ ਏਜੰਡੇ ਦੀ ਕਾਰਵਾਈ ਪੇਸ਼ ਕਰਦਿਆਂ ਮੈਨੇਜਮੈਂਟ ਕਮੇਟੀ ਦੇ ਸਕੱਤਰ ਮੈਂਬਰ ਕਮ ਐਸ.ਡੀ.ਐਮ. ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਮੈਮੋਰੀਅਲ ‘ਚ ਟਰੱਸਟ ਵੱਲੋਂ ਬਣਾਈ ਗਈ ਲਾਇਬਰੇਰੀ ‘ਚ ਭਾਸ਼ਾ ਵਿਭਾਗ ਤੋਂ ਕਿਤਾਬਾਂ ਮੰਗਵਾਉਣ ਪੀ.ਏ.ਯੂ. ਵੱੱਲੋਂ ਇਸ ਸਥਾਨ ‘ਤੇ ਜੀ.ਟੀ.ਸੀ ਕੋਰਸ ਵਾਲੇ ਵਿਦਿਆਰਥੀਆਂ ਦਾ ਟਰੇਨਿੰਗ ਕੈਂਪ, ਮੌਸਮ ਵਿਭਾਗ ਵੱਲੋਂ ਲਗਾਏ ਗਏ ਮੀਂਹ ਮਾਪਣ ਵਾਲੇ ਆਟੋਮੈਟਿਕ ਸਿਸਟਮ ਨੂੰ ਅਪਡੇਟ ਕਰਵਾ ਕੇ ਇਸ ਦੀ ਡਿਸਪਲੇਅ ਸਕਰੀਨ ਲਗਵਾਉਣ ਆਦਿ ਤੋਂ ਇਲਾਵਾ ਮੈਮੋਰੀਅਲ ਦੀ ਸੁਰੱਖਿਆ ਵਾਸਤੇ ਵਿਸ਼ੇਸ਼ ਪੈਟਰੋਲਿੰਗ ਪਾਰਟੀ ਗਠਿਤ ਕਰਨ ਲਈ ਵਿਸ਼ੇਸ਼ ਮਤੇ ਪਾਸ ਕੀਤੇ।ਇਸ ਸਮੇਂ ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਰਾਏਕੋਟ ਨੂੰ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਰੱਖ ਕੇ ਉਹਨਾਂ ਵੱਲੋਂ ਮੈਮੋਰੀਅਲ ਲਈ ਹੋਣ ਵਾਲੇ ਕੰਮਾਂ ਤੋਂ ਜਾਣੂ ਕਰਵਾਉਣ ਅਤੇ ਇਸ ਨੂੰ ਸਮਾਂਬੱਧ ਕਰਵਾਉਣ ਦੇ ਅਧਿਕਾਰ ਦਿੱਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ, ਸਕੱਤਰ ਪਰਮਿੰਦਰ ਸਿੰਘ ਜੱਟਪੁਰੀ, ਏ.ਡੀ.ਸੀ.(ਜਨਰਲ) ਅਜੇ ਸੁਦ, ਬਾਗ਼ਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ , ਸਹਾਇਕ ਐਕਸਾਇਜ ਕਮਿਸ਼ਨਰ , ਲੇਬਰ ਵਿਭਾਗ ਦੇ ਜਸਪਾਲ ਸਿੰਘ ਆਦਿ ਹਾਜ਼ ਸਨ।

print
Share Button
Print Friendly, PDF & Email