ਕੇਜਰੀਵਾਲ ਨੇ ਪਰਖਿਆ ਮੋਦੀ ਦਾ ਦਮ

ss1

ਕੇਜਰੀਵਾਲ ਨੇ ਪਰਖਿਆ ਮੋਦੀ ਦਾ ਦਮ

ਨਵੀਂ ਦਿੱਲੀ: ਬਹੁਚਰਚਿਤ ਅਗਸਤਾ ਵੈਸਟਲੈਂਡ ਹੈਲੀਕਾਪਟਰ ਡੀਲ ਦੇ ਵਿਵਾਦ ਵਿੱਚ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕੁੱਦ ਪਏ ਹਨ। ਕੇਜਰੀਵਾਲ ਨੇ ਬੀ.ਜੇ.ਪੀ. ਨੂੰ ਧਮਕੀ ਦਿੰਦਿਆਂ ਆਖਿਆ ਹੈ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਇਸ ਬਹੁਚਰਚਿਤ ਘੁਟਾਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਨੂੰ ਗ੍ਰਿਫ਼ਤਾਰ ਕਰ ਕੇ ਦਿਖਾਏ। ਬੀ.ਜੇ.ਪੀ. ਦੀ ਨੀਅਤ ਨੂੰ ਖ਼ਰਾਬ ਦੱਸਦਿਆਂ ਕੇਜਰੀਵਾਲ ਨੇ ਆਖਿਆ ਹੈ ਕਿ ਉਹ ਇਸ ਮੁੱਦੇ ਉੱਤੇ ਸਿਰਫ਼ ਬਿਆਨਬਾਜ਼ੀ ਕਰ ਸਕਦੀ ਹੈ।

  ਕੇਜਰੀਵਾਲ ਨੇ ਆਖਿਆ ਕਿ ਜੇਕਰ ਇਹ ਦੋਸ਼ ਉਨ੍ਹਾਂ ਉੱਤੇ ਲੱਗੇ ਹੁੰਦੇ ਤਾਂ ਮੋਦੀ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅੱਧਾ ਘੰਟਾ ਵੀ ਨਾ ਲਾਉਂਦੀ। ਕੇਜਰੀਵਾਲ ਨੇ ਆਖਿਆ ਕਿ ਹੈਲੀਕਾਪਟਰ ਸੌਦੇ ਵਿੱਚ ਦਲਾਲੀ ਹੋਈ ਹੈ, ਇਟਲੀ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਵੀ ਐਲਾਨੀ ਹੈ। ਇਸ ਘਪਲੇ ਵਿੱਚ ਸੋਨੀਆ ਗਾਂਧੀ ਤੇ ਅਹਿਮਦ ਪਟੇਲ ਦਾ ਨਾਮ ਸ਼ਾਮਲ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਇਸ ਦੀ ਜਾਂਚ ਨਹੀਂ ਕਰ ਰਹੀ।

  ਉਨ੍ਹਾਂ ਆਖਿਆ ਕਿ ਮੋਦੀ ਆਪਣੇ ਵਿਰੋਧੀਆਂ ਨੂੰ ਜੇਲ੍ਹ ਭੇਜਣ ਲਈ ਜਾਣੇ ਜਾਂਦੇ ਹਨ ਪਰ ਸੋਨੀਆ ਗਾਂਧੀ ਖ਼ਿਲਾਫ਼ ਕਾਰਵਾਈ ਨਾ ਕਰ ਕੇ ਮੋਦੀ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਗਾਂਧੀ ਪਰਿਵਾਰ ਨੂੰ ਆਪਣਾ ਵਿਰੋਧੀ ਮੰਨਦੇ ਹੀ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਸੀ.ਬੀ.ਆਈ. ਸੋਨੀਆ ਗਾਂਧੀ ਤੇ ਰਾਬਰਟ ਵਾਡਰਾ ਉੱਤੇ ਕਾਰਵਾਈ ਕਿਉਂ ਨਹੀਂ ਕਰਦੀ ਜਿਸ ਤੋਂ ਸਪਸ਼ਟ ਹੈ ਕਿ ਮੋਦੀ ਗਾਂਧੀ ਪਰਿਵਾਰ ਨਾਲ ਮਿਲੇ ਹੋਏ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *