ਮਾ: ਅੰਮ੍ਰਿਤ ਸਾਗਰ ਨੂੰ ਗਹਿਰਾ ਸਦਮਾ, ਵਿਧਾਇਕ ਸਦੀਕ ਨੇ ਕੀਤਾ ਦੁੱਖ ਸਾਂਝਾ

ss1

ਮਾ: ਅੰਮ੍ਰਿਤ ਸਾਗਰ ਨੂੰ ਗਹਿਰਾ ਸਦਮਾ, ਵਿਧਾਇਕ ਸਦੀਕ ਨੇ ਕੀਤਾ ਦੁੱਖ ਸਾਂਝਾ

15-5

ਭਦੌੜ 14 ਜੁਲਾਈ (ਵਿਕਰਾਂਤ ਬਾਂਸਲ) ਉੱਘੇ ਸਮਾਜ ਸੇਵੀ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਮਾ: ਅੰਮ੍ਰਿਤ ਸਾਗਰ ਗੁਪਤਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਜਵਾਈ ਸਤੀਸ਼ ਚੰਦਰ 50 ਸਾਲ ਦੀ ਅਚਾਨਕ ਮੌਤ ਹੋ ਗਈ। ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਉਹਨਾਂ ਦੇ ਗ੍ਰਹਿ ਵਿਖੇ ਪੁੱਜ ਕੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਤੀਸ਼ ਚੰਦਰ ਦਾ ਅਚਾਨਕ ਪਿਆ ਵਿਛੋੜਾ ਅਸਿਹ ਹੈ ਪ੍ਰੰਤੂ ਪ੍ਰਾਮਤਮਾ ਦਾ ਭਾਣਾ ਮੰਨਣ ਤੋਂ ਸਿਵਾਏ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਵਿਜੈ ਭਦੌੜੀਆ, ਬਲਕਾ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਜੱਟ ਮਹਾਂਸਭਾ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਜੱਗੀ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਰਜਿੰਦਰ ਗਰਗ, ਦੀਪਕ ਬਜਾਜ, ਸਾਧੂ ਰਾਮ ਜਰਗਰ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *