ਫੋਟੋਗ੍ਰਾਫਰ ਯੂਨੀਅਨ ਦੀ ਹੋਈ ਚੋਣ, ਨਿਰਮਲ ਬਣਿਆ ਪ੍ਰਧਾਨ

ss1

ਫੋਟੋਗ੍ਰਾਫਰ ਯੂਨੀਅਨ ਦੀ ਹੋਈ ਚੋਣ, ਨਿਰਮਲ ਬਣਿਆ ਪ੍ਰਧਾਨ

 

ਬੁਢਲਾਡਾ 14 ਜੁਲਾਈ (ਤਰਸੇਮ ਸ਼ਰਮਾਂ/ ਰੀਤਵਾਲ/ ਦੀਪ): ਅੱਜ ਇੱਥੇ ਸ਼ਹਿਰ ਦੇ ਸਮੂਹ ਫੋਟੋਗ੍ਰਾਫਰਾਂ ਦੀ ਇੱਕ ਭਰਵੀਂ ਮੀਟਿੰਗ ਧਰਮਸ਼ਾਲਾ ਕਾਲਾ ਮੱਲ ਛਾਗਾਂ ਮੱਲ ਦੇ ਵਿਹੜੇ ਵਿੱਚ ਹੋਈ। ਜਿਸਦੀ ਪ੍ਰਧਾਨਗੀ ਪੰਜਾਬ ਫੋਟੋਗ੍ਰਾਫਰ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਨੇ ਕੀਤੀ। ਮੀਟਿੰਗ ਵਿੱਚ ਨਵੀਂ ਫੋਟੋਗ੍ਰਾਫੀ ਅਤੇ ਫੋਟੋਗ੍ਰਾਫੀ ਵਿੱਚ ਆ ਰਹੇ ਨਵੇਂ ਉਪਕਰਨਾਂ ਸੰਬਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਤੇ ਯੂਨੀਅਨ ਦੇ ਪੰਜਾਬ ਪ੍ਰਧਾਨ ਦਾ ਕਹਿਣਾ ਸੀ ਕਿ ਪੰਜਾਬ ਦਾ ਸਮੂਹ ਵਰਗ ਹੀ ਆਰਥਿਕ ਮੰਦਵਾੜੇ ਵਿੱਚੋ ਗੁਜ਼ਰ ਰਿਹਾ ਹੈ। ਜਿਸਦਾ ਅਸਰ ਫੋਟੋਗ੍ਰਾਫੀ ਤੇ ਵੀ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਵਿਆਹ ਸ਼ਾਦੀਆਂ ਅਤੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਸਮਾਗਮਾਂ ਮੌਕੇ ਆਪਣੀ ਬੋਲਚਾਲ ਤੌ ਇਲਾਵਾ ਲੋਕਾਂ ਨਾਲ ਸੁੱਚਜੇ ਵਰਤਾਅ ਨਾਲ ਪੇਸ਼ ਆਉਣਾ ਚਾਹਿਦਾ ਹੈ। ਇਸ ਮੌਕੇ ਤੇ ਸ਼ਹਿਰ ਦੀ ਫੋਟੋਗ੍ਰਾਫਰ ਯੂਨੀਅਨ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬ-ਸੰਮਤੀ ਨਾਲ ਨਿਰਮਲ ਸਿੰਘ ਕਾਕਾ ਸਿੱਧੂ ਸਟੂਡੀਓ ਨੂੰ ਯੂਨੀਅਨ ਦਾ ਪ੍ਰਧਾਨ ਜਦੋਕਿ ਕੁਲਦੀਪ ਸ਼ਰਮਾ ਦੀਪ ਸਟੂਡੀਓ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਸਤਨਾਮ ਸਟੂਡੀਓ ਨੂੰ ਸੈਕਟਰੀ, ਕਰਮਜੀਤ ਦਾਤੇਵਾਸ ਗਰਗ ਸਟੂਡੀਓ ਨੂੰ ਖਜ਼ਾਨਚੀ ਚੁਣਿਆ ਗਿਆ। ਜਦੋਕਿ ਇੰਦਰਜੀਤ ਸਿੰਘ ਨੂੰ ਯੂਨੀਅਨ ਦਾ ਚੇਅਰਮੈਨ ਥਾਪਿਆ ਗਿਆ। ਇਸ ਮੌਕੇ ਤੇ ਗਿਆਨ ਚੰਦ ਸ਼ਰਮਾਂ ਨੇ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸਕਿਲਾਂ ਸੰਬਧੀ ਪੰਜਾਬ ਪ੍ਰਧਾਨ ਨੂੰ ਜਾਣੂ ਕਰਵਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *