ਬੀ.ਐਸ.ਐਫ ਨੇ 21 ਪੈਕੇਟ ਹੈਰੋਇਨ ਕੀਤੀ ਗਈ ਬਰਾਮਦ

ss1

ਬੀ.ਐਸ.ਐਫ ਨੇ 21 ਪੈਕੇਟ ਹੈਰੋਇਨ ਕੀਤੀ ਗਈ ਬਰਾਮਦ
ਇੱਕ ਇਟਲੀ ਸ਼ਾਟਗੰਨ ਅਤੇ ਤਿੰਨ ਪਾਕਿਸਤਾਨੀ ਕਾਰਤੂਸ ਵੀ ਮਿਲੇ

14-36
ਭਿੱਖੀਵਿੰਡ 13 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪਾਕਿਸਤਾਨ ਵੱਲੋਂ ਆਪਣੀਆਂ ਭਾਰਤ ਖਿਲ਼ਾਫ ਵਿੱਢੀਆਂ ਨਸ਼ੇ ਦੀਆਂ ਭੈੜੀਆ ਅਲਾਂਮਤਾਂ ਨੂੰ ਅੱਜ ਬੀ.ਐਸ.ਐਫ ਵੱਲੋ ਇੱਕ ਵਾਰ ਫਿਰ ਨਾਕਾਮ ਬਣਾਉਦੇ ਹੋਏ ਬੀ.ਐਸ.ਐਫ ਭਿੱਖੀਵਿੰਡ ਦੀ 138 ਬਟਾਲੀਅਨ ਵੱਲੋ ਬੀ.ਓ.ਪੀ ਨਾਰਲੀ ਵਿਚ ਤੜਕਸਾਰ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਸਮੱਗਲਰਾਂ ਵਲੋ ਭਾਰਤੀ ਖੇਤਰ ਵਿਚ ਭੇਜੀ ਜਾ ਰਹੀ 21 ਪੈਕੇਟ ਹੈਰਇਨ, ਇੱਕ ਇਟਲੀ ਦੀ ਸ਼ਾਟਗੰਨ, ਤਿੰਨ ਪਾਕਿਸਤਾਨੀ ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 1 ਅਰਬ 5 ਕਰੋੜ ਦੱਸੀ ਜਾਂਦੀ ਹੈ। ਜਦੋਂ ਕਿ ਪਾਕਿਸਤਾਨੀ ਤਸਕਰ ਰਾਤ ਦੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਦੋੜਣ ਵਿਚ ਕਾਮਯਾਬ ਹੋ ਗਏ। ਇਸ ਸੰਬੰਧੀ ਬੀ.ਐਸ.ਐਫ ਦੇ ਅਧਿਕਾਰੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਆਈ.ਜੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਅੱਜ ਤੜਕਸਾਰ ਬੀ.ਐਸ.ਐਫ ਦੇ ਜੁਵਾਨਾਂ ਨੇ 3 ਵਜੇ ਦੇ ਕਰੀਬ ਕੁਝ ਪਾਕਿਸਤਾਨੀ ਤਸਕਰ ਨੂੰ ਭਾਰਤ ਵੱਲ ਆਉਦੇ ਦੇਖਿਆ ਤਾਂ ਜਵਾਨਾਂ ਵੱਲੋ ਲਲਕਾਰਿਆ ਗਿਆ, ਪਰ ਤਸਕਰਾਂ ਵੱਲੋ ਫਾਇਰਿੰਗ ਸ਼ੁ੍ਰੁਰੂ ਕਰ ਦਿੱਤੀ ਗਈ ਤਾਂ ਜੁਵਾਨਾਂ ਵੱਲੋਂ ਵੀ ਜੁਆਬੀ ਫਾਇਰਿੰਗ ਕੀਤੀ ਗਈ, ਜਿਸ ਕਰਕੇ ਉਹ ਵਾਪਸ ਪਾਕਿਸਤਾਨ ਵੱਲ ਨੂੰ ਵਾਪਸ ਦੋੜ ਗਏ। ਜਦ ਉਸ ਇਲਾਕੇ ਦੀ ਤਲਾਸ਼ੀ ਕੀਤੀ ਗਈ ਤਾਂ ਉਥੋ 21 ਪੈਕੇਟ ਹੈਰੋਇਨ, ਇੱਕ ਇਟਲੀ ਦੀ ਬਣੀ ਹੋਈ ਸ਼ਾਟਗੰਨ ਅਤੇ ਤਿੰਨ ਪਾਕਿਸਤਾਨੀ ਕਾਰਤੂਸ ਬਰਾਮਦ ਹੋਏ। ਇਸ ਸਮੇਂ ਡੀ.ਆਈ.ਜੀ ਜੇ.ਐਸ ਉਬਰਾਏ, ਡੀ.ਆਈ.ਜੀ (ਜੀ) ਰਾਜ ਸਿੰਘ ਕਟਾਰੀਆ, ਡੀ.ਸੀ.ਜੀ ਸੁਨੀਲ ਕੁਮਾਰ, 138 ਬਟਾਲੀਅਨ ਦੇ ਕਮਾਂਡੈਂਟ ਕੰਵਲਜੀਤ ਸਿੰਘ, ਡਿਪਟੀ ਕਮਾਂਡੈਂਟ ਰਾਜੇਸ਼ ਪਵਾਰ, ਡਿਪਟੀ ਕਮਾਂਡੈਂਟ ਐਮ.ਕੇ ਸ਼ਰਮਾ, ਡਿਪਟੀ ਕਮਾਂਡੈਂਟ ਦਵਿੰਦਰ ਕੁਮਾਰ, ਇੰਸਪੈਕਟਰ ਟੀ ਚਨਿੱਪਾ ਆਦਿ ਹਾਜਰ ਸਨ।

print
Share Button
Print Friendly, PDF & Email